ਜੀ ਆਇਆਂ ਨੂੰ

ਭਾਰਤਪੀਡੀਆ ਤੋਂ

ਜੀ ਆਇਆਂ ਨੂੰ (ਜਾਂ ਆਓ ਜੀ, ਜੀ ਆਇਆਂ ਨੂੰ) ਇੱਕ ਪੰਜਾਬੀ ਫ਼ਿਕਰਾ ਹੈ ਜੋ ਪੰਜਾਬੀਆਂ ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। ਇਸ ਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ।