More actions
ਬਲਰਾਜ ਸਾਹਨੀ![]() ਸਾਹਨੀ ਆਪਣੀ ਪਤਨੀ ਦਮਿਅੰਤੀ ਸਾਹਨੀ ਨਾਲ, 1936 | |
ਉਪਨਾਮ: | |
---|---|
ਜਨਮ: | 1 ਮਈ 1913 ਰਾਵਲਪਿੰਡੀ, ਬਰਤਾਨਵੀ ਪੰਜਾਬ {{#if:13 ਅਪ੍ਰੈਲ 1973| |
ਮੌਤ: | 13 ਅਪ੍ਰੈਲ 1973 ਮੁੰਬਈ,ਮਹਾਰਾਸ਼ਟਰ (ਭਾਰਤ) |
ਕਾਰਜ ਖੇਤਰ: | |
ਰਾਸ਼ਟਰੀਅਤਾ: | ਭਾਰਤੀ |
ਭਾਸ਼ਾ: | ਪੰਜਾਬੀ, ਹਿੰਦੀ, ਅੰਗਰੇਜ਼ੀ |
ਕਿੱਤਾ: | ਅਦਾਕਾਰੀ ਅਤੇ ਸਾਹਿਤਕਾਰੀ |
ਕਾਲ: | 1946 ਤੋਂ 1973 ਵਿੱਚ ਆਪਣੀ ਮੌਤ ਤੱਕ |
ਧਰਮ: | |
ਵਿਸ਼ਾ: | |
ਮੁੱਖ ਕੰਮ: | ਗਰਮ ਹਵਾ |
ਅੰਦੋਲਨ: | |
ਇਨਾਮ: | |
ਪ੍ਰਭਾਵਿਤ ਕਰਨ ਵਾਲੇ : | |
ਇਨ੍ਹਾਂ ਨੂੰ ਪ੍ਰਭਾਵਿਤ ਕੀਤਾ: | |
ਦਸਤਖਤ: | [[ਤਸਵੀਰ:|128px]] |
ਜਾਲ ਪੰਨਾ: | |
ਬਲਰਾਜ ਸਾਹਨੀ (1 ਮਈ 1913 –13 ਅਪ੍ਰੈਲ 1973) ਇੱਕ ਉੱਘੇ ਭਾਰਤੀ ਫ਼ਿਲਮੀ ਅਦਾਕਾਰ ਸਨ।[1] ਇਸ ਤੋਂ ਬਿਨਾਂ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ। ਇਹ ਉੱਘੇ ਹਿੰਦੀ ਲੇਖਕ ਅਤੇ ਅਦਾਕਾਰ ਭੀਸ਼ਮ ਸਾਹਨੀ ਦੇ ਵੱਡੇ ਭਰਾ ਸਨ।
ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰ ਕੇ ਇਹਨਾਂ 1945 ਵਿੱਚ ਫ਼ਿਲਮ "ਧਰਤੀ ਕੇ ਲਾਲ" ਨਾਲ ਫ਼ਿਲਮਾਂ ਵਿੱਚ ਕਦਮ ਰੱਖਿਆ ਪਰ ਅਸਲੀ ਪਛਾਣ ਇਹਨਾਂ ਨੂੰ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਤੋਂ ਮਿਲੀ। ਆਪਣੀ ਜ਼ਿੰਦਗੀ ਵਿੱਚ ਇਹਨਾਂ ਤਕਰੀਬਨ 135 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਇੱਕ ਲੇਖਕ ਵਜੋਂ ਇਹਨਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ ਬਹੁਤ ਸਾਰੀਆਂ ਨਜ਼ਮਾਂ ਅਤੇ ਛੋਟੀਆਂ ਕਹਾਣੀਆਂ ਅਤੇ ਇੱਕ ਸ੍ਵੈ-ਜੀਵਨੀ, "ਮੇਰੀ ਫ਼ਿਲਮੀ ਆਤਮਕਥਾ" ਲਿਖੀ।[1]
1969 ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ "ਪਦਮ ਸ਼੍ਰੀ" ਅਤੇ 1971 ਵਿੱਚ ਪੰਜਾਬ ਸਰਕਾਰ ਵੱਲੋਂ "ਸ਼ਰੋਮਣੀ ਲੇਖਕ" ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।[1]
13 ਅਪ੍ਰੈਲ 1973 ਨੂੰ ਮੁੰਬਈ ਵਿਖੇ ਦਿਲ ਦੇ ਦੌਰੇ ਨਾਲ ਇਹਨਾਂ ਦੀ ਮੌਤ ਹੋ ਗਈ। ਇਹ ਆਪਣੀ ਧੀ, ਸ਼ਬਨਮ ਦੀ ਬੇ-ਵਕਤ ਮੌਤ ਕਰਕੇ ਕੁਝ ਸਮਾਂ ਪਰੇਸ਼ਾਨ ਰਹੇ।
ਮੁੱਢਲਾ ਜੀਵਨ
ਸਾਹਨੀ ਦਾ ਜਨਮ 1 ਮਈ 1913 ਨੂੰ ਬਰਤਾਨਵੀ ਪੰਜਾਬ ਵਿੱਚ ਰਾਵਲਪਿੰਡੀ ਵਿਖੇ ਹੋਇਆ।[1] ਇਹਨਾਂ ਦਾ ਪਹਿਲਾ ਨਾਂ ਯੁਧਿਸ਼ਟਰ ਸੀ ਪਰ ਔਖਾ ਹੋਣ ਕਰਕੇ ਬਾਅਦ ਵਿੱਚ ਬਦਲ ਦਿੱਤਾ ਗਿਆ। ਪੜ੍ਹਾਈ ਦੇ ਸਿਲਸਿਲੇ ਵਿੱਚ ਇਹ ਰਾਵਲਪਿੰਡੀ ਤੋਂ ਲਾਹੌਰ ਆ ਗਏ ਜਿੱਥੇ ਇਹਨਾਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਪੂਰੀ ਕੀਤੀ[2] ਅਤੇ ਵਾਪਸ ਪਿੰਡੀ ਚਲੇ ਗਏ। ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ ਸੀ। 1936 ਵਿੱਚ ਇਹਨਾਂ ਦਾ ਵਿਆਹ ਦਮਿਅੰਤੀ ਨਾਲ ਹੋਇਆ।[1]
1930 ਦੇ ਦਹਾਕੇ ਵਿੱਚ ਸਾਹਨੀ ਆਪਣੀ ਪਤਨੀ ਨਾਲ ਬੰਗਾਲ ਵਿੱਚ ਸ਼ਾਂਤੀਨਿਕੇਤਨ ਆ ਕੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ ’ਤੇ ਕੰਮ ਕਰਨ ਲੱਗੇ। ਇੱਥੇ ਹੀ ਇਹਨਾਂ ਦੇ ਬੇਟੇ ਪਰੀਕਸ਼ਿਤ ਸਾਹਨੀ ਦਾ ਜਨਮ ਹੋਇਆ। ਇਸ ਵੇਲ਼ੇ ਇਹਨਾਂ ਦੀ ਪਤਨੀ ਬੈਚਲਰ ਦੀ ਡਿਗਰੀ ਕਰ ਰਹੀ ਸੀ।
1938 ਵਿੱਚ ਇਹਨਾਂ ਇੱਕ ਸਾਲ ਮਹਾਤਮਾ ਗਾਂਧੀ ਨਾਲ ਕੰਮ ਕੀਤਾ ਅਤੇ ਅਗਲੇ ਸਾਲ ਗਾਂਧੀ ਦੀ ਸਲਾਹ ਨਾਲ ਇੰਗਲੈਂਡ ਚਲੇ ਗਏ ਜਿੱਥੇ ਇਹ ਬੀ ਬੀ ਸੀ ਲੰਡਨ ਦੀ ਹਿੰਦੀ ਸੇਵਾ ਵਿੱਚ ਰੇਡੀਓ ਅਨਾਊਂਸਰ ਰਹੇ[2] ਅਤੇ 1943 ਵਿੱਚ ਵਾਪਸ ਭਾਰਤ ਆ ਗਏ।
1947 ਵਿੱਚ ਦਮਿਅੰਤੀ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਇਹਨਾਂ ਸੰਤੋਸ਼ ਚੰਧੋਕ ਨਾਲ ਦੂਜਾ ਵਿਆਹ ਕਰ ਲਿਆ।
ਕੰਮ
ਅਦਾਕਾਰੀ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਸੀ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੇ ਨਾਟਕਾਂ ਨਾਲ ਇਹਨਾਂ ਆਪਣੀ ਅਦਾਕਾਰੀ ਸ਼ੁਰੂ ਕੀਤੀ। ਇਹਨਾਂ ਦੀ ਸਭ ਤੋਂ ਪਹਿਲੀ ਫ਼ਿਲਮ "ਧਰਤੀ ਕੇ ਲਾਲ" ਸੀ ਜਿਸਦੇ ਹਦਾਇਤਕਾਰ ਕੇ ਏ ਅੱਬਾਸ ਸਨ।[2] ਇਸ ਤੋਂ ਬਾਅਦ ਇਨਸਾਫ਼ ਅਤੇ ਦੂਰ ਚਲੇਂ ਫ਼ਿਲਮਾਂ ਕੀਤੀਆਂ ਪਰ ਇਹਨਾਂ ਦੀ ਪਛਾਣ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਨਾਲ ਬਣੀ।[1]
ਇਹਨਾਂ ਨੇ ਦੋ ਉੱਘੀਆਂ ਪੰਜਾਬੀ ਫ਼ਿਲਮਾਂ, "ਨਾਨਕ ਦੁਖੀਆ ਸਭ ਸੰਸਾਰ" ਅਤੇ "ਸਤਲੁਜ ਦੇ ਕੰਢੇ" ਵਿੱਚ ਕੰਮ ਕੀਤਾ। ਇਹ ਦੋਵੇਂ ਫ਼ਿਲਮਾਂ ਹਿੱਟ ਹੋਈਆਂ ਅਤੇ ਕਈ ਇਨਾਮ ਵੀ ਹਾਸਲ ਕੀਤੇ।
ਫ਼ਿਲਮ ਗਰਮ ਹਵਾ ਵਿੱਚ ਇਹਨਾਂ ਚੋਟੀ ਅਦਾਕਾਰੀ ਕੀਤੀ ਪਰ ਇਹ ਖ਼ੁਦ ਇਸ ਫ਼ਿਲਮ ਨੂੰ ਵੇਖ ਨਹੀਂ ਸਕੇ ਕਿਉਂਕਿ ਇਸ ਫ਼ਿਲਮ ਦੀ ਡੱਬਿੰਗ ਪੂਰੀ ਕਰਨ ਦੇ ਅਗਲੇ ਦਿਨ ਹੀ ਇਹਨਾਂ ਦੀ ਮੌਤ ਹੋ ਗਈ ਸੀ।
ਲੇਖਕ ਵਜੋਂ
ਸਾਹਨੀ ਇੱਕ ਚੰਗੇ ਲੇਖਕ ਵੀ ਸਨ। ਪਹਿਲਾਂ-ਪਹਿਲ ਇਹਨਾਂ ਅੰਗਰੇਜ਼ੀ ਵਿੱਚ ਲਿਖਿਆ, ਪਰ ਫਿਰ ਰਬਿੰਦਰਨਾਥ ਟੈਗੋਰ ਦੀ ਪ੍ਰੇਰਣਾ ਤੋ ਬਾਅਦ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। 1960 ਵਿੱਚ ਇਹਨਾਂ ਪਾਕਿਸਤਾਨ ਦੀ ਫੇਰੀ ਲਾਈ ਅਤੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਨਾਂ ਦਾ ਉੱਘਾ ਸਫ਼ਰਨਾਮਾ ਲਿਖਿਆ। ਇਸ ਤੋਂ ਬਾਅਦ 1969 ਵਿੱਚ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਬਾਅਦ "ਮੇਰਾ ਰੂਸੀ ਸਫ਼ਰਨਾਮਾ" ਲਿਖਿਆ ਜਿਸਨੂੰ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ। ਇਸ ਤੋਂ ਬਿਨਾਂ "ਆਰਸੀ" ਅਤੇ "ਪ੍ਰੀਤਲੜੀ" ਆਦਿ ਰਸਾਲਿਆਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ। "ਮੇਰੀ ਫ਼ਿਲਮੀ ਆਤਮਕਥਾ" ਇਹਨਾਂ ਦੀ ਸ੍ਵੈ-ਜੀਵਨੀ ਹੈ। 1971 ਵਿੱਚ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ "ਸ਼ਰੋਮਣੀ ਲੇਖਕ ਇਨਾਮ" ਦਿੱਤਾ ਗਿਆ।
- ਕਾਮੇ (ਵਾਰਤਕ, 1984)
- ਯਾਦਾਂ ਦੀ ਕੰਨੀ (ਵਾਰਤਕ, 1990)
- ਮੇਰਾ ਰੂਸੀ ਸਫ਼ਰਨਾਮਾ (1978)
- ਮੇਰਾ ਪਾਕਿਸਤਾਨੀ ਸਫ਼ਰਨਾਮਾ (1979)
- ਮੇਰੀ ਫ਼ਿਲਮੀ ਆਤਮਕਥਾ (1974)
- ਮੇਰੀ ਗ਼ੈਰ ਜਜ਼ਬਾਤੀ ਡਾਇਰੀ
ਫਿਲਮਾਂ ਦੀ ਸੂਚੀ
Year | ਫ਼ਿਲਮ | ਭੂਮਿਕਾ |
---|---|---|
1946 | ਦੂਰ ਚਲੇਂ | |
ਧਰਤੀ ਕੇ ਲਾਲ | ||
ਬਦਨਾਮੀ | ||
1947 | ਗੁਡੀਆ | |
1951 | ਮਾਲਦਾਰ | |
ਹਮਲੋਗ | ਰਾਜ | |
ਹਲਚਲ | ਦ ਜੇਲਰ | |
1952 | ਬਦਨਾਮ | |
1953 | ਰਾਹੀ | ਡਾਕਟਰ |
ਦੋ ਬੀਘਾ ਜ਼ਮੀਨ | ਸ਼ੰਭੂ ਮਹੇਤੋ | |
ਭਾਗਿਆਵਾਨ | ||
ਆਕਾਸ਼ | ||
1954 | ਨੌਕਰੀ | |
ਮਜਬੂਰੀ | ||
ਔਲਾਦ | ||
1955 | ਤਾਂਗੇਵਾਲੀ | |
ਸੀਮਾ | ਆਸ਼ੋਕ 'ਬਾਬੂਜੀ' | |
ਗਰਮ ਕੋਟ | ਗਿਰੀਧਾਰੀ | |
ਟਕਸਾਲ | ਜਤਿਨ ਮੁਖਰਜੀ | |
1957 | ਪਰਦੇਸ਼ੀ (1957 ਫ਼ਿਲਮ) | |
ਮਾਈ ਬਾਪ | ||
ਲਾਲ ਬੱਤੀ | ||
ਕਠਪੁਤਲੀ | ਲੋਕਨਾਥ | |
ਭਾਬੀ | ਰਤਨ | |
1958 | ਸੋਨੇ ਕੀ ਚਿੜੀਆ | ਸ਼੍ਰੀਕਾਂਤ |
ਲਾਜਵੰਤੀ | ਮਿਸਟਰ ਨਿਰਮਲ | |
ਖਜ਼ਾਨਚੀ | ਰਾਧੇ ਮੋਹਨ | |
ਘਰ ਸੰਸਾਰ | ਕੈਲਾਸ਼ | |
ਘਰ ਗ੍ਰਹਿਸਤੀ | ||
1959 | ਸੱਟਾ ਬਾਜ਼ਾਰ | ਰਮੇਸ਼ |
ਹੀਰਾ ਮੋਤੀ | ||
ਛੋਟੀ ਬਹਿਨ | ਰਾਜੇਂਦਰ | |
ਬਲੈਕ ਕੈਟ | ਏਜੰਟ ਰਾਜਨ | |
1960 | ਦਿਲ ਭੀ ਤੇਰਾ ਹਮ ਭੀ ਤੇਰੇ | ਪੰਚੂ ਦਾਦਾ |
ਬਿੰਦੀਆ | ਦੇਵਰਾਜ | |
ਅਨੁਰਾਧਾ | ਡਾ. ਨਿਰਮਲ ਚੌਧਰੀ | |
1961 | ਸੁਹਾਗ ਸੰਦੂਰ | ਰਾਮੂ |
ਸਪਨੇ ਸੁਹਾਨੇ | ||
ਭਾਬੀ ਕੀ ਚੂੜੀਆਂ | ਸ਼ਿਆਮ | |
ਬਟਵਾਰਾ | ||
ਕਾਬਲੀਵਾਲਾ | ਅਬਦੁਲ ਰਹਿਮਾਨ ਖਾਨ | |
1962 | ਸ਼ਾਦੀ | ਰਾਤਾਉ |
ਅਨਪੜ੍ਹ | ਚੌਧਰੀ ਸੰਭੂਨਾਥ | |
1964 | ਪੁਨਰ ਮਿਲਨ | ਡਾ. ਮੋਹਨ/ਰਾਮ |
ਹਕੀਕਤ | ਮੇਜਰ ਰਣਜੀਤ ਸਿੰਘ | |
1965 | ਵਕਤ | ਲਾਲਾ ਕੇਦਾਰਨਾਥ |
ਫ਼ਰਾਰ | ਜਾਸੂਸੀ ਅਫਸਰ | |
1966 | ਪਿੰਜਰੇ ਕੇ ਪੰਛੀ | ਯਾਸੀਨ ਖਾਂ |
ਨੀਂਦ ਹਮਾਰੀ ਖਵਾਬ ਤੁਮ੍ਹਾਰੇ | ਖਾਨ ਬਹਾਦੁਰ | |
ਆਸਰਾ | ਸੁਰੇੰਦਰ ਨਾਥ ਕੁਮਾਰ | |
ਆਏ ਦਿਨ ਬਹਾਰ ਕੇ | ਸ਼ੁਕਲਾ | |
1967 | ਨੌਨਿਹਾਲl | ਪ੍ਰਿੰਸਿਪਲ |
ਘਰ ਕੇ ਚਿਰਾਗ | ||
ਅਮਨ | ਗੌਤਮਦਾਸ ਦਾ ਡੈਡ | |
ਹਮਰਾਜ਼ | ਪੋਲਿਸ ਇੰਸਪੈਕਟਰ | |
1968 | ਸੰਘਰਸ਼ | ਗਣੇਸ਼ੀ ਪ੍ਰਸ਼ਾਦ |
ਨੀਲ ਕਮਲ | ਮਿ. ਰਾਇਚੰਦ | |
'ਇਜ਼ਤ | ||
ਦੁਨੀਆਂ | Public Prosecutor ਰਾਮਨਾਥ ਸ਼ਰਮਾ | |
1969 | ਤਲਾਸ਼ | ਰਣਜੀਤ ਰਾਏ |
ਨੰਨ੍ਹਾ ਫਰਿਸ਼ਤਾ | ਡਾ. ਰਾਮਨਾਥ | |
ਏਕ ਫੂਲ ਦੋ ਮਾਲੀ | ਕੈਲਾਸ਼ ਨਾਥ ਕੌਸ਼ਲ | |
ਦੋ ਰਾਸਤੇ | ਨਵੇਂਦਰੂ ਗੁਪਤਾ | |
1970 | ਪਹਿਚਾਨ | Ex-Firefighter |
ਪਵਿਤਰ ਪਾਪੀ | ਪੰਨਾਲਾਲ | |
ਨਯਾ ਰਾਸਤਾ | ਬੰਸੀ | |
ਨਾਨਕ ਦੁਖੀਆ ਸਭ ਸੰਸਾਰ | ||
ਮੇਰੇ ਹਮਸਫਰ | Ashok | |
ਹੋਲੀ ਆਈ ਰੇ | ||
ਘਰ ਘਰ ਕੀ ਕਹਾਨੀ | ||
ਧਰਤੀ | ਭਰਤ ਦਾ ਡੈਡ | |
1971 | ਪਰਾਇਆ ਧਨ | Govindram |
ਜਵਾਨ ਮੁਹੱਬਤ | ਡਾ. ਸਰੀਨ | |
1972 | ਸ਼ਾਯਾਰ-ਏ-ਕਸ਼ਮੀਰ ਮਹਜੂਰ | ਗੁਲਾਮ ਅਹਿਮਦ ਮਹਜੂਰ |
ਜਵਾਨੀ ਦੀਵਾਨੀ | ਰਵੀ ਅਨੰਦ | |
ਜੰਗਲ ਮੇਂ ਮੰਗਲ | ਥਾਮਸ | |
1973 | ਪਿਆਰ ਕਾ ਰਿਸ਼ਤਾ | |
ਹਿੰਦੁਸਤਾਨ ਕੀ ਕਸਮ | ||
ਹੰਸਤੇ ਜਖ਼ਮ | ਐੱਸ ਪੀ ਦੀਨਾਨਾਥ ਮਹੇਂਦਰੂ | |
ਗਰਮ ਹਵਾ | ਸਲੀਮ ਮਿਰਜ਼ਾ | |
1977 | ਜਲਿਆਂਵਾਲਾ ਬਾਗ (ਫ਼ਿਲਮ) | ਊਧਮ ਸਿੰਘ |
ਅਮਾਨਤ | ਸੁਰੇਸ਼ |
ਇਹ ਵੀ ਵੇਖੋ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 1.2 1.3 1.4 1.5 "ਬਲਰਾਜ ਸਾਹਨੀ ਬਿਖੜੇ ਪੈਂਡੇ ਦਾ ਹਮਸਫ਼ਰ". ਪੰਜਾਬੀ ਟ੍ਰਿਬਿਊਨ. ਮਈ 5, 2012. Retrieved ਨਵੰਬਰ 18, 2012. Check date values in:
|access-date=, |date=
(help) - ↑ 2.0 2.1 2.2 "Stumbling into films by sheer chance". ਦ ਟ੍ਰਿਬਿਊਨ. ਸਤੰਬਰ 2, 2001. Retrieved ਨਵੰਬਰ 18, 2012. Check date values in:
|access-date=, |date=
(help)