Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕੇਵਲ ਕਲੋਟੀ

ਭਾਰਤਪੀਡੀਆ ਤੋਂ

ਕੇਵਲ ਕਲੋਟੀ ਪੰਜਾਬੀ ਦਾ ਨਾਵਲਕਾਰ ਹੈ।

ਜੀਵਨ

ਕੇਵਲ ਕਲੋਟੀ ਦਾ ਜਨਮ 2 ਜਨਵਰੀ 1941ਈ. ਨੂੰ ਪਿੰਡ ਮਸੀਤਪਲ ਕੋਟ, ਹੁਸ਼ਿਆਰਪੁਰ ਵਿਖੇ ਹੋਇਆ। ਕੇਵਲ ਕਲੋਟੀ ਨੇ ਆਪਣੇ ਬਚਪਨ ਦੇ ਕੇਵਲ ਨਾਂ ਨਾਲ ਕਲੋਟੀ ਸਬਕਾਸਟ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। [ਨਿੱਜੀ ਮੁਲਾਕਾਤ ਅਨੁਸਾਰ ਉਹਨਾਂ ਦਾ ਕਹਿਣਾ ਹੈ ਕਿ ਕਲੋਟੀ ਮੇਰੀ ਸਬਕਾਸਟ ਹੈ। ਇਸ ਸ਼ਬਦ ਦਾ ਪ੍ਰਯੋਗ ਕਰਨ ਦਾ ਮਾਨ ਸਿਰਫ਼ ਮੇਰੇ ਹਿੱਸੇ ਆਇਆ ਹੈ।[1]

ਵਿੱਦਿਆ

ਕੇਵਲ ਕਲੋਟੀ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। 1957 ਈ. ਤੋਂ ਬਾਅਦ ਗਿਆਨੀ ਤੇ ਫਿਰ ਐਂਫ. ਏ. ਦੀ ਡਿਗਰੀ ਪ੍ਰਾਪਤ ਕੀਤੀ। ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਨਾਲ-ਨਾਲ ਕਲਰਕ ਦੀ ਨੌਕਰੀ ਵੀ ਕੀਤੀ। 1963 ਈ. ਵਿੱਚ ਪ੍ਰਾਈਵੇਟ ਬੀ.ਏ ਦਾ ਇਮਤਿਹਾਨ ਪਾਸ ਕਰ ਲਿਆ। ਫਿਰ ਰੈਂਗੂਲਰ ਐੱਮ.ਏ (ਅੰਗਰੇਜ਼ੀ) ਕੀਤੀ। ਪੜ੍ਹਾਈ ਪ੍ਰਤੀ ਲਗਨ ਬਣਾਈ ਰੱਖਦਿਆਂ, ਪ੍ਰਾਈਵੇਟ ਐੱਮ.ਏ (ਪੰਜਾਬੀ) ਦੀ ਡਿਗਰੀ ਹਾਸਿਲ ਕੀਤੀ।

ਰਚਨਾਵਾਂ

ਕੇਵਲ ਕਲੋਟੀ ਆਪਣੀਆਂ ਰਚਨਾਵਾਂ ਰਾਹੀਂ ਸਾਮਰਾਜੀ ਸ਼ਕਤੀਆਂ ਦੀਆਂ ਕੂਟਨੀਤਿਕ ਚਾਲਾਂ ਦੀ ਪੇਸ਼ਕਾਰੀ ਅਤੇ ਇਹਨਾਂ ਦੇ ਅਧੀਨ ਸਾਡੀ ਭਾਰਤੀ ਸਥਿਤੀ ਦਾ ਰੂਪਮਾਨ ਬੜੇ ਯਥਾਰਥਮਈ ਢੰਗ ਨਾਲ ਪ੍ਰਸਤੁਤ ਕੀਤਾ ਹੈ। ਕੇਵਲ ਕਲੋਟੀ ਦਾ ਕਹਿਣਾ ਹੈ:-["ਲਿਖਣਾ ਕੋਈ ਸ਼ੋਕ ਨਹੀਂ ਸੀ ਨਾ ਪ੍ਰਸਿੱਧੀ ਮੁੱਖ ਕਾਰਨ, ਕੁਦਰਤ ਨੇ ਪੈਦਾ ਕੀਤਾ ਕੁਝ ਵੱਖਰਾ ਕਰਨ ਲਈ ਤੇ ਜ਼ਿੰਦਗੀ ਵੱਖ-ਵੱਖ ਪੜ੍ਹਾਵਾ ਤੋਂ ਗੁਜਰਦਿਆਂ, ਪੜ੍ਹਦਿਆਂ ਉਸਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਪ੍ਰਕਿਰਿਆ ਹੈ ਤੇ ਸਾਹਿਤਕਾਰ ਨੂੰ ਤਪੱਸਵੀ ਮੰਨਦਾ ਹੋਇਆ ਉਸਦੇ ਕਾਲੇ ਅੱਖਰਾਂ ਪਿੱਛੇ ਚਾਨਣ ਦਾ ਮੁਜੱਸ਼ਮਾ ਮੰਨਦਾ ਹੈ।][2]

ਜੀਵਨ ਦੀਆਂ ਪ੍ਰਸਥਿਤੀਆਂ ਵਿੱਚ ਸਾਹਿਤਕ ਸਮੱਗਰੀ ਤੋਂ ਜੋ ਵੀ ਗ੍ਰਹਿਣ ਕੀਤਾ ਉਸਨੂੰ ਸਪਸ਼ਟ ਕਰਨ ਲਈ ਜਾਂ ਲੋਕਾਂ ਵਿੱਚ ਪ੍ਰਸਾਰਿਤ ਕਰਨ ਲਈ ਉਸਨੇ ਨਾਵਲ ਦੀ ਵਿਧਾ ਨੂੰ ਅਪਣਾਇਆ। ਕੇਵਲ ਕਲੋਟੀ ਦੇ ਨਾਵਲ ਹਨ:

ਹਵਾਲੇ

  1. ਸਤਵਿੰਦਰ ਸਿੰਘ ਰਾਏ, ਕੇਵਲ ਕਲੋਟੀ ਦੀ ਨਾਵਲੀ ਚੇਤਨਾ, ਲੋਕਗੀਤ ਪ੍ਰਕਾਸ਼ਨ 2007, ਪੰਨਾ 12
  2. ਉਹੀ ਪੰਨਾ 14