ਓਡੀਸ਼ਾ
ਉੜੀਸਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਉੜੀਸਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ