Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਚਰਨ ਪੁਆਧੀ

ਭਾਰਤਪੀਡੀਆ ਤੋਂ

ਫਰਮਾ:Infobox writer ਚਰਨ ਪੁਆਧੀ ਪੰਜਾਬੀ ਭਾਸ਼ਾ ਦੀ ਉਪ ਬੋਲੀ ਪੁਆਧੀ ਵਿੱਚ ਲਿਖਣ ਵਾਲਾ ਇੱਕ ਲੇਖਕ ਹੈ। ਉਸਨੇ ਕਰੀਬ 40 ਕਵਿਤਾਵਾਂ ਪੁਆਧੀ ਬੋਲੀ ਵਿੱਚ ਲਿਖੀਆਂ ਹਨ। ਇਸ ਤੋਂ ਇਲਾਵਾ ਉਸਨੇ ਕਈ ਬਾਲ ਗੀਤ ਵੀ ਪੁਆਧੀ ਵਿੱਚ ਲਿਖੇ ਹਨ। ਪੁਆਧੀ ਸਤਲੁਜ ਤੋਂ ਘੱਗਰ ਦਰਿਆ ਦੇ ਵਿਚਕਾਰ ਬੋਲੀ ਜਾਣ ਵਾਲੀ ਪੰਜਾਬੀ ਦੀ ਇੱਕ ਉਪ ਬੋਲੀ ਹੈ ਜਿਸ ਵਿੱਚ ਬਹੁਤ ਘੱਟ ਸਾਹਿਤ ਰਚਿਆ ਗਿਆ ਹੈ।

ਚਰਨ ਪੁਆਧੀ ਦਾ ਜਨਮ ਜਨਵਰੀ 1967 ਨੂੰ ਪਿਤਾ ਸ੍ਰੀ ਜੁਗਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਦਲਬੀਰ ਦੇ ਘਰ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਥੰਮ੍ਹਣ ਸਿੰਘ ਵਾਲਾ ਵਿਖੇ ਹੋਇਆ। ਉਸਨੇ ਸਰਕਾਰੀ ਹਾਈ ਸਕੂਲ ਪੰਜੋਲਾ ਤੋਂ ਦਸਵੀਂ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਉਰਦੂ ਅਤੇ ਪੱਤਰਕਾਰੀ ਦੇ ਡਿਪਲੋਮੇ ਵੀ ਪਾਸ ਕੀਤੇ। ਸਾਲ 1978 ਵਿਚ ਉਨ੍ਹਾਂ ਦਾ ਪਰਿਵਾਰ ਪੁਆਧ ਦੇ ਪਿੰਡ ਪਪਰਾਲਾ ਆ ਵੱਸਿਆ ਸੀ ਅਤੇ ਇਸ ਉਸਨੇ ਕੁਝ ਸਮਾਂ ਆਪਣੇ ਨਾਂ ਨਾਲ ‘ਪਪਰਾਲਵੀ’ ਤਖੱਲਸ ਲਾ ਲਿਆ ਸੀ। ਉਹਨੇ ਨਿਰਣਾ ਕੀਤਾ ਕਿ ਉਹ ਅੱਗੇ ਤੋਂ ਆਪਣੀ ਮਾਂ ਬੋਲੀ ‘ਪੁਆਧੀ’ ਵਿੱਚ ਬੱਚਿਆਂ ਲਈ ਗੀਤਾਂ ਦੀ ਹੀ ਸਿਰਜਣਾ ਕਰੇਗਾ। ਉਸ ਨੇ ਹੁਣ ਤਕ ਪੁਆਧੀ ਬਾਲ ਗੀਤਾਂ ਦੀ ਵੱਡੀ ਗਿਣਤੀ ਵਿੱਚ ਸਿਰਜਣਾ ਕੀਤੀ।

ਕਾਵਿ ਵੰਨਗੀਆ

<poem> ਟਿਕਮਾ ਮਾਹੌਲ, ਕੋਈ ਦੰਗਾ ਨਾ ਫ਼ਸਾਦ, ਸਭਨਾਂ ’ਤੇ ਖ਼ਰਾ ਮਾਰ੍ਹਾ ਰੰਗਲਾ ਪੁਆਧ। ਰੋਪੜ ਤੇ ਖੈੜ, ਬਸੀ, ਭਾਰਸੋਂ ਮਲੋਹ, ਢੋਡੇਂ, ਸਮਾਣਾ, ਨਾਭਾ, ਗੂਲ੍ਹਾ ਚੀਕਾ ਯੋਹ, ਇਸੀਮਾ ਹੀ ਆਵਾ ਭੇਵਾ ਪਿਪਲੀ ਆਬਾਦ, ਸਭਨਾਂ ਤੇ ਖ਼ਰਾ ਮਾਰ੍ਹਾ… ਜਗਾਧਰੀ, ਨਰੈਣ, ਰਾਮਗੜ੍ਹ ਅੰਬਾਲਾ, ਪੰਜੌਰ, ਬੱਦੀ, ਚੰਡੀਗੜ੍ਹ, ਅਰ ਅੰਬਾਲਾ, ਮਿੱਠੀ ਬੋਲੀ ਦੇ ਦੇਹ ਬੋਲਣੇ ਮਾ ਸੁਆਦ, ਸਭਨਾਂ ਤੇ ਖ਼ਰਾ ਮਾਰ੍ਹਾ ਰੰਗਲਾ…. ਇਸੀਮਾ ਮਸ਼ੂਰ੍ਹ ਲਾ ਕੇ ਘਾੜ ਅਰ ਚੰਗਰ, ਢਾਹਾ, ਬੇਟ, ਖੱਦਰ ਤੇ ਬਿਚੇ ਆਵੇ ਬਾਂਗਰ, ਲੋਗ ਸੁਭਾ ਕੇ ਚੰਗੇ ਆਵਾ ਨ ਤਗਾਦ, ਸਭਨਾਂ ਤੇ ਖ਼ਰਾ ਮਾਰ੍ਹਾ…. ਮਾਰਕੰਡਾ ਘੱਗਰ ਕਾ ਉਰਾ ਨੂੰ ਲਖਾਓ, ਬਿਚਮਾ ਨੂੰ ਗਿਰਾਂ ਕੈਂਈ ਹੋਰ ਦਰਿਆਓ, ਰੌਂਅ ਆਮਾ ਬੜੇ ਕਰ ਜਾਹਾ ਬਰਬਾਦ ਸਭਨਾਂ ਤੇ ਖ਼ਰਾ ਮਾਰ੍ਹਾ ਰੰਗਲਾ ਪੰਜਾਬ[1] </poem>ਬੈਹ ਕੇ ਰੇਲ ਬਿੱਚ ਮਾਂ (ਵਿੱਚ) ਨਜ਼ਾਰੇ ਲਏ ’ਤੇ

ਛੁੱਟੀਆਂ ਮਾਂ (ਵਿੱਚ) ਹਮ੍ਹੇ, ਦੇਹਰਾਦੂਨ ਗਏ ’ਤੇ।

ਢੋਲਕੀ-ਛੈਣੇ ਖ਼ੂਬ ਬਜਾਏ।

ਮਾਰ੍ਹੇ ਘਰ ਮਾਂ ਹੀਜੜੇ ਆਏ।

ਰਚਨਾਵਾਂ

  • ਕਾਫ਼ੀਆਂ ਬੁੱਲ੍ਹੇ ਸ਼ਾਹ[2]
  • ਮੋਘੇ ਵਿਚਲੀ ਚਿੜੀ[3]
  • ਕਾਫ਼ੀਆਂ ਸ਼ਾਹ ਹੁਸੈਨ[4]
  • ਕੌਡੀ ਬਾਡੀ ਦੀ ਗੁਲੇਲ

[5]ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. http://punjabitribuneonline.com/2014/12/%E0%A8%95%E0%A8%BE%E0%A8%B5%E0%A8%BF-%E0%A8%95%E0%A8%BF%E0%A8%86%E0%A8%B0%E0%A9%80-149/
  2. ਪਪਰਾਲਵੀ, ਚਰਨ (2007). "ਕਾਫ਼ੀਆਂ ਬੁੱਲ੍ਹੇ ਸ਼ਾਹ" (PDF). https://pa.wikisource.org/. ਸੰਗਮ ਪਬਲੀਕੇਸ਼ਨਜ਼, ਸਮਾਣਾ.  External link in |website= (help)
  3. ਪੁਆਧੀ, ਚਰਨ (2012). "ਮੋਘੇ ਵਿਚਲੀ ਚਿੜੀ" (PDF). pa.wikisource.org. ਸੰਗਮ ਪਬਲੀਕੇਸ਼ਨਜ਼, ਪਟਿਆਲਾ. Retrieved 5 Feb 2020. 
  4. ਪੁਆਧੀ, ਚਰਨ (2009). "ਕਾਫ਼ੀਆਂ ਸ਼ਾਹ ਹੁਸੈਨ" (PDF). pa.wikisource.org. ਸੰਗਮ ਪਬਲੀਕੇਸ਼ਨਜ਼, ਸਮਾਣਾ. Retrieved 5 Feb 2020. 
  5. ਪੁਆਧੀ, ਚਰਨ (2018). "ਕੌਡੀ ਬਾਡੀ ਦੀ ਗੁਲੇਲ" (PDF). pa.wikisource.org. ਸੰਗਮ ਪਬਲੀਕੇਸ਼ਨਜ਼, ਸਮਾਣਾ. Retrieved 5feb 2020.  Check date values in: |access-date= (help)

ਬਾਹਰੀ ਲਿੰਕ

ਫਰਮਾ:Wikisource