ਕਿਰਪਾ ਸਾਗਰ
ਫਰਮਾ:ਗਿਆਨਸੰਦੂਕ ਲੇਖਕ ਕਿਰਪਾ ਸਾਗਰ (4 ਮਈ 1875 - 19 ਮਈ 1939) 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਸੀ। ਉਸਨੇ ਲਕਸ਼ਮੀ ਦੇਵੀ ਕਵਿਤਾ ਲਿਖ ਕੇ ਭਾਈ ਵੀਰ ਸਿੰਘ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ।[1] ਉਸਨੇ 1923 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸਬੰਧਿਤ ਨਾਟਕ ਲਿਖਕੇ ਪੰਜਾਬੀ ਵਿੱਚ ਇਤਿਹਾਸਕ ਨਾਟਕ ਲਿਖਣ ਦਾ ਮੁਢ ਬੰਨ੍ਹਿਆ।
ਜਨਮ
ਲਾਲ ਕਿਰਪਾ ਸਾਗਰ ਦਾ ਜਨਮ 4 ਮਈ 1875 ਨੂੰ ਪਿੰਡ ਪਿਪਨਾਖਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਲਾਲ ਮਈਆ ਦਾਸ ਦੇ ਘਰ ਹੋਇਆ।
ਵਿਦਿਆ/ਦੇਹਾਂਤ
ਉਹਨਾਂ ਨੇ ਐੱਫ਼.ਏ. ਤੱਕ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਕੁਝ ਸਮਾਂ ਸਕੂਲ ਵਿੱਚ ਅਧਿਆਪਕੀ ਕੀਤੀ। ਕੁਝ ਸਮਾਂ ਪੱਤਰਕਾਰੀ ਕਰ ਕੇ ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਕਲਰਕੀ ਦਾ ਕਿੱਤਾ ਅਪਣਾ ਲਿਆ। ਇੱਥੋਂ ਹੀ ਉਹ 1934ਈ: ਵਿੱਚ ਲੇਖਾਕਾਰ ਦੇ ਤੌਰ 'ਤੇ ਰਿਟਾਇਰ ਹੋਏ। ਕਿਰਪਾ ਸਾਗਰ ਦਾ ਦੇਹਾਂਤ 16 ਮਈ, 1939 ਨੂੰ ਲਾਹੌਰ ਵਿਖੇ ਹੋਇਆ।[2]
ਲਿਖਤਾਂ
ਇਤਿਹਾਸਕ ਨਾਟਕ
- ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ)
 - ਮਹਾਰਾਜਾ ਰਣਜੀਤ ਸਿੰਘ (ਭਾਗ ਦੂਜਾ)
 - ਡੀਡੋ ਜੰਮਵਾਲ
 
ਹੋਰ
- ਲਕਸ਼ਮੀ ਦੇਵੀ (ਮਹਾਕਾਵਿ)
 
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ