ਨੀਰਜਾ

ਭਾਰਤਪੀਡੀਆ ਤੋਂ

ਫਰਮਾ:Infobox film

ਨੀਰਜਾ 2016 ਵਰ੍ਹੇ ਦੀ ਇੱਕ ਭਾਰਤੀ ਜੀਵਨੀ-ਆਧਾਰਿਤ ਫਿਲਮ ਹੈ ਜੋ ਨੀਰਜਾ ਭਨੋਟ ਉੱਪਰ ਬਣੀ ਹੈ। ਇਸਦੇ ਨਿਰਦੇਸ਼ਕ ਰਾਮ ਮਧਵਾਨੀ ਹਨ। ਫਿਲਮ ਵਿੱਚ ਮੁੱਖ ਕਿਰਦਾਰ ਵਜੋਂ ਸੋਨਮ ਕਪੂਰ ਅਤੇ ਸਹਾਇਕ ਅਦਾਕਾਰ ਵਜੋਂ ਸ਼ਬਾਨਾ ਆਜ਼ਮੀ ਅਤੇ ਸ਼ੇਖਰ ਰਵਜਿਆਨੀ ਸ਼ਾਮਿਲ ਹਨ। ਫਿਲਮ ਦੇ ਨਿਰਮਾਤਾ ਅਤੁਲ ਕਸਬੇਕਰ ਅਤੇ ਫੌਕਸ ਸਟਾਰ ਸਟੂਡੀਓਸ ਹਨ।[1] ਫਿਲਮ ਪੈਨ ਐਮ ਉੜਾਨ 73 ਦੇ ਕਰਾਚੀ, ਪਾਕਿਸਤਾਨ ਵਿੱਚ ਅਗਵਾ ਹੋਣ ਅਤੇ ਨੀਰਜਾ ਭਨੋਟ ਦੇ ਜੀਵਨ ਉੱਪਰ ਅਧਾਰਿਤ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ 23 ਸਾਲਾਂ ਦੀ ਇੱਕ ਨੌਜਵਾਨ ਏਅਰ-ਹੋਸਟੈੱਸ 359 ਲੋਕਾਂ ਦੀ ਜਾਨ ਬਚਾਉਂਦੀ ਹੈ।

ਹਵਾਲੇ