ਕਾਕੂਵਾਲਾ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 15:14, 12 ਅਕਤੂਬਰ 2021 ਦਾ ਦੁਹਰਾਅ
ਕਾਕੂਵਾਲਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ[1], ਜੋ ਸੰਗਰੂਰ-ਪਾਤੜਾਂ ਰਾਸ਼ਟਰੀ ਮਾਰਗ-17 ਉੱਤੇ ਸਥਿਤ ਹੈ। ਭੂਗੋਲਕ ਸਥਿਤੀ ਮੁਤਾਬਕ ਇਸ ਦੇ ਉੱਤਰ ਵੱਲ ਦਿੜ੍ਹਬਾ ਅਤੇ ਪਿੰਡ ਖੇਤਲਾ, ਦੱਖਣ-ਪੱਛਮ ਵੱਲ ਪਿੰਡ ਲਾਡਬੰਜਾਰਾ ਕਲਾਂ, ਦੱਖਣ-ਪੂਰਬ ਵੱਲ ਪਾਤੜਾਂ ਅਤੇ ਪਿੰਡ ਦੁਗਾਲ ਪੈਂਦੇ ਹਨ।[2] ਇਸ ਦਾ ਨਾਮ ਇਸਨੂੰ ਵਸਾਉਣ ਵਾਲੇ ਜਿਮੀਂਦਾਰ ਕਾਕੂ ਸਿੰਘ ਤੋਂ ਪਿਆ ਹੈ। ਇਸ ਦੀ ਅਬਾਦੀ ਲਗਭਗ 1003 ਹੈ ਅਤੇ ਇੱਥੇ 153 ਦੇ ਕਰੀਬ ਘਰ ਹਨ।[3]
ਸਹੂਲਤਾਂ
ਇਸ ਪਿੰਡ ਵਿੱਚ ਬੱਚਿਆਂ ਦਾ ਇੱਕ ਪ੍ਰਾਇਮਰੀ ਸਕੂਲ, ਇੱਕ ਗੁਰਦੁਆਰਾ ਅਤੇ ਇੱਕ ਨਿਰੰਕਾਰੀ ਭਵਨ ਹੈ।