ਡਾ. ਰੁਬੀਨਾ ਸ਼ਬਨਮ

ਭਾਰਤਪੀਡੀਆ ਤੋਂ

ਡਾ. ਰੁਬੀਨਾ ਸ਼ਬਨਮ ਪੰਜਾਬੀ ਤੇ ਉਰਦੂ ਦੀ ਪ੍ਰਸਿੱਧ ਲੇਖਕ ਹੈ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਫ਼ਾਰ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸੀਅਨ ਐਂਡ ਅਰੈਬਿਕ ਲੈਂਗੂਏਜ਼ਿਜ ਮਲੇਰਕੋਟਲਾ (ਰੀਜ਼ਨਲ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀ ਮੁੱਖੀ ਹੈ। ਉਹ ਪੰਜਾਬ ਉਰਦੂ ਅਕਾਦਮੀ ਦੀ ਸਕੱਤਰ ਹੈ ਅਤੇ ਵੈਦ ਪ੍ਰਮਾਤਮਾ ਨੰਦ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਹੈ।[1]

ਜ਼ਿੰਦਗੀ

ਰੁਬੀਨਾ ਸ਼ਬਨਮ ਦਾ ਜਨਮ ਮਲੇਰਕੋਟਲਾ ਵਿਖੇ 8 ਮਈ 1971 ਨੂੰ ਜਨਾਬ ਮੁਹੰਮਦ ਬਸ਼ੀਰ ਦੇ ਘਰ ਹੋਇਆ ਸੀ ਅਤੇ ਉਸਦੀ ਸ਼ਾਦੀ ਐਡਵੋਕੇਟ ਮੁਹੰਮਦ ਸਲੀਮ ਖਿਲਜ਼ੀ ਨਾਲ ਹੋਈ। ਉਸ ਨੇ ਉਰਦੂ ਅਤੇ ਫਾਰਸ਼ੀ ਦੀਆਂ ਮਾਸਟਰ ਡਿਗਰੀਆਂ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ ਅਤੇ 2002 ਵਿੱਚ ਪਰਵੀਨ ਸ਼ਾਕਿਰ ਕਾ ਸ਼ੇਅਰੀ ਕਾਰਨਾਮਾ ਵਿਸ਼ੇ ਤੇ ਪੀਐਚਡੀ ਕੀਤੀ।

ਰਚਨਾਵਾਂ

  • ਪਰਵੀਨ ਸ਼ਾਕਿਰ ਜ਼ਿੰਦਗੀ ਔਰ ਕਾਰਨਾਮੇ
  • ਮਾਲੇਰਕੋਟਲਾ: ਜਾਣ ਪਛਾਣ (ਲੇਖ ਸੰਗ੍ਰਹਿ)[2]

ਇਨਾਮ

  • ਸ਼੍ਰੋਮਣੀ ਉਰਦੂ ਸਾਹਿਤਕਾਰ ਪੰਜਾਬ ਸਰਕਾਰ ਵਲੋਂ
  • ਵੈਦ ਪ੍ਰਮਾਤਮਾ ਨੰਦ ਯਾਦਗਾਰੀ ਪੁਰਸਕਾਰ


ਹਵਾਲੇ