Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗੁਨਾਹੋਂ ਕਾ ਦੇਵਤਾ

ਭਾਰਤਪੀਡੀਆ ਤੋਂ

ਫਰਮਾ:Infobox book ਗੁਨਾਹੋਂ ਕਾ ਦੇਵਤਾ ਧਰਮਵੀਰ ਭਾਰਤੀ ਦਾ ਹਿੰਦੀ ਨਾਵਲ, ਸਦਾਬਹਾਰ ਮੰਨੀ ਜਾਂਦੀ ਰਚਨਾ ਹੈ। ਇਹ ਉਸ ਦੇ ਸ਼ੁਰੂਆਤੀ ਦੌਰ ਦੇ ਅਤੇ ਸਭ ਤੋਂ ਜਿਆਦਾ ਪੜ੍ਹੇ ਜਾਣ ਵਾਲੇ ਨਾਵਲਾਂ ਵਿੱਚੋਂ ਇੱਕ ਹੈ। ਇਸ ਵਿੱਚ ਪ੍ਰੇਮ ਦੇ ਅਗਿਆਤ ਅਤੇ ਨਿਰਾਲੇ ਰੂਪ ਦਾ ਸਰਵਸ੍ਰੇਸ਼ਠ ਚਿਤਰਣ ਹੈ। ਸਜਿਲਦ ਅਤੇ ਅਜਿਲਦ ਨੂੰ ਮਿਲਾਕੇ ਇਸ ਨਾਵਲ ਦੇ ਇੱਕ ਸੌ ਤੋਂ ਜ਼ਿਆਦਾ ਸੰਸਕਰਣ ਛਪ ਚੁੱਕੇ ਹਨ। ਕਹਾਣੀ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਦੌਰਾਨ ਇਲਾਹਾਬਾਦ ਵਿੱਚ ਵਾਪਰਦੀ ਹੈ। ਕਹਾਣੀ ਦੇ ਚਾਰ ਮੁੱਖ ਪਾਤਰ ਹਨ: ਚੰਦਰ, ਸੁਧਾ, ਵਿੰਤੀ ਅਤੇ ਪੰਮੀ।

ਸਮੇਂ ਦੇ ਨਾਲ਼, ਨਾਵਲ ਨੇ ਇਤਿਹਾਸਕ ਮਹੱਤਤਾ ਪ੍ਰਾਪਤ ਕੀਤੀ ਅਤੇ ਪਾਠਕਾਂ ਵਿੱਚ ਬੜੀ ਮਕਬੂਲ ਹੋ ਗਈ। ਕਹਾਣੀ ਇੱਕ ਨੌਜਵਾਨ ਵਿਦਿਆਰਥੀ ਚੰਦਰ ਦੀ ਹੈ, ਜਿਸ ਨੂੰ ਆਪਣੇ ਕਾਲਜ ਦੇ ਪ੍ਰੋਫੈਸਰ ਦੀ ਧੀ ਸੁਧਾ ਨਾਲ ਪਿਆਰ ਹੋ ਜਾਂਦਾ ਹੈ। ਇਹ ਭਾਰਤੀ ਗਿਆਨਪੀਠ ਟਰੱਸਟ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਇਸਦਾ 55 ਵਾਂ ਸੰਸਕਰਣ 2009 ਵਿੱਚ ਪ੍ਰਕਾਸ਼ਤ ਹੋਇਆ ਸੀ। [1][2]

ਚੰਦਰ ਸੁਧਾ ਦੇ ਪਿਤਾ ਯਾਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਪਿਆਰੇ ਵਿਦਿਆਰਥੀਆਂ ਵਿੱਚੋਂ ਇੱਕ ਹੈ ਅਤੇ ਪ੍ਰੋਫੈਸਰ ਵੀ ਉਸਨੂੰ ਪੁੱਤਰ ਤੁੱਲ ਮੰਨਦਾ ਹੈ। ਇਸ ਕਾਰਨ ਚੰਦਰ ਦਾ ਸੁਧਾ ਕੋਲ਼ ਬਿਨਾਂ ਕਿਸੇ ਰੋਕ ਟੋਕ ਦੇ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਹੌਲੀ - ਹੌਲੀ ਸੁਧਾ ਕਦੋਂ ਦਿਲ ਦੇ ਬੈਠਦੀ ਹੈ, ਇਹ ਦੋਨਾਂ ਨੂੰ ਪਤਾ ਨਹੀਂ ਚੱਲਦਾ। ਪਰ ਇਹ ਕੋਈ ਆਮ ਪ੍ਰੇਮ ਨਹੀਂ ਸੀ। ਇਹ ਭਗਤੀ ਉੱਤੇ ਆਧਾਰਿਤ ਪ੍ਰੇਮ ਸੀ। ਚੰਦਰ ਸੁਧਾ ਦਾ ਦੇਵਤਾ ਸੀ ਅਤੇ ਸੁਧਾ ਨੇ ਹਮੇਸ਼ਾ ਇੱਕ ਭਗਤ ਦੀ ਤਰ੍ਹਾਂ ਹੀ ਉਸਨੂੰ ਸਨਮਾਨ ਦਿੱਤਾ ਸੀ ।

ਚੰਦਰ ਸੁਧਾ ਨੂੰ ਪ੍ਰੇਮ ਤਾਂ ਕਰਦਾ ਹੈ, ਪਰ ਦੇ ਪਾਪੇ ਦੇ ਉਸ ਉੱਤੇ ਕੀਤੇ ਗਏ ਉਪਕਾਰ ਅਤੇ ਸ਼ਖਸੀਅਤ ਉੱਤੇ ਹਾਵੀ ਉਸਦੇ ਆਦਰਸ਼ ਕੁੱਝ ਅਜਿਹਾ ਤਾਣਾ-ਬਾਣਾ ਬੁਣਦੇ ਹਨ ਕਿ ਉਸ ਕੋਲ਼ੋਂ ਚਾਹੁੰਦੇ ਹੋਏ ਵੀ ਕਦੇ ਆਪਣੇ ਮਨ ਦੀ ਗੱਲ ਸੁਧਾ ਨੂੰ ਨਹੀਂ ਕਹਿ ਹੁੰਦੀ। ਸੁਧਾ ਦੀਆਂ ਨਜਰਾਂ ਵਿੱਚ ਉਹ ਦੇਵਤਾ ਬਣੇ ਰਹਿਣਾ ਚਾਹੁੰਦਾ ਹੈ ਅਤੇ ਹੁੰਦਾ ਵੀ ਇਹੀ ਹੈ। ਸੁਧਾ ਨਾਲ਼ ਉਸਦਾ ਨਾਤਾ ਉਹੋ ਜਿਹਾ ਹੀ ਹੈ , ਜਿਵੇਂ ਇੱਕ ਦੇਵਤਾ ਅਤੇ ਭਗਤ ਦਾ ਹੁੰਦਾ ਹੈ। ਪ੍ਰੇਮ ਨੂੰ ਲੈ ਕੇ ਚੰਦਰ ਦੀ ਉਲਝਣ ਨਾਵਲ ਦੇ ਜ਼ਿਆਦਾਤਰ ਹਿੱਸੇ ਵਿੱਚ ਬਣੀ ਰਹਿੰਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਸੁਧਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ ਅਤੇ ਅੰਤ ਵਿੱਚ ਉਸਨੂੰ ਦੁਨੀਆ ਛੱਡਕੇ ਜਾਣਾ ਪੈਂਦਾ ਹੈ ।

ਇਹ ਧਰਮਵੀਰ ਭਾਰਤੀ ਦੀ ਸਭ ਤੋਂ ਮਸ਼ਹੂਰ ਰਚਨਾ ਹੈ, ਅਤੇ ਇਸਨੇ ਉਸਨੂੰ ਖਾਸ ਕਰਕੇ ਸਮਕਾਲੀ ਨੌਜਵਾਨਾਂ ਵਿੱਚ ਬਹੁਤ ਸਾਰੇ ਪ੍ਰਸ਼ੰਸਕਾਂ ਦੇ ਨਾਲ਼ ਨਾਲ਼ ਕਈ ਪੁਰਸਕਾਰ ਅਤੇ ਸਨਮਾਨ ਪ੍ਰਾਪਤ ਕੀਤੇ, ਇਸ ਤਰ੍ਹਾਂ ਉਹ ਮੁਨਸ਼ੀ ਪ੍ਰੇਮਚੰਦ ਦੇ ਬਾਅਦ ਹਿੰਦੀ ਸਾਹਿਤ ਵਿੱਚ ਸਭ ਤੋਂ ਮਸ਼ਹੂਰ ਨਾਵਾਂ ਵਿੱਚੋਂ ਇੱਕ ਬਣ ਗਿਆ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">