ਜਥੇਦਾਰ ਪ੍ਰਹਲਾਦ ਸਿੰਘ
ਜਥੇਦਾਰ ਪ੍ਰਹਲਾਦ ਸਿੰਘ ਇੱਕ ਨਿਹੰਗ ਸਿੰਘ ਸਨ ਅਤੇ ਬੁੱਢਾ ਦਲ ਦੇ 8ਵੇਂ ਜਥੇਦਾਰ ਸਨ।[1] ਉਹ 1846 ਵਿੱਚ ਬੁੱਢਾ ਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਬਣੇ।
ਜਦੋਂ ਪਟਿਆਲਾ ਦੇ ਰਾਜੇ ਅਤੇ ਅੰਗਰੇਜ਼ਾਂ ਨਾਲ ਲੜਨ ਤੋਂ ਬਾਅਦ ਨਿਹੰਗ ਪੰਜਾਬ ਤੋਂ ਬਾਹਰ ਨਿੱਕਲੇ ਤਾਂ ਉਹ ਨੰਦੇੜ ਵੱਲ ਵਧਣ ਲੱਗੇ। ਆਲਾ ਸਿੰਘ ਨੇ ਇਨ੍ਹਾਂ ਉੱਤੇ ਹਮਲਾ ਕਰ ਦਿੱਤਾ। ਪ੍ਰਹਲਾਦ ਸਿੰਘ ਸ਼ਹੀਦ ਹੋ ਗਏ ਅਤੇ ਆਲਾ ਸਿੰਘ ਵੀ ਇਸੇ ਜੰਗ ਵਿੱਚ ਮਾਰਿਆ ਗਿਆ।[2]