Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਨੀਰੂ ਅਸੀਮ

ਭਾਰਤਪੀਡੀਆ ਤੋਂ

ਫਰਮਾ:Infobox writer ਨੀਰੂ ਅਸੀਮ (ਜਨਮ 24 ਜੂਨ 1967) ਨਵੀਂ ਪੰਜਾਬੀ ਕਵਿਤਾ ਵਿੱਚ ਇੱਕ ਜ਼ਿਕਰਯੋਗ ਨਾਮ ਹੈ। ਨੀਰੂ ਅਜਕਲ ਬਰੈਂਪਟਨ,ਕੈਨੇਡਾ ਵਿਖੇ ਰਹਿ ਰਹਿ ਹੈ। ਨੀਰੂ ਅਸੀਮ ਦੀ ਕਵਿਤਾ ਦਾ ਇੱਕ ਵਿਲੱਖਣ ਅੰਦਾਜ਼ ਇਹ ਹੈ ਕਿ ਜਦ ਉਹ ਮਿੱਥ ਅਤੇ ਅਧਿਆਤਮ ਨੂੰ ਆਪਣੀ ਕਵਿਤਾ ਵਿੱਚ ਵਰਤਦੀ ਹੈ, ਤਾਂ ਉਸ ਨਾਲ ਨਵੇਂ ਅਤੇ ਨਿਵੇਕਲੇ ਅਰਥ ਜਨਮ ਲੈਂਦੇ ਹਨ। ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਅਨੁਸਾਰ "ਨੀਰੂ ਅਸੀਮ ਕੋਲ ਅਹਿਸਾਸ, ਸੋਚ ਤੇ ਸਿਰਜਣ ਦੀ ਕਮਾਲ ਸੋਝੀ, ਰਮਜ਼ ਤੇ ਸਮਰੱਥਾ ਹੈ ਜਿਸ ਸਦਕਾ ਉਸ ਦੀ ਕਵਿਤਾ ਦਾ ਸਾਡੀ ਨਵੀਂ ਕਵਿਤਾ ਵਿੱਚ ਬਹੁਤ ਅਹਿਮ ਅਤੇ ਮਾਣਯੋਗ ਸਥਾਨ ਹੈ ਤੇ ਉਸ ਦੀ ਕਵਿਤਾ ਨਵੇਂ ਯੁਗ ਤੇ ਨਵੀਂ ਸੰਵੇਦਨਾ ਨੂੰ ਸਮਝਣ ਵਿੱਚ ਸਾਡੀ ਸਹਾਈ ਹੁੰਦੀ ਹੈ ਤੇ ਆਦਿ ਜੁਗਾਦੀ ਮਾਨਵੀ ਸਰੋਕਾਰਾਂ ਦੀ ਥਾਹ ਪਾਉਂਦੀ ਹੈ।”[1]

ਰਚਨਾਵਾਂ

  • ਭੂਰੀਆਂ ਕੀੜੀਆਂ (2006)[2]
  • ਸਫਰ

ਕਾਵਿ ਵੰਨਗੀ

1.ਕੁੜੀ <poem>

ਉਸ ਕੁੜੀ ਨੂੰ ਕਿਹਾ ਤੂੰ ਚਿੜੀ, ਤੂੰ ਹਵਾ ਕੁੜੀ ਉੱਡਦੀ ਰਹੀ ਤੇ ਸਮਝਦੀ ਰਹੀ ਉਹ ਚਿੜੀ ਉਹ ਹਵਾ

ਉਸ ਕੁੜੀ ਨੂੰ ਕਿਹਾ ਤੂੰ ਤਾਂ ਅਬਲਾ ਬੜੀ ਕੁੜੀ ਹੈਰਾਨ ਸੀ ਫਿਰ ਵੀ ਚੁਪ ਹੀ ਰਹੀ ਮੰਨ ਗਈ ਭੋਲੇ ਭਾਅ ਲਗ ਪਈ ਉਡੀਕਣ ਸੁਰਖ ਚਾਨਣ ਦੇ ਰਾਹ

ਉਸ ਕੁੜੀ ਨੂੰ ਕਿਹਾ ਜਾਗ ਐ ਦੁਰਗਾ ਮਾਂ ! ਕੁੜੀ ਨੇ ਜ਼ਿੰਦਗੀ ਨੂੰ ਮੋਰਚਾ ਬਣਾ ਲਿਆ ਪੈਰ ਪੈਰ ਤੇ ਲੜਾਈ ਦਾ ਬਿਗਲ ਵਜਾ ਲਿਆ ਤੇ ਕੁੜੀ ਲੜਦੀ ਰਹੀ ਮੁੱਕਦੀ ਰਹੀ ਮਰਦੀ ਰਹੀ

ਫਿਰ ਕੁੜੀ ਨੇ ਕਿਹਾ ਮੈਂ ਸਹਿਜ ਰੂਹ ਹਾਂ ਮੈਂ ਸਹਿਜ ਪ੍ਰਾਣ ਹਾਂ ਮੈਂ ਕੋਈ ਹੋਰ ਨਾ

ਨਾ ਮੇਰੇ ਵਾਸਤੇ ਕੋਈ ਵੱਖਰੇ ਨਿਜ਼ਾਮ ਨਾ ਮੇਰੇ ਹੋਰ ਨਾਮ ਨਾ ਨਿਆਰੇ ਪੈਗਾਮ ਮੈਂ ਉਹੀ ਹਾਂ ਜੋ ਹਾਂ 2. ਘਰ ਦੀ ਕੱਢੀ ਰੈਡ ਵਾਈਨ ਠੰਡੀ ਜਿਹੀ ਸ਼ਾਮ ਡੈਕ, ਫਾਇਰ ਪਿੱਟ ਬਾਰਬੀਕਿਉ, ਬੇਟੇ, ਪਤੀ ਤੇ ਗੁਆਂਢੀ ਪੋਲਿਸ਼ ਮੀਆਂ ਬੀਵੀ ਨਿੱਕੀਆਂ ਨਿੱਕੀਆਂ ਗੱਲਾਂ ਠਹਿਰਿਆ ਜਿਹਾ ਸ਼ਾਂਤ ਮਨ ਦੁਨੀਆ ਭਰ ਵਿੱਚ ਪਤਾ ਨਹੀਂ ਕੀ ਕੁਝ ਹੋ ਰਿਹਾ ਹੋਵੇਗਾ ਸਾਡੀ ਛੋਟੀ ਜਿਹੀ ਦੁਨੀਆ ਅਜਿਹੇ ਵੇਲੇ ਟੁੱਟ-ਭੱਜ ਤੋਂ ਰਿਕਵਰ ਕਰ ਰਹੀ ਹੈ।.. 3. ਇਸ ਵੇਲੇ ਮੈਂ ਪ੍ਰਾਰਥਨਾ ਵਿੱਚ ਹਾਂ ਦੁਨੀਆ ਭਰ ਦੀਆਂ ਮਾਵਾਂ ਦੇ ਹੱਥਾਂ ਵਿਚ ਜਾਮ ਦੇਖਣਾ ਲੋਚਦੀ ਹਾਂ... ਤੇ ਚਿਤਵਦੀ ਹਾਂ ਉਹਨਾਂ ਨੂੰ ਆਪਣੇ ਬੱਚਿਆਂ, ਪਤੀ ਤੇ ਘਰ ਦੇ ਵੱਡਿਆਂ, ਛੋਟਿਆਂ ਨਾਲ ਬੈਠਿਆਂ... ਸ਼ਾਂਤਮਈ... ਸੁਖਮਈ... ਭਰਪੂਰ...

</poem>

ਫੇਸਬੁੱਕ ਖਾਤਾ

  • ਲਿੰਕ:

ਇਹ ਵੀ ਵੇਖੋ

ਨੀਰੂ ਅਸੀਮ ਦੀ ਇੱਕ ਇੰਟਰਵਿਊ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">