ਉਮਾ

ਭਾਰਤਪੀਡੀਆ ਤੋਂ

ਉਮਾ (27 ਜੁਲਾਈ 1927 - 23 ਮਈ 2020) ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਸੀ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਸੀ।[1] ਉਸਨੇ ਪ੍ਰੀਤ ਨਗਰ ਵਿਖੇ 7 ਜੂਨ 1939 ਨੂੰ ਖੇਡੇ ਗਏ, ਗੁਰਬਖ਼ਸ਼ ਸਿੰਘ ਦੇ ਲਿਖੇ ਨਾਟਕ "ਰਾਜਕੁਮਾਰੀ ਲਤਿਕਾ" ਵਿੱਚ ਰਾਜਕੁਮਾਰੀ ਲਤਿਕਾ ਦਾ ਰੋਲ ਕੀਤਾ ਸੀ।[1] ਉਸ ਤੋਂ ਬਾਅਦ ਉਸ ਨੇ "ਸਾਡੀ ਹੋਣੀ ਦਾ ਲਿਸ਼ਕਾਰਾ", "ਪ੍ਰੀਤ ਮੁਕਟ" ਤੇ "ਪ੍ਰੀਤ ਮਣੀ" ਨਾਟਕਾਂ ਵਿੱਚ ਅਦਾਕਾਰਾ ਵਜੋਂ ਕੰਮ ਕੀਤਾ ਅਤੇ ਫਿਰ ਸ਼ੀਲਾ ਭਾਟੀਆ ਨਾਲ ਮਿਲ ਕੇ ਲਾਹੌਰ ਦੇ ਓਪਨ ਏਅਰ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਮੇਂ ਉਮਾ ਨੇ ਸ਼ੀਲਾ ਭਾਟੀਆ, ਪੈਰਨ ਰਮੇਸ਼ ਚੰਦਰ, ਲਿਟੂ ਘੋਸ਼ (ਅਜੈ ਘੋਸ਼ ਦੀ ਪਤਨੀ), ਸਵੀਰਾ ਮਾਨ ਅਤੇ ਪੂਰਨ ਨਾਲ ਰੰਗਮੰਚ ਦੇ ਖੇਤਰ ਵਿੱਚ ਕੰਮ ਕੀਤਾ।[1]

ਹਵਾਲੇ

  1. 1.0 1.1 1.2 "ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ". ਪੰਜਾਬੀ ਟ੍ਰਿਬਿਉਨ. 11 ਅਗਸਤ 2012.  Check date values in: |date= (help)
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ