ਘੁੱਗੀ

ਭਾਰਤਪੀਡੀਆ ਤੋਂ

ਘੁੱਗੀ ਇੱਕ ਪਾਕਿਸਤਾਨੀ ਡਰਾਮਾ ਹੈ। ਇਹ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਅਤੇ ਉਸ ਉੱਪਰ ਬਣੀ ਫਿਲਮ ਪਿੰਜਰ ਤੋਂ ਪ੍ਰਭਾਵਿਤ[1] ਹੈ। ਕਹਾਣੀ ਵਿੱਚ ਬਹੁਤੇ ਬਦਲਾਅ ਨਹੀਂ ਹਨ ਅਤੇ ਡਰਾਮੇ ਦਾ ਮੰਤਵ ਵੰਡ ਦੀਆਂ ਕੌੜੀਆਂ ਯਾਦਾਂ ਨੂੰ ਬਿਆਨਣਾ ਹੈ। ਇਸਦੇ ਨਿਰਦੇਸ਼ਕ ਇਕਬਾਲ ਹੁਸੈਨ ਹਨ ਅਤੇ ਇਸਨੂੰ ਆਮਨਾ ਮੁਫਤੀ ਨੇ ਲਿਖਿਆ ਹੈ। ਇਹ ਟੀਵੀ ਵਨ ਚੈਨਲ[2] ਉੱਪਰ ਪ੍ਰਸਾਰਿਤ ਹੁੰਦਾ ਹੈ।

ਕਹਾਣੀ

ਏਪੀਸੋਡ 1

ਕਹਾਣੀ ਸ਼ੁਰੂ ਹੁੰਦੀ ਹੈ ਜੁਲਾਈ 1910 ਤੋਂ। ਸ਼ਾਹੂਕਾਰਾਂ ਦਾ ਮੁੰਡਾ ਸ਼ਾਹ ਦੀ ਕੁੜੀ ਨਾਲ ਬਦਸਲੂਕੀ ਕਰਦਾ ਹੈ। ਸ਼ਾਹ ਇਹ ਗੱਲ ਪੰਚਾਇਤ ਵਿੱਚ ਨਹੀਂ ਜਾਣ ਦੇਣਾ ਚਾਹੁੰਦਾ। ਉਹਨੇ ਕਰਜ਼ਾ ਲਿਆ ਹੋਇਆ ਸ਼ਾਹੂਕਾਰਾਂ ਤੋਂ। ਉਹ ਕਹਿੰਦਾ ਕਿ ਜਦੋਂ ਕੋਈ ਗਰੀਬ ਤਕੜੇ ਦੀ ਸ਼ਿਕਾਇਤ ਪੰਚਾਇਤ ਵਿੱਚ ਕਰਦਾ ਹੈ ਤਾਂ ਇਸਨੂੰ ਸ਼ਿਕਾਇਤ ਨਹੀਂ ਦੁਸ਼ਮਣੀ ਸਮਝਿਆ ਜਾਂਦਾ ਹੈ ਤੇ ਸ਼ਾਹ ਸ਼ਾਹੂਕਾਰਾਂ ਨਾਲ ਦੁਸ਼ਮਣੀ ਨਹੀਂ ਲੈਣਾ ਚਾਹੁੰਦਾ। ਪਰ ਇਨਾਇਤ ਦਾ ਭਰਾ ਸਰਪੰਚ ਨੂੰ ਸ਼ਿਕਾਇਤ ਕਰ ਦਿੰਦਾ ਹੈ। ਸ਼ਾਹ ਦੀ ਗੱਲ ਸੱਚ ਸਾਬਿਤ ਹੁੰਦੀ ਹੈ। ਜਿਸਕੀ ਲਾਠੀ ਉਸਕੀ ਭੈਂਸ। ਸਰਪੰਚ ਇਹ ਫ਼ੈਸਲਾ ਕਰਦਾ ਹੈ ਕਿ ਸ਼ਾਹ ਹੁਰੀਂ ਸ਼ਾਹੂਕਾਰ ਦੇ ਮੁੰਡੇ ਉੱਪਰ ਗ਼ਲਤ ਇਲਜ਼ਾਮ ਲਗਾ ਰਹੇ ਹਨ। ਸਜਾ ਵਜੋਂ ਇਨਾਇਤ ਨੂੰ ਤਿੰਨ ਦਿਨ ਸ਼ਾਹੂਕਾਰ ਦੇ ਘਰ ਰਹਿਣਾ ਪੈਂਦਾ ਹੈ। ਇਨਾਇਤ ਦਾ ਭਰਾ ਮਜੀਦ ਖ਼ੁਦਕੁਸ਼ੀ ਕਰ ਲੈਂਦਾ ਹੈ। ਐਪੀਸੋਡ ਦੇ ਅੰਤ ਤੱਕ ਮਜੀਦ ਦਾ ਪੁੱਤਰ ਜਵਾਨ ਹੋ ਚੁੱਕਿਆ ਹੁੰਦਾ ਹੈ ਜਿਸਨੂੰ ਗੁੜ੍ਹਤੀ ਹੀ ਬਦਲੇ ਦੀ ਮਿਲੀ ਹੈ।

ਹਵਾਲੇ