Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਡਾਕਟਰ ਦਲਜੀਤ ਸਿੰਘ

ਭਾਰਤਪੀਡੀਆ ਤੋਂ

ਡਾਕਟਰ ਦਲਜੀਤ ਸਿੰਘ (11 ਅਕਤੂਬਰ 1934) ਅੱਖਾਂ ਦੇ ਨਾਮਵਰ ਅੱਖਾਂ ਦੇ ਸਰਜਨ ਅਤੇ ਪੰਜਾਬੀ ਲੇਖਕ ਹਨ। ਉਹ 2014 ਵਿੱਚ ਹੋਈਆਂ 16ਵੀਂ ਲੋਕ ਸਭਾ ਲਈ ਚੋਣਾਂ ਸਮੇਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਨ।

ਜੀਵਨ ਸੰਬੰਧੀ

ਦਲਜੀਤ ਸਿੰਘ ਦਾ ਜਨਮ ਅੰਮ੍ਰਿਤਸਰ ਵਿੱਚ 11 ਅਕਤੂਬਰ 1934 ਨੂੰ ਹੋਇਆ। ਉਹਨਾਂ ਨੇ ਆਪਣੇ ਸ਼ਹਿਰ ਤੋਂ ਹੀ ਆਪਣੀ ਪੜ੍ਹਾਈ ਕੀਤੀ ਅਤੇ ਹਮੇਸ਼ਾ ਤੋਂ ਉਥੇ ਹੀ ਉਹਨਾਂ ਦਾ ਟਿਕਾਣਾ ਹੈ। ਉਹਨਾਂ ਦੇ ਪੁੱਤਰ ਅਤੇ ਨੂਹਾਂ ਅਤੇ ਦੋ ਪੋਤੇ ਵੀ ਡਾਕਟਰ ਹਨ।

ਉਹ 1976 ਵਿੱਚ ਭਾਰਤ 'ਚ ਮੋਤੀਆ ਸਰਜਰੀ ਵਿੱਚ ਲੈਨਜ ਇਮਪਲਾਂਟੇਸ਼ਨ ਕਰਨ ਵਾਲੇ ਪਹਿਲੇ ਸਰਜਨ ਸੀ। 1979' ਚ ਸਿੰਘ ਨੇ - ਨਕਲੀ ਕਾਰਨੀਆ ਵਿਕਸਤ ਕੀਤਾ ਸੀ। 1999 'ਚ ਅੱਖ ਦੀ ਸਰਜਰੀ ਵਿੱਚ ਪਲਾਜ਼ਮਾ ਊਰਜਾ ਵਰਤਣ ਵਾਲੇ ਉਹ ਸੰਸਾਰ ਵਿੱਚ ਪਹਿਲੇ ਡਾਕਟਰ ਸੀ।

ਪੁਸਤਕਾਂ