ਜੀਊਣਾ ਮੌੜ

ਭਾਰਤਪੀਡੀਆ ਤੋਂ

ਜੀਊਣਾ ਮੌੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜ ਦਾ ਜੰਮਪਲ ਇੱਕ ਅਣਖੀ ਨੌਜਵਾਨ ਸੀ। ਉਸਦਾ ਪਿਤਾ ਖੜਕ ਸਿੰਘ ਇੱਕ ਕਿਸਾਨ ਸੀ।

ਕਿਸ਼ਨਾ, ਜੀਊਣੇ ਦਾ ਵੱਡਾ ਭਰਾ ਸੀ, ਜੋ ਮਾੜੀ ਸੰਗਤ ਵਿੱਚ ਉੱਠਣ-ਬਹਿਣ ਲੱਗ ਪਿਆ ਸੀ। ਡਸਕੇ ਦਾ ਅਹਿਮਦ ਡੋਗਰ ਅਤੇ ਖਡਿਆਲ ਦਾ ਜੈਮਲ ਚੋਟੀ ਦੇ ਵੈਲੀ ਉਸਦੇ ਜੋਟੀਦਾਰ ਸਨ। ਤਿੰਨੋਂ ਰਲ਼ ਕੇ ਡਾਕੇ ਮਾਰਨ ਲੱਗ ਪਏ। ਇੱਕ ਦਿਨ ਉਹਨਾਂ ਨੇ ਪਿੰਡ ਦੇ ਬ੍ਰਾਹਮਣਾਂ ਦੀ ਬਰਾਤ ਲੁੱਟ ਲਈ।[1] ਪਿੰਡ ਦੇ ਇੱਕ ਬੰਦੇ ਵਾਸੂਦੇਵ ਨੇ ਕਿਸਨੇ ਨੂੰ ਪਛਾਣ ਲਿਆ ਅਤੇ ਥਾਣੇ ਇਤਲਾਹ ਹੋ ਗਈ। ਕਿਸ਼ਨਾ ਤਾਂ ਫੜਿਆ ਨਾ ਗਿਆ, ਪੁਲਿਸ ਨੇ ਉਸਦੇ ਪਿਉ ਅਤੇ ਭਰਾ ਨੂੰ ਲੈ ਗਈ ਅਤੇ ਉਹਨਾਂ ਤੇ ਤਸ਼ੱਦਦ ਕੀਤਾ।

ਕਿਸ਼ਨੇ ਨੇ ਵਾਸੂਦੇਵ ਨੂੰ ਕਤਲ ਕਰ ਦਿੱਤਾ ਅਤੇ ਭਗੌੜਾ ਹੋ ਗਿਆ। ਉਹਦੇ ਧਰਮ ਦੇ ਭਾਈ ਬਣੇ ਅਹਿਮਦ ਡੋਗਰ ਨੇ ਲੁੱਟ ਦੇ ਮਾਲ ਨੂੰ ਇਕੱਲੇ ਹੜੱਪ ਲੈਣ ਲਈ ਇੱਕ ਦਿਨ ਆਪਣੇ ਘਰ ਆਏ ਕਿਸ਼ਨੇ ਨੂੰ ਬਹੁਤ ਸ਼ਰਾਬੀ ਕਰ ਲਿਆ ਅਤੇ ਪੁਲਿਸ ਨੂੰ ਫੜਵਾ ਦਿੱਤਾ। ਕਿਸ਼ਨੇ ਨੂੰ ਅੰਡੇਮਾਨ-ਨਿਕੋਬਾਰ ਟਾਪੂਆਂ ਦੇ ਕਾਲ਼ੇ ਪਾਣੀਆਂ ਦੀ ਸਜਾ ਹੋ ਗਈ। ਕਿਸ਼ਨੇ ਨੇ ਜੇਲ ਕੱਟਕੇ ਜਾ ਰਹੇ ਆਪਣੇ ਇਲਾਕੇ ਦੇ ਇੱਕ ਬੰਦੇ ਹੱਥ ਇੱਕ ਚਿੱਠੀ ਘੱਲੀ ਜਿਸ ਵਿੱਚ ਉਸਨੇ ਆਪਣੇ ਭਰਾ ਜੀਊਣ ਸਿੰਘ ਨੂੰ ਅਹਿਮਦ ਡੋਗਰ ਦੀ ਬੇਈਮਾਨੀ ਦਾ ਬਿਆਨ ਕੀਤਾ ਸੀ ਅਤੇ ਉਸ ਤੋਂ ਬਦਲਾ ਲੈਣ ਲਈ ਕਿਹਾ ਸੀ।[1]

ਹਵਾਲੇ

  1. 1.0 1.1 "ਲੋਕ ਗਾਥਾ ਜੀਊਣਾ ਮੌੜ". ਪੰਜਾਬੀ ਟ੍ਰਿਬਿਉਨ. 5 ਫਰਵਰੀ 2011.  Check date values in: |date= (help)