ਕੁਲਬੀਰ ਸਿੰਘ ਕਾਂਗ

ਭਾਰਤਪੀਡੀਆ ਤੋਂ

ਫਰਮਾ:Infobox writer

ਕੁਲਬੀਰ ਸਿੰਘ ਕਾਂਗ (ਅੰਗਰੇਜ਼ੀ:Kulbir Singh Kaang, 1936 - 1 ਨਵੰਬਰ 2008) ਪੰਜਾਬ ਦੇ ਸਾਹਿਤ ਅਕਾਦਮੀ ਅਵਾਰਡ ਜੇਤੂ ਲੇਖਕ ਅਤੇ ਆਲੋਚਕ ਸਨ।[1] ਪੰਜਾਬੀ ਜ਼ਬਾਨ ਅਤੇ ਸਾਹਿਤ ਦੀ 48 ਤੋਂ ਜ਼ਿਆਦਾ ਸਾਲਾਂ ਤੱਕ ਸੇਵਾ ਕਰਨ ਤੋਂ ਬਾਅਦ 1 ਨਵੰਬਰ 2008 ਨੂੰ ਆਪਣੇ ਘਰ ਅੰਮ੍ਰਿਤਸਰ ਵਿਖੇ ਉਹਨਾਂ ਦੀ ਮੌਤ ਹੋ ਗਈ।[1]

ਜ਼ਿੰਦਗੀ

ਕਾਂਗ ਦਾ ਜਨਮ 1936 ਵਿੱਚ ਪਿਤਾ ਗੁਰਚਰਨ ਸਿੰਘ ਦੇ ਘਰ ਸਾਂਝੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਹੋਇਆ।[2] ਉਹਨਾਂ ਐਮ.ਏ. ਅਤੇ ਪੀ.ਐਚ.ਡੀ ਪਾਸ ਕੀਤੀਆਂ ਅਤੇ 1969 ਵਿੱਚ ਇੱਕ ਸਰਕਾਰੀ ਕਾਲਜ ਵਿੱਚ ਪ੍ਰੋਫ਼ੈਸਰ ਲੱਗ ਗਏ ਜਿੱਥੋਂ 1994 ਵਿੱਚ ਸੇਵਾ-ਮੁਕਤ ਹੋਏ।

ਕੰਮ

ਕਾਂਗ ਨੇ ਪੰਜਾਬ ਦੇ ਜਾਣੇ-ਪਛਾਣੇ ਲੇਖਕਾਂ ਦੀ ਜ਼ਿੰਦਗੀ ਅਤੇ ਕੰਮਾਂ ਉੱਪਰ ਕਈ ਕਿਤਾਬਾਂ ਛਪਵਾਈਆਂ ਜਿੰਨ੍ਹਾ ਵਿੱਚ ਤੇਜਾ ਸਿੰਘ,[3] ਬਾਵਾ ਬਲਵੰਤ[4] ਅਤੇ ਸੁਜਾਨ ਸਿੰਘ[5] ਦੇ ਨਾਂ ਸ਼ਾਮਲ ਹਨ। ਉਹਨਾਂ ਅਲੋਚਨਾ, ਲੇਖ ਅਤੇ ਸਫ਼ਰਨਾਮਿਆਂ ਇਤਿਆਦਿ ਵਿਸ਼ਿਆਂ ’ਤੇ ਦੋ ਦਰਜਨ ਤੋਂ ਜ਼ਿਆਦਾ ਕਿਤਾਬਾਂ ਪੇਸ਼ ਕੀਤੀਆਂ[2] ਅਤੇ ਪ੍ਰਿੰਸੀਪਲ ਸੁਜਾਨ ਸਿੰਘ ਅਭੀਨੰਨਦਨ ਗ੍ਰੰਥ, ਪੰਜਾਬੀ ਸੱਭਿਆਚਾਰ, ਹਾਦਸਿਆਂ ਦਾ ਮੌਸਮ ਅਤੇ ਅਮਾਮ ਬਖ਼ਸ਼ ਦੇ ਕਿੱਸੇ ਇਤਿਆਦਿ ਕਿਤਾਬਾਂ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ।

ਇਹ ਵੀ ਵੇਖੋ

ਹਵਾਲੇ

  1. 1.0 1.1 "Punjab mourns death of Dr Kulbir Singh Kang". PunjabNewspaper. ਨਵੰਬਰ 2, 2008. Retrieved ਅਗਸਤ 19, 2012.  Check date values in: |access-date=, |date= (help)
  2. 2.0 2.1 ਥਿੰਦ, ਕਰਨੈਰ ਸਿੰਘ, ed. (1997). ਨਿਬੰਧ ਪ੍ਰਕਾਸ਼. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ. p. 132. 
  3. ਕਾਂਗ, ਕੁਲਬੀਰ ਸਿੰਘ (1990). Teja Singh. Makers of।ndian Literature. ਸਾਹਿਤ ਅਕਾਦਮੀ. p. 71. ISBN 81-7201-018-4. 
  4. ਕਾਂਗ, ਕੁਲਬੀਰ ਸਿੰਘ (1998). Bawa Balwant. Makers of।ndian Literature. ਸਾਹਿਤ ਅਕਾਦਮੀ. p. 77. ISBN 81-2600-562-9. 
  5. ਕਾਂਗ, ਕੁਲਬੀਰ ਸਿੰਘ (2003). Sujan Singh. Makers of।ndian Literature. ਸਾਹਿਤ ਅਕਾਦਮੀ. p. 53. ISBN 81-260-1742-2. 

ਫਰਮਾ:ਪੰਜਾਬੀ ਲੇਖਕ