Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕਪੂਰ ਸਿੰਘ ਘੁੰਮਣ

ਭਾਰਤਪੀਡੀਆ ਤੋਂ
106.78.92.247 (ਗੱਲ-ਬਾਤ) (ਕੱਚ) ਦੁਆਰਾ ਕੀਤਾ ਗਿਆ 00:29, 1 ਅਪਰੈਲ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਕਪੂਰ ਸਿੰਘ ਘੁੰਮਣ ਇੱਕ ਪੰਜਾਬੀ ਪ੍ਰਯੋਗਵਾਦੀ ਨਾਟਕਕਾਰ ਸੀ। ਉਸ ਨੂੰ ਪੰਜਾਬੀ ਨਾਟਕ ਪਾਗਲ ਲੋਕ ਲਈ 1984 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਪੰਜਾਬੀ ਸਾਹਿਤ ਵਿੱਚ ਨਾਟਕਕਾਰ ਵਜੋਂ ਜਾਣਿਆ ਜਾਂਦਾ ਹੈ। ਉਸਨੇ ਪੰਜਾਬੀ ਸਾਹਿਤ ਵਿੱਚ ਪ੍ਰਯੋਗਵਾਦੀ ਨਾਟਕ ਲਿਖੇ।

ਜੀਵਨ

ਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਨੂੰ ਹੋਇਆ। ਉਸਦੇ ਪਿਤਾ ਦਾ ਨਾਮ ਬੁੱਢਾ ਸਿੰਘ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ। ਕਪੂਰ ਸਿੰਘ ਘੁੰਮਣ ਦਾ ਜਨਮ ਪਿੰਡ ਦੁਲਰੀ-ਕੇ ਜਿਲ੍ਹਾ ਸਿਆਲਕੋਟ ਵਿੱਚ ਹੋਇਆ ਸੀ। ਉਸਦਾ ਵਿਆਹ ਮਨਜੀਤ ਕੌਰ ਨਾਲ ਹੋਇਆ ਅਤੇ ਉਸਦੇ ਘਰ ਚਾਰ ਬੱਚੇ ਪੈਦਾ ਹੋਏ। ਕਪੂਰ ਸਿੰਘ ਘੁੰਮਣ ਨੇ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਅਤੇ ਵਿੱਚ ਡਾਇਰੈਕਟਰ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਚੰਡੀਗੜ ਵਿੱਚ ਸੇਵਾ ਨਿਭਾਈ।

ਮੌਤ

ਕਪੂਰ ਸਿੰਘ ਘੁੰਮਣ ਦੀ ਮੌਤ 16-11-1985 ਨੂੰ ਹੋਈ

ਰਚਨਾਵਾਂ

ਨਾਟਕ

  • ਅਨਹੋਣੀ (1957)
  • ਬੰਦ ਗਲੀ (1957)
  • ਜਿਊਂਦੀ ਲਾਸ਼ (1960)
  • ਪੁਤਲੀਘਰ (1966)
  • ਜ਼ਿੰਦਗੀ ਤੋਂ ਦੂਰ (1966)
  • ਅਤੀਤ ਦੇ ਪਰਛਾਵੇਂ (1969)
  • ਵਿਸਮਾਦ ਨਾਦ (1969)
  • ਮਾਨਸ ਕੀ ਏਕ ਜਾਤਿ (1969)
  • ਬੁਝਾਰਤ (1970)
  • ਮੂਕ ਸੰਸਾਰ (1977)
  • ਰਾਣੀ ਕੋਕਲਾਂ (1981)
  • ਰੋਡਾ ਜਲਾਲੀ (1982)
  • ਪਾਗਲ ਲੋਕ (1982)
  • ਆਜ਼ਾਦੀ ਦਾ ਸੁਪਨਾ (1974)

ਇਕਾਂਗੀ ਸੰਗ੍ਰਹਿ

  • ਰੱਬ ਦੇ ਰੰਗ (1956)
  • ਜ਼ੈਲਦਾਰ (1956)
  • ਗਲਤ ਕੀਮਤਾਂ (1958)
  • ਦੋ ਜੋਤਾਂ ਦੋ ਮੂਰਤਾਂ (1958)
  • ਪੰਜੇਬ (1961)
  • ਕਵੀ ਤੇ ਕਵਿਤਾ (1962)
  • ਕੱਚ ਦੇ ਗਜਰੇ (1969)
  • ਝੁੰਗਲਮਾਟਾ (1975)
  • ਨਿਰੰਤਰ ਚਲਦੇ ਨਾਟਕ ਅਤੇ ਸੰਤਾਪ (1982)
  • ਦੋ ਕੁੜੀਆਂ ਬਾਰਾਂ ਨਾਟਕ (1975)
  • ਮੰਨ ਅੰਤਰ ਕੀ ਪੀੜ (1976)
  • ਇਸ ਪਾਰ ਉਸ ਪਾਰ (1968)

ਸੰਕਲਨ ਤੇ ਸੰਪਾਦਨ

  • ਪਰਦਿਆਂ ਦੇ ਆਰ ਪਾਰ 1967 (ਇਕਾਂਗੀ ਸੰਗ੍ਹਿ)
  • ਰੰਗ ਬਰੰਗੇ ਮੰਚ 1968 (ਇਕਾਂਗੀ ਸੰਗ੍ਹਿ)
  • ਛੇ ਦਰ (ਇਕਾਂਗੀ ਸੰਗ੍ਹਿ)
  • ਸੱਤ ਦਵਾਰ (ਇਕਾਂਗੀ ਸੰਗ੍ਹਿ)
  • ਗੁਰੂ ਗੋਬਿੰਦ ਸਿੰਘ ਮਾਰਗ 1973 (ਇਕਾਂਗੀ ਸੰਗ੍ਰਹਿ)

ਅਨੁਵਾਦ

  • ਟੈਗੋਰ ਡਰਾਮਾ (1962)

ਪੁਰਸਕਾਰ

  • ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ "ਪਾਗਲ ਲੋਕ" ਉਤੇ ਰਾਸਟਰੀ ਪੁਰਸਕਾਰ (1984)
  • ਸਾਹਿਤ ਵਿਚਾਰ ਮੰਚ ਕੇਨੈਡਾ ਵਲੋ ਸਨਮਾਨ(1985)

ਫਰਮਾ:ਪੰਜਾਬੀ ਲੇਖਕ ਫਰਮਾ:ਸਾਹਿਤ ਅਕਾਦਮੀ ਇਨਾਮ ਜੇਤੂ