More actions
ਹਰਚਰਨ ਗਰੇਵਾਲ (1934/35–6 ਮਈ 1990) ਇੱਕ ਉੱਘਾ ਪੰਜਾਬੀ ਗਾਇਕ ਸੀ।[1][2][3] ਇਹ ਆਪਣੇ ਸੋਲੋ ਅਤੇ ਦੋਗਾਣਿਆਂ ਲਈ ਜਾਣਿਆਂ ਜਾਂਦਾ ਹੈ ਜਿੰਨ੍ਹਾਂ ਵਿੱਚ ਤੋਤਾ ਪੀ ਗਿਆ ਬੁੱਲ੍ਹਾਂ ਦੀ ਲਾਲੀ, ਅਤੇ ਦੋਗਾਣਿਆਂ ਵਿੱਚ ਸੁਰਿੰਦਰ ਕੌਰ ਨਾਲ਼ ਗਾਏ ਮੈਂ ਵੀ ਜੱਟ ਲੁਧਿਆਣੇ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ, ਅੱਧੀ ਰਾਤ ਤੱਕ ਮੈਂ ਪੜ੍ਹਦੀ, ਬੋਤਾ ਹੌਲ਼ੀ ਤੋਰ ਮਿੱਤਰਾ, ਸੀਮਾ ਨਾਲ਼ ਗਾਇਆ ਮਿੱਤਰਾਂ ਦੇ ਟਿਊਬਵੈੱਲ ਤੇ ਅਤੇ ਨਰਿੰਦਰ ਬੀਬਾ ਨਾਲ਼ ਗਾਇਆ ਊੜਾ ਆੜਾ ਈੜੀ ਸ਼ਾਮਲ ਹਨ। ਲੱਕ ਹਿੱਲੇ ਮਜਾਜਣ ਜਾਂਦੀ ਦਾ ਇੰਦਰਜੀਤ ਹਸਨਪੁਰੀ ਨੇ ਲਿਖਿਆ ਅਤੇ ਇਹ ਗੀਤ 1968 ਵਿੱਚ ਰਿਕਾਰਡ ਹੋਇਆ। ਸੁਰਿੰਦਰ ਕੌਰ, ਸੁਰਿੰਦਰ ਸੀਮਾ ਅਤੇ ਨਰਿੰਦਰ ਬੀਬਾ ਤੋਂ ਬਿਨਾਂ ਇਸਨੇ ਸ੍ਵਰਨ ਲਤਾ ਅਤੇ ਰਜਿੰਦਰ ਰਾਜਨ ਨਾਲ਼ ਵੀ ਗਾਇਆ। ਪੰਜਾਬ ਦੇ ਕਈ ਗਾਇਕ ਪਹਿਲਾਂ-ਪਹਿਲ ਸਾਜ਼ਿੰਦਿਆਂ ਵਜੋਂ ਗਰੇਵਾਲ ਨਾਲ਼ ਸਟੇਜਾਂ ਤੇ ਜਾਂਦੇ ਰਹੇ ਸਨ ਜਿੰਨ੍ਹਾਂ ਵਿੱਚ ਕੁਲਦੀਪ ਮਾਣਕ ਦਾ ਨਾਂ ਵੀ ਸ਼ਾਮਲ ਹੈ।
ਜ਼ਿੰਦਗੀ ਅਤੇ ਗਾਇਕੀ
ਗਰੇਵਾਲ ਦਾ ਜਨਮ 1934/35 ਵਿੱਚ ਲਾਇਲਪੁਰ ਜ਼ਿਲੇ ਦੇ ਪਿੰਡ ਜੋਧਾਂ ਮਨਸੂਰਾਂ ਵਿੱਚ ਬਰਤਾਨਵੀ ਪੰਜਾਬ ਵਿੱਚ ਹੋਇਆ। 1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ ਇਸਦੇ ਵਡੇਰੇ ਲੁਧਿਆਣੇ ਦੇ ਨੇੜੇ ਆ ਵਸੇ ਅਤੇ ਇੱਥੇ ਵੀ ਉਹਨਾਂ ਪਿੰਡ ਦਾ ਨਾਮ ਜੋਧਾਂ ਮਨਸੂਰਾਂ ਰੱਖ ਲਿਆ।[1]
ਗਰੇਵਾਲ ਨੇ ਆਪਣੇ ਕਾਲਜ ਵੇਲ਼ੇ ਵੀ ਕਦੇ ਗਾਇਆ ਨਹੀਂ ਸੀ। ਫਿਰ ਲਾਲ ਚੰਦ ਯਮਲਾ ਜੱਟ ਨੂੰ ਗਾਉਂਦਾ ਸੁਣ ਕੇ ਗਾਉਣ ਵਿੱਚ ਰੁਚੀ ਪੈਦਾ ਹੋਈ ਅਤੇ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਲਈ। ਪਹਿਲਾਂ-ਪਹਿਲ ਇਸਨੇ ਇਕੱਲੇ ਹੀ ਗਾਇਆ ਅਤੇ ਬਾਅਦ ਵਿੱਚ ਸੁਰਿੰਦਰ ਕੌਰ, ਸੀਮਾ, ਨਰਿੰਦਰ ਬੀਬਾ, ਸਵਰਨ ਲਤਾ ਆਦਿ ਨਾਲ਼ ਦੋਗਾਣੇ ਵੀ ਗਾਏ।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 ਗਿੱਲ, ਜਗਤਾਰ. ਪੰਜਾਬੀ ਗਾਇਕੀ ਦੇ ਧਰੂ ਤਾਰੇ.
- ↑ ਸਿੰਘ, ਜੈਸਮੀਨ (1 ਦਿਸੰਬਰ 2012). "A VOICE that was...". ਚੰਡੀਗੜ੍ਹ. ਦ ਟ੍ਰਿਬਿਊਨ. Retrieved 5 ਮਈ 2015. Check date values in:
|access-date=, |date=
(help) - ↑ "Harcharan Grewal". ਲਾਸਟ.ਐੱਫ਼ਐੱਮ. Retrieved 5 ਮਈ 2015. Check date values in:
|access-date=
(help)