Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਦ ਸਟੈਨਿਕ ਵਰਸਿਜ਼

ਭਾਰਤਪੀਡੀਆ ਤੋਂ

ਫਰਮਾ:Infobox book ਦ ਸੈਟੇਨਿਕ ਵਰਸੇਜ (ਪੰਜਾਬੀ: ਸ਼ੈਤਾਨੀ ਆਇਤਾਂ), ਸਲਮਾਨ ਰੁਸ਼ਦੀ ਦੁਆਰਾ ਰਚਿਤ ਚੌਥਾ ਨਾਵਲ ਹੈ, ਜੋ ਸਤੰਬਰ 1988 ਵਿੱਚ ਪਹਿਲੀ ਵਾਰ ਵਾਇਕਿੰਗ ਪ੍ਰੈੱਸ ਨੇ ਪ੍ਰਕਾਸ਼ਿਤ ਕੀਤਾ। ਇਸ ਦੇ ਪ੍ਰਕਾਸ਼ਨ ਨੇ ਇਸਲਾਮੀ ਦੁਨੀਆਂ ਵਿੱਚ ਤੱਤਕਾਲ ਵਿਵਾਦ ਨੂੰ ਜਨਮ ਦਿੱਤਾ ਅਤੇ ਇਸਦਾ ਕਾਰਨ ਬਣਿਆ ਪਿਆਮਬਰ ਮੁਹੰਮਦ ਦਾ ਅਪਮਾਨਜਨਕ ਸਮਝਿਆ ਜਾਣ ਵਾਲਾ ਚਿਤਰਣ। ਸਿਰਲੇਖ ਇੱਕ ਵਿਵਾਦਿਤ ਮੁਸਲਮਾਨ ਪਰੰਪਰਾ ਵੱਲ ਸੰਕੇਤ ਕਰਦਾ ਹੈ, ਜਿਸਦਾ ਜਿਕਰ ਕਿਤਾਬ ਵਿੱਚ ਹੈ। ਇਸ ਪਰੰਪਰਾ ਦੇ ਮੁਤਾਬਕ, ਤਿੰਨ ਦੇਵੀਆਂ ਨੂੰ, ਜਿਹਨਾਂ ਦੀ ਦੈਵੀ ਪ੍ਰਾਣੀਆਂ ਵਜੋਂ ਮੱਕੇ ਵਿੱਚ ਪੂਜਾ ਕੀਤੀ ਜਾਂਦੀ ਸੀ, ਸਵੀਕਾਰ ਕਰਦੇ ਹੋਏ ਮੋਹੰਮਦ (ਕਿਤਾਬ ਵਿੱਚ ਮਹਾਉਂਦ) ਨੇ ਕੁਰਾਨ ਵਿੱਚ ਸਤਰਾਂ (ਸੁਰ) ਜੋੜੀਆਂ। ਅਫਵਾਹ ਦੇ ਮੁਤਾਬਕ, ਮੁਹੰਮਦ ਨੇ ਬਾਅਦ ਵਿੱਚ ਇਨ੍ਹਾਂ ਪੰਕਤੀਆਂ ਦਾ ਸਪਸ਼ਟੀਕਰਨ ਕੀਤਾ, ਇਹ ਕਹਿੰਦੇ ਹੋਏ ਕਿ ਸ਼ੈਤਾਨ ਨੇ ਉਸਨੂੰ ਮੱਕੇ ਵਾਲਿਆਂ ਨੂੰ ਖੁਸ਼ ਕਰਨ ਲਈ ਇਨ੍ਹਾਂ ਨੂੰ ਬੋਲਣ ਲਈ ਉਕਸਾਇਆ (ਇਸ ਲਈ ਸ਼ੈਤਾਨੀ ਸਤਰਾਂ)। ਹਾਲਾਂਕਿ, ਵਰਣਨਕਰਤਾ, ਪਾਠਕ ਦੇ ਸਾਹਮਣੇ ਇਹ ਖੁਲਾਸਾ ਕਰਦਾ ਹੈ ਕਿ ਇਹ ਵਿਵਾਦਿਤ ਸਤਰਾਂ ਵਾਸਤਵ ਵਿੱਚ ਆਰਕਏਂਜਲ ਗਿਬਰੀਲ ਦੇ ਮੂੰਹੋਂ ਨਿਕਲੀਆਂ ਸਨ। ਵੱਡੀ ਮੁਸਲਮਾਨ ਆਬਾਦੀ ਵਾਲੇ ਕਈ ਦੇਸ਼ਾਂ ਵਿੱਚ ਇਸ ਕਿਤਾਬ ਤੇ ਪ੍ਰਤਿਬੰਧ ਲਗਾ ਦਿੱਤਾ ਗਿਆ ਸੀ। 14 ਫਰਵਰੀ 1989 ਨੂੰ ਰੁਸ਼ਦੀ ਨੂੰ ਮਾਰਨ ਦੇ ਫ਼ਤਵੇ ਦੀ ਰੇਡੀਓ ਤੇਹਰਾਨ ਉੱਤੇ ਤਤਕਾਲੀਨ ਈਰਾਨ ਦੇ ਅਧਿਆਤਮਕ ਨੇਤਾ ਅਯਾਤੁੱਲਾ ਰੂਹੋੱਲਾਹ ਖੋਮੈਨੀ ਦੁਆਰਾ ਇਹ ਕਹਿੰਦੇ ਹੋਏ ਘੋਸ਼ਣਾ ਕੀਤੀ ਗਈ ਕਿ ਕਿਤਾਬ ਇਸਲਾਮ ਦੀ ਬੇਹੁਰਮਤੀ ਕਰਨ ਵਾਲੀ ਹੈ (ਕਿਤਾਬ ਦਾ ਚੌਥਾ ਅਧਿਆਏ ਇੱਕ ਇਮਾਮ ਦੇ ਚਰਿੱਤਰ ਨੂੰ ਚਿਤਰਿਤ ਕਰਦਾ ਹੈ ਜੋ ਜਲਾਵਤਨੀ ਭੋਗ ਰਿਹਾ ਹੈ ਅਤੇ ਜੋ ਆਪਣੇ ਦੇਸ਼ ਦੀ ਜਨਤਾ ਨੂੰ, ਉਸ ਦੀ ਸੁਰੱਖਿਆ ਨਾਲ ਬਿਨਾਂ ਕੋਈ ਸਬੰਧ ਰੱਖੇ, ਬਗਾਵਤ ਨੂੰ ਭੜਕਾਉਣ ਲਈ ਪਰਤਦਾ ਹੈ। ਰੁਸ਼ਦੀ ਦੀ ਮੌਤ ਲਈ ਇਨਾਮ ਦੀ ਪੇਸ਼ਕਸ਼ ਕੀਤੀ ਗਈ ਅਤੇ ਇਸ ਤਰ੍ਹਾਂ ਅਗਲੇ ਕਈ ਸਾਲਾਂ ਲਈ ਉਹ ਪੁਲਿਸ-ਸੁਰੱਖਿਆ ਦੇ ਤਹਿਤ ਰਹਿਣ ਨੂੰ ਮਜਬੂਰ ਹੋ ਗਿਆ। 7 ਮਾਰਚ, 1989 ਨੂੰ ਯੁਨਾਈਟਡ ਕਿੰਗਡਮ ਅਤੇ ਈਰਾਨ ਨੇ ਰੁਸ਼ਦੀ ਵਿਵਾਦ ਦੀ ਬਿਨਾ ਤੇ ਕੂਟਨੀਤਕ ਸੰਬੰਧ ਤੋੜ ਲਏ। ਕਿਤਾਬ ਦੇ ਪ੍ਰਕਾਸ਼ਨ ਅਤੇ ਫਤਵੇ ਨੇ ਦੁਨੀਆ ਭਰ ਵਿੱਚ ਹਿੰਸਾ ਨੂੰ ਭੜਕਾਇਆ, ਜਿਸਦੇ ਤਹਿਤ ਕਿਤਾਬ ਦੀਆਂ ਦੁਕਾਨਾਂ ਉੱਤੇ ਅੱਗਨੀ ਗੋਲੇ ਬਰਸਾਏ ਗਏ। ਪੱਛਮ ਦੇ ਕਈ ਦੇਸ਼ਾਂ ਵਿੱਚ ਮੁਸਲਮਾਨ ਸਮੁਦਾਇਆਂ ਨੇ ਜਨਤਕ ਰੈਲੀਆਂ ਦਾ ਪ੍ਰਬੰਧ ਕੀਤਾ, ਜਿਸ ਵਿੱਚ ਉਹਨਾਂ ਨੇ ਕਿਤਾਬ ਦੀਆਂ ਕਾਪੀਆਂ ਨੂੰ ਜਲਾਇਆ। ਇਸ ਕਿਤਾਬ ਦੇ ਅਨੁਵਾਦ ਜਾਂ ਪ੍ਰਕਾਸ਼ਨ ਨਾਲ ਜੁੜੇ ਕਈ ਲੋਕਾਂ ਉੱਤੇ ਹਮਲੇ ਹੋਏ, ਕਈ ਗੰਭੀਰ ਜਖ਼ਮੀ ਹੋਏ, ਅਤੇ ਇੱਥੇ ਤੱਕ ਕਿ ਮਾਰੇ ਵੀ ਗਏ। ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਹੋਰ ਵੀ ਕਈ ਲੋਕ ਦੰਗੀਆਂ ਵਿੱਚ ਮਾਰੇ ਗਏ।