More actions
ਫਰਮਾ:ਗਿਆਨਸੰਦੂਕ ਲੇਖਕ ਨਵਤੇਜ ਸਿੰਘ ਪ੍ਰੀਤਲੜੀ (8 ਜਨਵਰੀ 1925 - 12 ਜਨਵਰੀ 1981) ਇੱਕ ਉੱਘੇ ਪੰਜਾਬੀ ਲੇਖਕ ਸਨ। ਓਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵੱਡੇ ਪੁਤਰ ਸਨ ਅਤੇ ਉਹ ਪੰਜਾਬੀ ਰਸਾਲੇ ਪ੍ਰੀਤਲੜੀ ਵਿੱਚ ਛਪਦੇ ਆਪਣੇ ਬਾਕਾਇਦਾ ਫ਼ੀਚਰ ਮੇਰੀ ਧਰਤੀ ਮੇਰੇ ਲੋਕ ਕਰਕੇ ਹਿੰਦੁਸਤਾਨ ਦੀ ਅਜ਼ਾਦੀ ਤੋਂ ਬਾਅਦ ਤੀਹ ਸਾਲ ਪੰਜਾਬੀ ਪਾਠਕ ਜਗਤ ਵਿੱਚ ਉੱਘਾ ਨਾਮ ਰਹੇ। ਕਮਿਊਨਿਸਟ ਲਹਿਰ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਸਨ।[1]
ਜੀਵਨ
ਨਵਤੇਜ ਸਿੰਘ ਦਾ ਜਨਮ 8 ਜਨਵਰੀ 1925 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ।
ਉਨ੍ਹਾਂ ਦਾ ਵਿਆਹ ਸਾਬਕਾ ਟੈਨਿਸ ਖਿਡਾਰੀ ਰਹੀ ਮਹਿੰਦਰ ਕੌਰ ਨਾਲ਼ ਹੋਇਆ ਜੋ ਕਲਕੱਤਾ ਦੇ ਇੱਕ ਸਕੂਲ ਵਿੱਚ ਅਧਿਆਪਿਕ ਵੀ ਰਹੀ ਸੀ। ਮਹਿੰਦਰ ਕੌਰ ਦਾ (2 ਮਈ 2011) ਪ੍ਰੀਤ ਨਗਰ ਵਿਚਲੇ ਆਪਣੇ ਘਰ ਵਿੱਚ 87 ਵਰ੍ਹਿਆਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਚਾਰ ਪੁੱਤਰ ਹਨ - ਪਾਬਲੋ, ਸੁਮਿਤ ਰਿਤੂਰਾਜ, ਰਤੀਕੰਤ। ਸੁਮੀਤ ਸਿੰਘ ਨੇ ਉਨ੍ਹਾਂ ਦੀ ਮੋਤ ਤੋਂ ਬਾਅਦ ਪ੍ਰੀਤ ਲੜੀ ਦਾ ਕੰਮ ਸੰਭਾਲਿਆ ਸੀ। ਪਰ 1984 ਵਿੱਚ ਉਸਦਾ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ।
12 ਜਨਵਰੀ 1981 ਵਿੱਚ ਕੈਂਸਰ ਨਾਲ਼ ਉਨ੍ਹਾਂ ਦੀ ਮੌਤ ਹੋ ਗਈ।
ਕੰਮ
ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਹ ਸੰਪਾਦਕ, ਫੀਚਰ ਲੇਖਕ, ਸਰਗਰਮ ਰਾਜਸੀ ਕਾਰਕੁਨ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਸਨ।
ਰਚਨਾਵਾਂ
ਕਹਾਣੀ ਸੰਗ੍ਰਹਿ
- ਬਹਾਰ ਆਉਣ ਤੱਕ (ਸਮੁੱਚੀਆਂ ਕਹਾਣੀਆਂ)
- ਦੇਸ ਵਾਪਸੀ
- ਬਾਸਮਤੀ ਦੀ ਮਹਿਕ
- ਚਾਨਣ ਦੇ ਬੀਜ
- ਨਵੀਂ ਰੁੱਤ
- ਭਾਈਆਂ ਬਾਝ
- ਕੋਟ ਤੇ ਮਨੁੱਖ
- ਮੈਂ ਯੋ ਚਿਆਂਗ ਤਫੋ ਛੁਆਨ(ਚੀਨੀ ਵਿਚ)
- ਤ੍ਰੇਨੁਲ ਨੂ ਵਾ ਤ੍ਰੇਚੇ(ਰੁਮਾਨੀਅਨ ਵਿਚ)
ਸਫ਼ਰਨਾਮਾ
ਬਾਲ ਸਾਹਿਤ
ਤਰਜਮੇ
- ਚੈਖਵ ਦੀਆਂ ਚੋਣਵੀਆਂ ਕਹਾਣੀਆਂ
- ਫਾਂਸੀ ਦੇ ਤਖ਼ਤੇ ਤੋਂ (ਜੂਲੀਆਸ ਫਿਊਚਕ ਦੀ ਰਚਨਾ)]] *ਸਤਰੰਗੀ ਪੀਂਘ(ਵਾਂਦ੍ਰਾ ਵਾਸੀਲਿਊਸਕਾ ਦੀ ਰਚਨਾ)]] *ਮੀਤ੍ਰਿਆ ਕੋਕੋਰ(ਸਾਦੋ ਵਿਆਨੋ ਦੀ ਰਚਨਾ)]]
ਸੰਪਾਦਨ
1.ਅੰਮ੍ਰਿਤਾ ਪ੍ਰੀਤਮ ਦੀ ਚੋਣਵੀਂ ਕਵਿਤਾ 2.ਚੋਣਵੀਂ ਪੰਜਾਬੀ ਵਾਰਤਕ 3.ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ (ਸਾਹਿਤ ਅਕਾਦਮੀ) 4.ਬੱਚਿਆਂ ਲਈ ਟੈਗੋਰ 5.ਬਾਰਾਂ ਰੰਗ (ਚੋਣਵੇਂ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ)
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ