ਫਰਮਾ:Infobox writer

ਡਾ. ਸੁਖਪਾਲ ਕੈਨੇਡੀਅਨ ਪੰਜਾਬੀ ਸਾਹਿਤਕਾਰ ਹੈ। ਉਹ ਆਪਣੀ ਕਿਤਾਬ ਰਹਣੁ ਕਿਥਾਊ ਨਾਹਿ ਲਈ ਪੰਜਾਬੀ ਸਾਹਿਤ ਖੇਤਰ ਵਿੱਚ ਜਾਣਿਆ ਜਾਂਦਾ ਹੈ।

ਜਨਮ

ਸੁਖਪਾਲ ਸਿੰਘ ਦਾ ਜਨਮ 1960 ਵਿੱਚ ਲੁਧਿਆਣਾ ਸ਼ਹਿਰ ਵਿੱਚ ਹੋਇਆ। ਉਸ ਦੀ ਮਾਤਾ ਦਾ ਨਾਂ ਕੁਲਵੰਤ ਕੌਰ ਤੇ ਪਿਤਾ ਦਾ ਨਾਂ ਅਵਤਾਰ ਸਿੰਘ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਲੈਕਚਰਾਰ ਰਿਹਾ ਅਤੇ ਫਿਰ ਕੈਨੇਡਾ ਵਿਖੇ 1996-2000 ਤੱਕ ਐਟਰੀਓ ਵਿਖੇ ਲੈਕਚਰਾਰ ਰਿਹਾ। ਉਸ ਤੋ ਬਾਅਦ ਕੈਲੀਫੋਰਨੀਆ ਯੂਨੀਵਰਸਿਟੀ, ਯੂ.ਐਸ.ਏ. ਵਿੱਚ ਲੈਕਚਰਾਰ ਰਿਹਾ।

ਪੁਸਤਕਾਂ

1. ਚੁੱਪ ਚਪੀਤੇ ਚੇਤਰ ਚੜਿਆ
ਡਾ. ਸਤਿੰਦਰ ਸਿੰਘ ਨੂਰ ਕਹਿੰਦੇ ਹਨ: ਇਹ ਸੁਖਪਾਲ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਪਰ ਇਸਦੀ ਕਾਵਿ ਯੋਗਤਾ ਸਾਨੂੰ ਪ੍ਰਭਾਵਤ ਕਰਦੀ ਹੈ, ਕੇਵਲ ਇਸ ਕਰਕੇ ਨਹੀਂ ਕਿ ਉਸ ਦੀ ਕਵਿਤਾ ਹੋਰ ਸਮਕਾਲੀ ਕਵੀਆਂ ਤੋਂ ਆਾਪਣੀ ਇੱਕ ਵੱਖਰੀ ਪਹਿਚਾਣ ਬਣਾਉਂਦੀ ਹੈ; ਇਸ ਕਰਕੇ ਵੀ ਕਿਉਂਕਿ ਉਸਨੂੰ ਕਾਵਿ ਭਾਸ਼ਾ ਤੇ ਕਾਵਿ ਸੰਜਮ ਦੀ ਡੂੰਘੀ ਚੇਤਨਾ ਹੈ। ਇਸ ਚੇਤਨਾ ਦੇ ਨਾਲ ਹੀ ਉਹ ਕਵਿਤਾ ਦੇ ਸਹਿਜ ਨਾਲ ਜੁੜਿਆ ਸ਼ਾਇਰ ਹੈ।[1]

2. ਏਸ ਜਨਮ ਨਾ ਜਨਮੇ[2]

ਸੁਰਜੀਤ ਪਾਤਰ "ਏਸ ਜਨਮ ਨਾ ਜਨਮੇ" ਬਾਰੇ ਲਿਖਦਾ ਹੈ: ਸੁਖਪਾਲ ਦੀਆ ਹੇਠ ਲਿਖੀਆਂ ਪੰਕਤੀਆਂ ਸੁਖਪਾਲ ਦਾ ਕਾਵਿ ਸਿਧਾਂਤ ਹਨ ਤੇ ਉਸਦੇ ਇਸ ਸੰਗ੍ਰਹਿ ਦੀ ਹਰ ਕਵਿਤਾ ਇਸ ਆਦਰਸ਼ ਦੇ ਬਹੁਤ ਕਰੀਬ ਹੈ, ਪਰ ਹੋਰ ਕਰੀਬ ਹੋਣ ਦਾ ਚਾਹਵਾਨ ਹੈ।                    

<poem>ਮੈਂ ਕਵੀ ਨਹੀਂ

ਉਹ ਕਵਿਤਾ ਹੋਵਾਂ-ਜੋ ਲਿਖੀ ਨਹੀਂ ਜਾਂਦੀ ਅਨਹਦ ਨਾਦ - ਵਾਂਗ ਤਪੱਸਿਆ ਵਿੱਚ ਬੈਠ ਕੇ ਸੁਣੀ ਜਾਂਦੀ ਹੈ

- ਸੁਖਪਾਲ</poem>


3. ਰਹਣੁ ਕਿਥਾਊ ਨਾਹਿ
ਪੁਸਤਕ ਵਿੱਚ ਪਰਵਾਸੀ ਯਥਾਰਥ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਪੰਜਾਬੀਅਤ ਨੂੰ ਦਿਖਾਇਆ ਗਿਆ ਹੈ। ਭੂ-ਹੇਰਵਾ, ਨਸਲੀ ਪੱਖਪਾਤ, ਪੀੜੀ ਪਾੜਾ ਵਰਗੇ ਵਿਸ਼ੇ ਲਏ ਗਏ ਹਨ। ਕੁਦਰਤ ਨਾਲ ਸਬੰਧਤ ਕਵਿਤਾਵਾਂ ਵੀ ਮਿਲਦੀਆਂ ਹਨ। ਪੁਰਾਣੇ ਪੰਜਾਬ ਦੀ ਝਲਕ ਵੀ ਦਿਖਾਈ ਦਿੰਦੀ ਹੈ। ਸੁਖਪਾਲ ਦੀ ਕਾਵਿ ਰਚਨਾ ਪਰੰਪਰਾ ਤੇ ਆਧੁਨਿਕਤਾ ਦਾ ਖੂਬਸੂਰਤ ਸੁਮੇਲ ਹੈ। ਸੁਖਪਾਲ ਨੇ ਖੁਲ੍ਹੀ ਕਵਿਤਾ ਦੀ ਵਿਧਾ ਰਾਹੀਂ ਵਿਲੱਖਣ ਅੰਤਰ ਦ੍ਰਿਸ਼ਟੀ ਨੂੰ ਨਿਰੂਪਤ ਕੀਤਾ ਹੈ।[3]

ਹਵਾਲੇ

  1.  ਡਾ. ਸੁਖਪਾਲ ਸਿੰਘ, ਚੁੱਪ ਚੁਪੀਤੇ ਚੇਤਰ ਚੜਿਆ, ਅੰਤਰਨਾਦ ਪ੍ਰਕਾਸਨ (ਪਟਿਆਲਾ)
  2. "ਇੰਡੈਕਸ:ਏਸ ਜਨਮ ਨਾ ਜਨਮੇ - ਸੁਖਪਾਲ.pdf - ਵਿਕੀਸਰੋਤ" (PDF). pa.wikisource.org. Retrieved 2020-02-04. 
  3. ਡਾ. ਸੁਖਪਾਲ ਸਿੰਘ, ਰਹਣੁ ਕਿਥਾਊ ਨਾਹਿ, ਲੋਕ ਗੀਤ ਪ੍ਰਕਾਸ਼ਨ (ਚੰਡੀਗੜ)

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ