ਕੁਲਬੀਰ ਸਿੰਘ ਸੂਰੀ

ਭਾਰਤਪੀਡੀਆ ਤੋਂ

ਕੁਲਬੀਰ ਸਿੰਘ ਸੂਰੀ ਪੰਜਾਬੀ ਦਾ ਪ੍ਰਸਿੱਧ ਬਾਲ ਸਾਹਿਤ ਲੇਖਕ ਹੈ।[1] ਸਾਹਿਤ ਅਕਾਦਮੀ,ਨਵੀਂ ਦਿੱਲੀ ਨੇ ਉਸ ਨੂੰ ਉਸ ਦੀ ਪੁਸਤਕ ਰਾਜ ਕੁਮਾਰ ਦਾ ਸੁਪਨਾ (ਬਾਲ ਕਹਾਣੀ ਸੰਗ੍ਰਹਿ) ਲਈ ਬਾਲ ਸਾਹਿਤ ਪੁਰਸਕਾਰ 2014 ਲਈ ਚੁਣਿਆ ਹੈ।[2]

ਜੀਵਨੀ

ਕੁਲਬੀਰ ਸਿੰਘ ਸੂਰੀ ਦਾ ਜਨਮ 27 ਜੂਨ 1945 ਈਸਵੀ ਨੂੰ ਪ੍ਰੀਤਨਗਰ, ਜ਼ਿਲ੍ਹਾ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਵਿਖੇ ਹੋਇਆ ਸੀ। ਸਰਦਾਰ ਨਾਨਕ ਸਿੰਘ (ਨਾਵਲਕਾਰ) ਉਸ ਦੇ ਪਿਤਾ ਤੇ ਮਾਤਾ ਸ੍ਰੀਮਤੀ ਰਾਜ ਕੌਰ ਸਨ। ਉਸਨੇ ਪੀਐਚਡੀ ਤੱਕ ਉਚੀ ਪੜ੍ਹਾਈ ਕੀਤੀ ਹੈ।

ਹੁਣ ਤੱਕ ਉਸ ਦੀਆਂ 10 ਮੌਲਿਕ ਤੇ 5 ਹੋਰ ਅਨੁਵਾਦ ਤੇ ਸੰਪਾਦਿਤ ਪੁਸਤਕਾਂ ਛਪ ਚੁੱਕੀਆਂ ਹਨ। ਉਹ ਪਿਛਲੇ ਇੱਕ ਦਹਾਕੇ ਤੋਂ ਰੋਜ਼ਾਨਾ 'ਅਜੀਤ' ਵਿੱਚ 'ਦਾਦੀ ਮਾਂ ਦੀਆਂ ਕਹਾਣੀਆਂ' ਸਿਰਲੇਖ ਹੇਠ ਹਫ਼ਤਾਵਾਰੀ ਕਾਲਮ ਲਿਖਦਾ ਆ ਰਿਹਾ ਹੈ।

ਪੁਸਤਕਾਂ

ਬਾਲ ਕਹਾਣੀਆਂ

ਅਨੁਵਾਦ ਤੇ ਸੰਪਾਦਿਤ

ਹਵਾਲੇ