ਤਾਰਿਕ ਗੁੱਜਰ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਤਾਰਿਕ ਗੁੱਜਰ (ਜਨਮ 12 ਮਾਰਚ 1969) ਪਾਕਿਸਤਾਨ ਵਿੱਚ ਪੰਜਾਬੀ ਦਾ ਕਵੀ ਅਤੇ ਲੇਖਕ ਹੈ। ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬੀ ਤੋਂ ਇਲਾਵਾ ਉਸ ਨੇ ਉਰਦੂ ਵਿੱਚ ਵੀ ਲਿਖਿਆ ਹੈ।
ਜ਼ਿੰਦਗੀ
ਤਾਰਿਕ ਗੁੱਜਰ ਦਾ ਜਨਮ ਡਜਕੋਟ, ਫ਼ੈਸਲਾਬਾਦ (ਪਾਕਿਸਤਾਨ) ਵਿੱਚ ਮੁਹੰਮਦ ਸਦੀਕ ਗੁੱਜਰ ਦੇ ਘਰ ਹੋਇਆ। ਉਸ ਦੇ ਵਡੇਰੇ ਸਾਂਝੇ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ ਤੋਂ ਸਨ। ਉਨ੍ਹਾਂ ਨੂੰ 1947 ਵਿੱਚ ਪਾਕਿਸਤਾਨ ਪਰਵਾਸ ਕਰਨਾ ਪਿਆ ਸੀ। 1983 ਵਿਚ, ਉਸ ਦੇ ਪਰਿਵਾਰ ਨੇ ਇੱਕ ਵਾਰ ਫਿਰ ਪਰਵਾਸ ਕਰਕੇ ਲਯਾਹ ਜਾਣਾ ਪਿਆ। ਇਸ ਦੂਜੇ ਪਰਵਾਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਸਨੇ 1947 ਦੇ ਦੁਖਾਂਤ ਨੂੰ ਪੂਰੀ ਸਿੱਦਤ ਨਾਲ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ।[1]
ਰਚਨਾਵਾਂ
- ਰੱਤ ਰਲੇ ਪਾਣੀ
- ਵੈਨਕੁਵਰ ਸੇ ਲਾਇਲਪੁਰ ਤਕ (ਅਨੁਵਾਦ)
ਹਵਾਲੇ
- ↑ "Tariq Gujjar – Punjabi Revolution" (in English). Retrieved 2019-03-15.