More actions
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ।{{#if:|({{{ਮਿਤੀ}}})}} |
{{#ifeq:{{{small}}}|left|}}
ਬਠਿੰਡਾ | ||||||||||||||||||
—ਸ਼ਹਿਰ— | ||||||||||||||||||
ਭਾਰਤ ਵਿੱਚ ਲੋਕੇਸ਼ਨ ਬਠਿੰਡਾ | ||||||||||||||||||
ਭੂਗੋਲਿਕ ਸਥਿਤੀ | 30°14′19"ਉ 74°58′58"ਪੂ / 30.27°ਉ 74.95°ਪੂਕੋਆਰਡੀਨੇਟ: 30°14′19"ਉ 74°58′58"ਪੂ / 30.27°ਉ 75.95°E{{#switch:¬ | ¬= | SUBST=
}}{{#if: |
[[ {{#if: | from
}}]]{{#if: |
}} }} }}{{#if:|}}{{#if: |
[[ {{#if: | from
}}]]{{#if: |
}} }} }}{{#if:|}}{{#if: |
[[ {{#if: | from
}}]]{{#if: |
}} }} }}{{#if: |
[{{#if: | {{{pre-text}}}
}}{{#if: |
{{{post-text}}}
}}]|[{{#if: |ਮੁਰਦਾ ਕੜੀ|ਮੁਰਦਾ ਕੜੀ}}]
}} | |||
ਦੇਸ਼ | ਭਾਰਤ | |||||||||||||||||
ਰਾਜ
|
ਪੰਜਾਬ | |||||||||||||||||
ਸਥਾਪਨਾ | 1211 | |||||||||||||||||
ਸ਼ਹਿਰ | ਬਠਿੰਡਾ | |||||||||||||||||
ਵਸੋਂ |
2,85,813 | |||||||||||||||||
ਐਚ ਡੀ ਆਈ | ![]() 0.860(ਬਹੁਤ ਉਚੀ) | |||||||||||||||||
ਸਾਖ਼ਰਤਾ ਦਰ | 81.8.% | |||||||||||||||||
ਓਪਚਾਰਕ ਭਾਸ਼ਾਵਾਂ | ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ | |||||||||||||||||
---|---|---|---|---|---|---|---|---|---|---|---|---|---|---|---|---|---|---|
ਟਾਈਮ ਜੋਨ | ਭਾਰਤੀ ਮਿਆਰੀ ਸਮਾਂ (ਯੂ ਟੀ ਸੀ +5:30) | |||||||||||||||||
ਖੇਤਰਫਲ • ਉਚਾਈ |
25 ਵਰਗ ਕਿਲੋਮੀਟਰ 350 ਮੀਟਰ | |||||||||||||||||
ਕੋਡ
| ||||||||||||||||||
ਪੈਰ ਟਿੱਪਣੀਆਂ'
| ||||||||||||||||||
ਵੈੱਬਸਾਈਟ | http://bathinda.nic.in/index.html |
ਬਠਿੰਡਾ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਭਾਰਤ ਦੇ ਉੱਤਰ-ਦੱਖਣ ਵਿੱਚ ਪੰਜਾਬ ਦਾ ਇੱਕ ਪ੍ਰਾਚੀਨ ਜ਼ਿਲ੍ਹਾ ਹੈ। ਬਠਿੰਡੇ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਜ਼ਿਲ੍ਹਾ ਹੋਣ ਦੇ ਨਾਲ- ਨਾਲ ਜੰਕਸ਼ਨ ਵੀ ਹੈ। ਇਹ ਮਾਲਵਾ ਖੇਤਰ ਵਿਚ ਉੱਤਰ ਪੱਛਮੀ ਭਾਰਤ ਵਿਚ ਹੈ, ਰਾਜਧਾਨੀ ਚੰਡੀਗੜ੍ਹ ਤੋਂ 227 ਕਿਲੋਮੀਟਰ ਪੱਛਮ ਵਿਚ ਹੈ ਅਤੇ ਪੰਜਾਬ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ.
ਇਤਿਹਾਸ
ਬਠਿੰਡੇ ਦਾ ਇਤਿਹਾਸਿਕ ਕਿਲ੍ਹਾ ਆਪਣੇ ਗਰਭ ਵਿੱਚ ਸੈਂਕੜੇ ਸਾਲਾਂ ਦਾ ਇਤਿਹਾਸ ਸਮੋਈ ਬੈਠਾ ਹੈ। ਸ਼ਹਿਰ ਦੇ ਐਨ ਵਿਚਕਾਰ ਸਥਿਤ ਇਸ ਕਿਲ੍ਹੇ ਨੂੰ ਦੇਖਦਿਆਂ ਹੀ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਬਜ਼ੁਰਗਾਂ ਦੇ ਕਹਿਣ ਅਨੁਸਾਰ ਪਹਿਲਾਂ ਕਿਲ੍ਹੇ ਦੇ ਨਾਲ ਦਰਿਆ ਵਗਦਾ ਸੀ। ਪ੍ਰਤੂੰ ਸਮੇਂ ਦੇ ਨਾਲ ਉਸ ਦਾ ਵਜ਼ੂਦ ਖਤਮ ਹੋ ਚੁੱਕਾ ਹੈ। ਬੇਗਮ ਰਜ਼ੀਆ ਸੁਲਤਾਨ ਦਾ ਵੀ ਇਸ ਕਿਲ੍ਹੇ ਤੇ ਰਾਜ ਰਿਹਾ ਹੈ। ਉਸ ਦੀ ਆਪਣੇ ਪ੍ਰੇਮੀ ਯਾਕੂਦ ਨਾਲ ਮਹੁੱਬਤ ਵੀ ਇੱਥੇ ਹੀ ਪ੍ਰਵਾਨ ਚੜ੍ਹੀ। ਰਾਜਸੱਤਾ ਦੀ ਕਸ਼ਮਕਸ਼ ‘ਚ ਇਨ੍ਹਾਂ ਦੀ ਮਹੁੱਬਤ ਦਾ ਅੰਤ ਵੀ ਇੱਥੇ ਹੀ ਹੋਇਆ ਤੇ ਰਜ਼ੀਆ ਸੁਲਤਾਨ ਨੂੰ ਇਸੇ ਹੀ ਕਿਲ੍ਹੇ ਵਿੱਚ ਕੈਦ ਕਰਕੇ ਰੱਖਿਆ ਗਿਆ ਅਤੇ ਬਾਅਦ ਵਿੱਚ ਦੋਨਾਂ ਨੂੰ ਇੱਥੇ ਹੀ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੋਹਾਂ ਦੀਆਂ ਕਬਰਾਂ ਵੀ ਬਠਿੰਡਾ ਵਿੱਚ ਹੀ ਹਨ। ਇਸੇ ਕਿਲ੍ਹੇ ‘ਚ ਹੀ ਸੰਨ ੧੭੦੬ ਈ ਵੀ ਵਿੱਚ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤੋਂ ਚੱਕ ਫਤਿਹ ਸਿੰਘ ਜਾਂਦੇ ਹੋਏ ਕਿਲ੍ਹੇ ਵਿੱਚ ਚਰਨ ਪਾਏ ਸਨ। ਪੁਰਾਤਣ ਸਾਖੀ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਇੱਥੇ ਇੱਕ ਰਾਖਸ਼ਸ਼ ਦਾ ਉਧਾਰ ਵੀ ਕੀਤਾ ਜਿਸ ਤੋਂ ਲੋਕ ਬਹੁਤ ਦੁਖੀ ਸਨ। ਉਨ੍ਹਾਂ ਦੀ ਯਾਦ ਵਿੱਚ ਹੀ ਕਿਲ੍ਹੇ ਦੇ ਅੰਦਰ ਗੁਰਦੁਆਰਾ ਕਿਲ੍ਹਾ ਮੁਬਾਰਕ ਸ਼ੁਸ਼ੋਭਿਤ ਹੈ। ਇਤਿਹਾਸਕ ਪਲਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਇਸ ਢਹਿ ਢੇਰੀ ਹੋ ਰਹੇ ਕਿਲ੍ਹੇ ਨੂੰ ਟੁੱਟਣੋਂ ਬਚਾਉਣ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਹੀ ਬਠਿੰਡਾ ਵਿਖੇ ਗੁਰਦੁਆਰਾ ਹਾਜੀਰਤਨ ਅਤੇ ਦਰਗਾਹ ਪੀਰ ਬਾਬਾ ਹਾਜੀਰਤਨ ਮੌਜੂਦ ਹੈ। ਜਿਸ ਦਾ ਇਤਿਹਾਸ ਵੀ ਸੈਂਕੜੇ ਸਾਲ ਪੁਰਾਣਾ ਹੈ। ਜਿਕਰਯੋਗ ਹੈ ਕਿ ਅੰਗਰੇਜ਼ ਰਾਜ਼ ਸਮੇਂ ਦੇ ਬਠਿੰਡਾ ‘ਚ ਗੋਰੇ ਅਧਿਕਾਰੀਆਂ ਦੇ ਪਰਿਵਾਰਾਂ ਦੇ ਠਹਿਰਾਓ ਲਈ ਰੇਲਵੇ ਲਾਈਨਾਂ ਤੋਂ ਪਾਰ ਠੰਡੀ ਸੜਕ ਵਜੋਂ ਮਸ਼ਹੂਰ ਏਰੀਏ ਵਿੱਚ ਇੱਕ ਬੋਰਡ ਲੱਗਾ ਹੁੰਦਾ ਸੀ, ਜਿਸ ‘ਤੇ ਲਿਖਿਆ ਹੋਇਆ ਸੀ ਕਿ ਇਸ ਸੜਕ ਤੋਂ ਹਿੰਦੁਸਤਾਨੀਆਂ ਦਾ ਲੰਘਣਾਂ ਸਖ਼ਤ ਮਨ੍ਹਾਂ ਹੈ। [1]
ਬਜ਼ਾਰ
ਪੁਰਾਣਾ ਬਠਿੰਡਾ ਸ਼ਹਿਰ ਜਿੱਥੇ ਕਿਸੇ ਸਮੇਂ ਚੰਦ ਕੁ ਬਜ਼ਾਰ ਕਿੱਕਰ ਬਜ਼ਾਰ, ਸਿਰਕੀ ਬਜ਼ਾਰ, ਚੋਰ ਬਜ਼ਾਰ ਜਿੱਥੇ ਕੰਗੇ ਸ਼ੀਸ਼ੇ, ਮੋਚਣੇ ਤੇ ਜਾਂਘੀਏ ਵੇਚਣ ਦੀਆਂ ਦੁਕਾਨਾਂ ਸਨ ਜੋ ਅੱਜ ਰੇਲਵੇ ਬਜ਼ਾਰ ਨਾਲ ਵਿਕਸਤ ਹੈ ਸਿਰਕੀ ਬਜ਼ਾਰ ਦੇ ਨਾਲ ਅਫੀਮ ਵਾਲੀ ਗਲੀ ਜਿੱਥੇ ਅਫੀਮ ਦੇ ਠੇਕੇ ਚਲਦੇ ਸਨ ਜੋ ਅੱਜ ਵੀ ਇਸ ਨਾਮ ਨਾਲ ਮਸ਼ਹੂਰ ਹੈ।
ਮਨੋਰੰਜਰਨ
ਪੰਜ-ਛੇ ਦਹਾਕੇ ਪਹਿਲਾਂ ਇਸ ਸ਼ਹਿਰ ਵਿੱਚ ਨਾਵਲਟੀ ਸਿਨੇਮਾ ਜਿਸ ਦੀ ਛੱਤਤਰਪਾਲ ਨਾਲ ਢੱਕੀ ਹੁੰਦੀ ਸੀ। ਰਜੇਸ਼ ਸਿਨੇਮਾ ਅਤੇ ਕਮਲ ਸਿਨੇਮਾ ਮਸ਼ਹੂਰ ਸਨ, ਪ੍ਰਤੂੰ ਅੱਜ ਇਨ੍ਹਾਂ ਦੀ ਹੋਂਦ ਹੀ ਖਤਮ ਹੋ ਚੁੱਕੀ ਹੈ। ਹੋਟਲਾਂ ਦੇ ਨਾਂ ‘ਤੇ ਉਸ ਸਮੇਂ ਮੈਟਰੋ, ਰੋਜ਼ੀਲਾ ਤੇ ਸ਼ਬੀਨਾ ਹੋਟਲ ਮਸ਼ਹੂਰ ਸਨ। ਇਨ੍ਹਾਂ ਨੇ ਆਪਣੀ ਹੋਂਦ ਨੂੰ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਭਾਂਵੇ ਕਿ ਸ਼ਹਿਰ ਵਿੱਚ ਹੋਰ ਵੀ ਕਈ ਵੱਡੇ – ਵੱਡੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਟਲ ਅਤੇ ਰੈਸਟੋਰੈਂਟ ਬਣ ਚੁੱਕੇ ਹਨ।
ਸਿੱਖਿਆ ਸੰਸਥਾਂਵਾਂ
ਸਰਕਾਰੀ ਰਾਜਿੰਦਰਾ ਕਾਲਜ ਮਾਲਵੇ ਦੇ ਸਭ ਤੋਂ ਪੁਰਾਣੇ ਕਾਲਜਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਇੱਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਠਿੰਡਾ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਆਦੇਸ਼ ਮੈਡੀਕਲ ਐਂਡ ਰਿਸਰਚ ਕਾਲਜ, ਬਾਬਾ ਫਰੀਦ ਕਾਲਜ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਇੱਥੋਂ ਦੇ ਪ੍ਰਮੁੱਖ ਸਿੱਖਿਆ ਅਦਾਰੇ ਹਨ। ਸ਼ਹਿਰ ਵਿੱਚ ਦਰਜਨਾਂ ਨਿੱਜੀ ਵਿਦਿੱਅਕ ਸੰਸਥਾਵਾਂ ਦੀ ਭਰਮਾਰ ਹੈ। [2]
ਬਿਜਲੀ ਦਾ ਉਤਪਾਦਨ
ਗੁਰੂ ਨਾਨਕ ਦੇਵ ਥਰਮਲਪਂਲਾਟ ਹੈ,ਜਿਸ ਤੋਂ ਬਿਜਲੀ ਸਪਲਾਈ ਹੁੰਦੀ ਹੈ,ਇਸ ਤੋਂ ਇਲਾਵਾ ਖਾਦ ਕਾਰਖਾਨਾ ਤੇ ਨਵਾਂ ਬਣ ਰਿਹਾ ਗੁਰੂ ਗੋਬਿੰਦ ਸਿੰਘ ਤੇਲ ਸ਼ੋਧਕ ਕਾਰਖਾਨਾ ਵੀ ਮੁੱਖ ਸਨਅਤਾਂ ਹਨ।ਉੱਤਰੀ ਭਾਰਤ ਵਿੱਚ ਬਠਿੰਡੇ ਵਿਖੇ ਅਨਾਜ ਤੇ ਕਪਾਹ ਦੀ ਬਹੁਤ ਵੱਡੀ ਮੰਡੀ ਹੈ।
ਅੱਜ ਦਾ ਬਠਿੰਡਾ
ਸ਼ਹਿਰ ਬਠਿੰਡਾ ਵਿਕਾਸ ਪੱਖੋਂ ਅੱਜ ਇਸ ਮੁਕਾਮ ਤੇ ਪੁੱਜ ਗਿਆ ਹੈ ਕਿ ਸ਼ਹਿਰ ਵਿੱਚ ਸਥਾਪਤ ਖਾਦ ਕਾਰਖਾਨਾ, ਮਾਲ ਸੈਂਟਰਾਂ, ਆਧੁਨਿਕ ਤਰਜ਼ ਤੇ ਬਣੀਆਂ ਵਿਸ਼ਾਲ ਕਲੋਨੀਆਂ, ਥਰਮਲ, ਝੀਲਾਂ, ਡੀਅਰ ਪਾਰਕ, ਹਵਾਈ ਅੱਡਾ, ਚੌੜੀਆਂ ਸੜਕਾਂ, ਫਲਾਈ ਓਵਰ ਪੁਲ ਅਤੇ ਬਿੱਗ ਬਜ਼ਾਰਾਂ ਦੇ ਝਾਤ ਮਾਰਦਿਆਂ ਭੁਲੇਖਾ ਜਿਹਾ ਖੜ੍ਹਾ ਹੁੰਦਾ ਹੈ ਕਿ ਪੰਜਾਬ ‘ਚ ਜਿੱਥੇ ਦੁਆਬਾ, ਮਾਝਾ ਇਲਾਕੇ ਦੀ ਚੜ੍ਹਤ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਸ਼ਹਿਰ ਨੂੰ ਆਧੁਨਿਕ ਮੰਨਿਆ ਜਾਂਦਾ ਸੀ ਉਥੇ ਅੱਜ ਬਠਿੰਡੇ ਸ਼ਹਿਰ ਨੂੰ ਨਮੂਨੇ ਦਾ ਵਿਕਾਸਤ ਸ਼ਹਿਰ ਮੰਨਿਆ ਜਾ ਰਿਹਾ ਹੈ
ਛਾਉਣੀ ਤੇ ਵੱਡਾ ਤੇਲ ਡਿੱਪੂ
ਬਠਿੰਡਾ ‘ਚ ਹੀ ਸਥਾਪਿਤ ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਤੇ ਵੱਡੇ ਤੇਲ ਡਿੱਪੂ ਅਤੇ ਰਾਮਾਂ ‘ਚ ਬਣੇ ਗੁਰੂ ਗੋਬਿੰਦ ਸਿੰਘ ਤੇਲ ਸੋਧ ਕਾਰਕਾਨੇ ਨੇ ਬਠਿੰਡਾ ਦੀ ਚਕਾ-ਚੋਂਧ ਨੂੰ ਹੋਰ ਵੀ ਨਿਖਾਰਿਆ ਹੈ। ਇੰਡਸੀਟ੍ਰੀਆਂ ‘ਚੋਂ ਦੇਸ਼ ਭਰ ਵਿੱਚ ਕੰਮ ਕਰਦੇ ਹੁਨਰਮੰਦ ਕਾਮਿਆਂ ਦੇ ਨਾਲ ਨਾਮੀ ਕੰਪਨੀਆਂ ਦੇ ਵਿੱਚ ਆਮਦ ਹੋਣ ਅਤੇ ਇੱਥੇ ਸੈਲਾਨੀਆਂ ਦੀ ਦਿਨੋ ਦਿਨ ਵੱਧਦੀ ਆਮਦ ਨਾਲ ਇਸ ਗੱਲ ‘ਚ ਕੋਈ ਭੁਲੇਖਾ ਨਹੀਂ ਲੱਗ ਰਿਹਾ ਕਿ ਆਉਂਦੇ ਸਮੇਂ ਬਠਿੰਡਾ ਸ਼ਹਿਰ ਦੀ ਰੋਣਕ ਨੂੰ ਹੋਰ ਵੀ ਚਾਰ ਚੰਨ ਲੱਗਣਗੇ। ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਕੰਟਰੋਲ ਵਿੱਚ ਰੱਖਣ ਅਤੇ ਆਮ ਲੋਕਾਂ ਦੀ ਸਹੂਲਤ ਲਈ ਨਵੇਂ ਬਣੇ ਫਲਾਈ ਓਵਰ ਪੁਲਾਂ, ਜ਼ਮੀਨ ਦੋਜ਼ ਪੁਲਾਂ ਅਤੇ ਝੀਲਾਂ ਵਿੱਚ ਚਲਦੇ ਸ਼ਿਕਾਰੇ ਆਦਿ ਨਾਲ ਬਠਿੰਡੇ ਦਾ ਨਕਸ਼ਾ ਹੀ ਬਦਲ ਗਿਆ ਹੈ।
ਹੋਰ ਸ਼ਹਿਰਾਂ ਨਾਲ ਜੁੜਿਆ
ਮਿਲਟਰੀ ਦਾ ਜ਼ਿਆਦਾ ਪ੍ਰਬੰਧ ਹੋਣ ਕਰਕੇ ਵੀ ਬਠਿੰਡਾ ਪ੍ਰਸਿੱਧ ਹੈl ਮਾਲਵੇ ਦਾ ਇਹ ਸ਼ਹਿਰ ਉੱਤਰ ਵਿੱਚ ਮੋਗਾ ਅਤੇ ਫਰੀਦਕੋਟ, ਪੁਰਬ ਵਿੱਚ ਬਰਨਾਲਾ, ਦੱਖਣ-ਪੁਰਬ ਵਿੱਚ ਮਾਨਸਾ ਅਤੇ ਪੱਛਮ ਵਿੱਚ ਮੁਕਤਸਰ ਸਾਹਿਬ ਨਾਲ ਜੁੜਿਆ ਹੋਇਆ ਹੈ। [3]
ਜਲਵਾਯੂ
ਗਰਮੀਆਂ ਵਿੱਚ ਇਥੇ ਦਰਜਾ ਹਰਾਰਤ (ਤਾਪਮਾਨ) 50°C (122°F), ਅਤੇ ਸਰਦੀਆਂ ਵਿੱਚ 0°C (32°F) ਤੱਕ ਜਾ ਸਕਦੇ ਹਨ। ਇਥੇ ਮੌਸਮ ਜ਼ਿਆਦਾਤਰ ਖ਼ੁਸ਼ਕ, ਪਰ ਮਈ ਤੋਂ ਅਗਸਤ ਤੱਕ ਬਹੁਤ ਸਿਲ੍ਹਾ ਹੁੰਦਾ ਹੈ। ਮੀਂਹ ਦੱਖਣੀ-ਪੱਛਮੀ ਦਿਸ਼ਾ ਤੋਂ ਆਉਂਦਾ ਹੈ, ਅਤੇ ਜ਼ਿਆਦਾਤਰ ਜੁਲਾਈ ਦੇ ਅੱਧ ਤੋ ਸਤੰਬਰ ਦੇ ਅੱਧ ਤੱਕ ਪੈਂਦਾ ਹੈ।
ਸਿੱਖਿਆ ਅਦਾਰੇ
- ਸਰਕਾਰੀ ਰਾਜਿੰਦਰਾ ਕਾਲਜ
- ਡੀ.ਏ.ਵੀ. ਕਾਲਜ
- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਰੀਜਨਲ ਸੈਂਟਰ
- ਮਾਲਵਾ ਕਾਲਜ
- ਗਿਆਨੀ ਜ਼ੈਲ ਸਿੰਘ ਕਾਲਜ
- ਐੱਸ.ਐੱਸ.ਡੀ. ਗਰਲਜ਼ ਕਾਲਜ
- ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ
- ਗੁਰੂ ਨਾਨਕ ਦੇਵ ਖ਼ਾਲਸਾ ਗਰਲਜ਼ ਕਾਲਜ
- ਆਦੇਸ਼ ਯੂਨੀਵਰਸਿਟੀ
- ਐੱਮ.ਐੱਸ.ਡੀ. ਕਾਲਜ
- ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਬਠਿੰਡਾ
ਖ਼ਾਸ ਸਕੂਲ
ਬਠਿੰਡਾ ਜੰਕਸ਼ਨ
ਬਠਿੰਡਾ ਜੰਕਸ਼ਨ ਚਾਲੂ ਹੋਇਆ 1884।
- ਪਹਿਲੀ ਲਾਇਨ ਬਠਿੰਡਾ ,ਰਾਮਾਂ ਮੰਡੀ, ਰਿਵਾੜੀ ,ਦਿੱਲੀ ਲਾਇਨ 1884 ਵਿੱਚ।
- ਦੁਜੀ ਲਾਇਨ ਦਿੱਲੀ, ਬਠਿੰਡਾ,ਮਾਨਸਾ,ਫਿਰੋਜ਼ਪੁਰ, ਫਾਜਿਲਕਾ ਲਾਇਨ 1897 ਵਿੱਚ।
- ਬਠਿੰਡਾ ,ਬਿਕਾਨੇਰ ,ਜੋਧਪੁਰ ਕਰਾਚੀ ਲਾਇਨ , ਵੰਡ ਤੋ ਬਾਅਦ ਬੀਕਾਨੇਰ ,ਜੋਧਪੁਰ ਲਾਇਨ 1901-02 ਵਿੱਚ।
- ਬਠਿੰਡਾ ,ਧੁਰੀ 1905-06 ਵਿੱਚ।
ਇਸ ਤੋਂ ਬਾਅਦ ਕੋਈ ਲਾਈਨ ਨਹੀਂ ਵਿਛੀ । ਪਹਿਲਾਂ ਛੋਟੀ ਲਾਈਨ ਹੁੰਦੀ ਸੀ, ਉਸਨੂੰ ਮੀਟਰ ਗੇਜ਼ ਕਿਹਾ ਜਾਂਦਾ ਸੀ । ਹੁਣ ਵਾਲ਼ੀ ਗੱਡੀ ਦੀ ਲੀਹ ਵੇਖਦੇ ਵੇਖਦੇ ਵਿਛੀ ਹੈ। ਇਸ ਨੂੰ ਬਰੋਡਗੇਜ਼ ਕਿਹਾ ਜਾਂਦਾ ਹੈ।
ਦੇਖਣਯੋਗ ਥਾਂਵਾਂ
- ਕਿਲਾ ਮੁਬਾਰਕ
- ਬਾਹੀਆ ਫੋਰਡ
- ਲੱਖੀ ਜੰਗਲ
- ਗੁਲਾਬ ਦਾ ਬਾਗ (ਰੋਜ਼ ਗਾਰਡਨ)
- ਜ਼ਿਉਲੋਜੀਕਲ ਬਾਗ
- ਚੇਤਕ ਪਾਰਕ
- ਫੌਜੀ ਛਾਉਣੀ
- ਵੱਡੇ ਤੇਲ ਡਿੱਪੂ
- ਗੁਰੂ ਗੋਬਿੰਦ ਸਿੰਘ ਤੇਲ ਸੋਧ ਕਾਰਖ਼ਾਨੇ
- ਗੁਰਦੁਆਰਾ ਹਾਜੀ ਰਤਨ ਸਾਹਿਬ
- ਮਿੱਤਲ ਮਾਲ, ਸਿੱਟੀ ਸੈਂਟਰ, ਪਨੈਨਸੁਲਾ ਮਾਲ
- ਧੋਬੀ ਬਜ਼ਾਰ, ਬੈਂਕ ਬਜ਼ਾਰ, ਕਿੱਕਰ ਬਜ਼ਾਰ, ਸਿਰਕੀ ਬਜ਼ਾਰ, ਚੋਰ ਬਜ਼ਾਰ, ਬਿੱਗ ਬਜ਼ਾਰ
- ਗੁਰੂ ਨਾਨਕ ਥਰਮਲ ਪਲਾਂਟ ਅਤੇ ਝੀਲਾਂ
- ਨੈਸ਼ਨਲ ਫ਼ਰਟੀਲਾਈਜ਼ਰ ਲਿਮਟਿਡ
- ਮਿਲਕ ਪਲਾਂਟ
- ਖੇਤੀਬਾੜੀ ਯੂਨੀਵਰਸਿਟੀ ਦਾ ਖੋਜ ਕੇਂਦਰ
- ਪ੍ਰਬੰਧਕੀ ਕੰਪਲੈਕਸ
- ਡੀਅਰ ਪਾਰਕ
- ਹਵਾਈ ਅੱਡਾ (ਭੀਸੀਆਣਾ)
ਲੋਕ
ਅੱਜ ਦੇ ਸਮੇਂ ਦਾ ਮਸ਼ਹੂਰ ਸ਼ਹਿਰ ਬਠਿੰਡਾ ਪੁਰਾਣੇ ਸਮੇਂ ਵਿੱਚ ਪਿੰਡ ਵਰਗਾ ਕਸਬਾ ਸੀ, ਜੋ ਕਿਲ੍ਹੇ ਦੇ ਆਸ-ਪਾਸ ਆਬਾਦ ਸੀ। ਇਨ੍ਹਾਂ ਵਿੱਚੋਂ ਜੱਟ ਭਾਈਚਾਰੇ ਦੇ ਸਿੱਧੂ, ਢਿੱਲੋਂ, ਸੀੜੇ,ਔਲਖ ,ਚਾਹਲ ,ਗੌਂਦਾਰੇ ,ਸੰਧੂ , ਵਹਿਣੀਵਾਲ , ਸਰਾਂ ਦੇ ਲੋਕ ਵੱਧ ਗਿਣਤੀ ਵਿਚ ਰਹਿੰਦੇ ਹਨ। ਜੱਟਾਂ ਤੋਂ ਬਿਨਾਂ ਰਾਮਗੜ੍ਹੀਆ,ਸਿੱਖ, ਠਾਕੁਰ, ਸ਼ਰਮਾ ਅੱਗਰਵਾਲ ਭਾਈਚਾਰੇ ਵੀ ਬਠਿੰਡੇ ਵਿੱਚ ਪੁਰਾਣੇ ਸਮੇਂ ਤੋਂ ਵਸਦੇ ਹਨ ।
ਬਠਿੰਡੇ ਸ਼ਹਿਰ ਦੀਆਂ ਦੋ ਪੱਤੀਆਂ ਹਨ -ਮਹਿਣਾ ਪੱਤੀ,ਝੁੱਟੀ ਪੱਤੀ। ਅੱਜ ਬਠਿੰਡਾ ਰੌਣਕ ਵਾਲੇ ਬਜ਼ਾਰਾਂ ਫਲਾਈਓਵਰਾਂ, ਸ਼ਾਪਿੰਗ ਮਾਲਜ਼, ਖੇਡ ਸਟੇਡੀਅਮਾਂ ਦਾ ਸ਼ਹਿਰ ਬਣ ਗਿਆ ਹੈ। ਪਿਛਲੇ ਕੁੱਝ ਸਾਲਾਂ ਵਿੱਚ ਸ਼ਹਿਰ ਦਾ ਬਹੁਤ ਵਿਕਾਸ ਹੋਇਆ ਹੈ। ਇਸ ਲਈ ਅੱਜ ਬਠਿੰਡਾ ਵਿਚ ਹੋਰ ਸ਼ਹਿਰਾਂ ਪਿੰਡਾਂ ਤੋਂ ਲੋਕ ਆਕੇ ਇਥੇ ਵਸਦੇ ਹਨ।
- ↑ "ਇਤਿਹਾਸ । ਬਠਿੰਡਾ, ਪੰਜਾਬ". Bathinda.nic.in.
- ↑ "ਸਿੱਖਿਆ। ਮਹਤਵਪੂਰਣ ਲਿੰਕ". Bathinda.nic.in.
- ↑ "Bathinda District Map". Mapsofindia.com.