More actions
ਬਾਨੋ ਕੁਦਸੀਆ ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਸੀ। ਉਸ ਨੇ ਉਰਦੂ ਅਤੇ ਪੰਜਾਬੀ ਜ਼ਬਾਨਾਂ ਵਿੱਚ ਟੈਲੀਵਿਜ਼ਨ ਦੇ ਲਈ ਬਹੁਤ ਸਾਰੇ ਡਰਾਮੇ ਵੀ ਲਿਖੇ। ਉਸ ਦਾ ਸਭ ਤੋਂ ਮਸ਼ਹੂਰ ਨਾਵਲ ਰਾਜਾ ਗਿੱਧ ਹੈ। ਉਸ ਦੇ ਇੱਕ ਡਰਾਮੇ ਆਧੀ ਬਾਤ ਨੂੰ ਕਲਾਸਿਕ ਦਾ ਦਰਜਾ ਹਾਸਲ ਹੈ।
ਜ਼ਿੰਦਗੀ
ਬਾਨੋ ਦਾ ਤਾਅਲੁੱਕ ਇੱਕ ਜ਼ਿਮੀਂਦਾਰ ਘਰਾਣੇ ਨਾਲ ਹੈ। ਉਸ ਦੇ ਵਾਲਿਦ ਖੇਤੀਬਾੜੀ ਦੇ ਵਿਸ਼ੇ ਦੇ ਗਰੈਜੂਏਟ ਸਨ। ਬਾਨੋ ਕੁਦਸੀਆ ਦੀ ਛੋਟੀ ਉਮਰ ਵਿੱਚ ਹੀ ਉਹਨਾਂ ਦਾ ਇੰਤਕਾਲ ਹੋ ਗਿਆ ਸੀ। ਹਿੰਦ-ਪਾਕਿ ਤਕਸੀਮ ਦੇ ਬਾਦ ਉਹ ਆਪਣੇ ਖ਼ਾਨਦਾਨ ਦੇ ਨਾਲ ਲਾਹੌਰ ਆ ਗਏ। ਇਸ ਤੋਂ ਪਹਿਲਾਂ ਉਸਨੇ ਭਾਰਤੀ ਸੂਬਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੜ੍ਹਾਈ ਕੀਤੀ। ਉਸ ਦੀ ਮਾਂ ਮਿਸਿਜ਼ ਛੱਟਾ (Chattah) ਵੀ ਪੜ੍ਹੀ ਲਿਖੀ ਔਰਤ ਸੀ। ਬਾਨੋ ਕੁਦਸੀਆ ਨੇ ਨਾਵਲਕਾਰ ਇਸ਼ਫ਼ਾਕ ਅਹਿਮਦ ਨਾਲ ਸ਼ਾਦੀ ਕੀਤੀ।
ਵਿਦਿਆ
ਉਹ ਆਪਣੇ ਕਾਲਜ ਦੇ ਮੈਗਜ਼ੀਨ ਅਤੇ ਦੂਸਰੇ ਰਸਾਲਿਆਂ ਲਈ ਵੀ ਲਿਖਦੀ ਰਹੀ ਹੈਂ। ਉਸ ਨੇ ਲਾਹੌਰ ਦੇ ਕਨੀਅਰਡ ਵਿਮੈਨ ਕਾਲਜ ਤੋਂ ਗ੍ਰੇਜੁਏਸ਼ਨ ਕੀਤੀ। 1951 ਵਿੱਚ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਏ ਉਰਦੂ ਦੀ ਡਿਗਰੀ ਹਾਸਲ ਕੀਤੀ।
ਰਚਨਾਵਾਂ
- ਆਤਿਸ਼ ਜ਼ੇਰ ਪਾ
- ਆਧੀ ਬਾਤ
- ਇਕ ਦਿਨ
- ਅਮਰ ਬੇਲ
- ਆਸੇ ਪਾਸੇ
- ਬਾਜ਼ ਗਸ਼ਤ
- ਚਹਾਰ ਚਮਨ
- ਛੋਟਾ ਸ਼ਹਿਰ, ਬੜੇ ਲੋਗ
- ਦਸਤ ਬਸਤਾ
- ਦੂਸਰਾ ਦਰਵਾਜ਼ਾ
- ਦੂਸਰਾ ਕਦਮ
- ਫ਼ੁੱਟਪਾਥ ਕੀ ਘਾਸ
- ਹਾਸਲ ਘਾਟ
- ਹਵਾ ਕੇ ਨਾਮ
- ਹਿਜਰ ਤੋਂ ਕੇ ਦਰ ਮੀਆਂ
- ਕੁਛ ਔਰ ਨਹੀਂ
- ਲੱਗਨ ਆਪਨੀ ਆਪਨੀ
- ਮਰਦ ਅਬਰੀਸ਼ਮ
- ਮੋਮ ਕੀ ਗਲੀਆਂ
- ਨਾ ਕਾਬਿਲ-ਏ-ਜ਼ਿਕਰ
- ਪਿਆ ਨਾਮ ਕਾਦੀਆ
- ਪਰਵਾ
- ਪਰਵਾ ਔਰ ਇੱਕ ਦਿਨ
- ਰਾਜਾ ਗਿੱਧ
- ਸਾਮਾਨ ਵਜੂਦ
- ਸ਼ਹਿਰ ਬੇਮਿਸਾਲ
- ਸ਼ਹਿਰ ਲਾਜ਼ਵਾਲ ਆਬਾਦ ਵੀਰਾਨੇ
- ਸਧਰਾਨ
- ਸੂਰਜਮੁਖੀ
- ਤਮਾਸੀਲ
- ਤੱਵਜਾ ਕੀ ਤਾਲਿਬ
ਇਹ ਵੀ ਦੇਖੋ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">