ਥਾਲ ਖੇਡ ਖੇਡਣ ਲਈ ਸਮਗਰੀ ਵਜੋਂ ਇੱਕ ਰਬੜ ਦੀ ਗੇਂਦ ਦੀ ਜਰੂਰਤ ਹੁੰਦੀ ਹੈ। ਖਿਡਾਰੀਆਂ ਦੀ ਗਿਣਤੀ ਘੱਟੋ-ਘੱਟ ਅਤੇ ਵੱਧੋ-ਵੱਧ ਸੱਤ ਅੱਠ ਹੋ ਸਕਦੀ ਹੈ। ਇਹ ਖੇਡ ਇਕੱਲੀ-ਇਕੱਲੀ ਕੁੜੀ ਵੀ ਖੇਡ ਸਕਦੀ ਹੈ ਅਤੇ ਟੀਮ ਬਣਾ ਕਿ ਵੀ ਖੇਡੀ ਜਾ ਸਕਦੀ ਹੈ। ਇਹ ਖੇਡ ਗੀਤ ਆਧਰਿਤ ਖੇਡ ਹੈ। ਕੁੜੀਆਂ ਇੱਕ ਦਾਇਰੇ ਦੇ ਆਸ-ਪਾਸ ਬੈਠ ਜਾਂਦੀਆਂ ਹਨ। ਵਾਰੀ ਲੈਣ ਵਾਲੀ ਕੁੜੀ ਗੇਂਦ ਨੂੰ ਦਾਇਰੇ ਦੇ ਅੰਦਰ ਪਟਕਾਉਂਦੀ ਹੈ ਅਤੇ ਨਾਲ ਨਾਲਗੀਤ ਗਾਉਂਦੀ ਹੈ। ਉਸ ਨੇ ਗੇਂਦ ਨੂੰ ਦਾਇਰੇ ਤੋਂ ਬਾਹਰ ਨਹੀਂ ਜਾਣ ਦੇਣਾ ਹੁੰਦਾ। ਉਹ ਗੇਂਦ ਨੂੰ ਪਕੜ ਨਹੀਂ ਸਕਦੀ ਸਗੋਂ ਹੱਥ ਨਾਲ ਪਟਕਾ ਸਕਦੀ ਹੈ। ਗੇਂਦ ਹੱਥ ਵਿੱਚ ਛੁੱਟ ਜਾਣ ਜਾਂ ਦਾਇਰੇ ਤੋਂ ਬਾਹਰ ਚਲੇ ਜਾਣ ਦੀ ਹਾਲਤ ਵਿੱਚ ਵਾਰੀ ਮੁੱਕ ਜਾਂਦੀ ਹੈ। ਜੇਕਰ ਵਾਰੀ ਖਤਮ ਨਾ ਹੋਵੇ ਅਤੇ ਕੁੜੀ ਆਉਟ ਨਾ ਹੋਵੇ ਤਾ ਇੱਕ ਥਾਲ ਹੋ ਜਾਂਦਾ ਹੈ ਅਤੇ ਇਸ ਤਰਾਂ ਥਾਲਾਂ ਦੀ ਗਿਣਤੀ ਵਧ ਜਾਣ ਤੇ ਵਾਰੀ ਦੇਣ ਵਾਲੀ ਕੁੜੀ ਜੇਤੂ ਹੋ ਜਾਂਦੀ ਹੈ ਅਤੇ ਖੇਡ ਨਿਰੰਤਰ ਚਲਦੀ ਹੈ।[1] ਖੇਡਣ ਸਮੇਂ ਜੋ ਗੀਤ ਗਾਇਆ ਜਾਂਦਾ ਹੈ ਉਹ ਇਸ ਪ੍ਰਕਾਰ ਹੈ:-

<poem> ਛੀ ਛਾਂ ਜਿਵੇਂ ਮਾਂ, ਖਖੜੀਆਂ ਖਰਬੂਜੇ ਖਾਂ

ਖਾਂਦੀ ਖਾਂਦੀ ਕਾਬਲ ਜਾਂ, ਕਾਬਲੋਂ ਆਂਦੀ ਗੋਰੀ ਗਾਂ,
ਗੋਰੀ ਗਾਂ ਗੁਲਾਬੀ ਵੱਛਾ, ਮਾਰੇ ਸਿੰਗ ਤੁੜਾਵੇ ਰੱਸਾ, 
ਮੁੰਡੇ ਖੇਡਣ ਗੁੱਲੀ ਡੰਡਾ, ਕੁੜੀਆਂ ਗੀਤ ਗਾਂਦੀਆਂ
ਮਰਦ ਕਰਨ ਲੇਖਾ ਜੋਖਾ, ਰੰਨਾ ਘਰ ਵਸਾਂਦੀਆਂ, 
ਆਲ ਮਾਲ ਹੋਇਆ ਥਾਲ, ਕੁੜੀਏ ਥਾਲ ਈ।</poem>

ਹਵਾਲੇ

  1. ਡਾਃ ਭੁਪਿੰਦਰ ਸਿੰਘ ਖ਼ਹਿਰਾ ਡਾਃ ਸੁਰਜੀਤ ਸਿੰਘ. "ਲੋਕਧਾਰਾ ਦੀ ਭੂਮਿਕਾ". ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 81–82.  Check date values in: |access-date= (help);