ਸੈਮੂਅਲ ਜੌਨ ਇੱਕ ਭਾਰਤੀ-ਪੰਜਾਬੀ ਅਦਾਕਾਰ ਅਤੇ ਥੀਏਟਰ ਕਾਰਕੁਨ ਹੈ। ਉਸ ਨੇ ਨੈਸ਼ਨਲ ਅਵਾਰਡ-ਜੇਤੂ ਪੰਜਾਬੀ ਫ਼ਿਲਮ, ਅੰਨ੍ਹੇ ਘੋੜੇ ਦਾ ਦਾਨ ਵਿੱਚ ਮੁੱਖ ਪਾਤਰ ਦੀ ਭੂਮਿਕਾ ਨਿਭਾਈ।[1]

ਸੈਮੂਅਲ ਜੌਨ
SamuelJohn.jpg
ਸੈਮੂਅਲ ਜੌਨ
ਜਨਮ (1965-04-18) 18 ਅਪ੍ਰੈਲ 1965 (ਉਮਰ 60)
ਪਿੰਡ ਢਿਲਵਾਂ, ਫ਼ਰੀਦਕੋਟ ਜ਼ਿਲ੍ਹਾ , ਪੰਜਾਬ, ਭਾਰਤ
ਪੇਸ਼ਾਐਕਟਰ, ਲੋਕ ਥੀਏਟਰ
ਸਰਗਰਮੀ ਦੇ ਸਾਲ1990–ਅੱਜ
ਸਾਥੀਜਸਵਿੰਦਰ
ਬੱਚੇਬਾਣੀ (ਧੀ)

ਜੀਵਨ

ਸੈਮੂਅਲ ਜੌਨ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰਾ ਤੋਂ ਪੰਜ ਕਿਲੋਮੀਟਰ ਦੂਰੀ ਤੇ ਪਿੰਡ ਢਿਲਵਾਂ ਦਾ ਜੰਮਪਲ ਹੈ। ਉਸਨੇ ਸ਼ਹੀਦ ਭਗਤ ਸਿੰਘ ਕਾਲਜ, ਕੋਟਕਪੂਰਾ ਤੋਂ ਗਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਫਿਰ ਪੋਸਟ ਗਰੈਜੂਏਸ਼ਨ ਕੀਤੀ ਅਤੇ ਆਪਣਾ ਜੀਵਨ ਇਪਟਾ ਦੀਆਂ ਲੀਹਾਂ ਤੇ ਲੋਕ ਰੰਗਮੰਚ ਨੂੰ ਸਮਰਪਿਤ ਕਰ ਦਿੱਤਾ।[2]

ਪੀਪਲਜ਼ ਥੀਏਟਰ ਲਹਿਰਾਗਾਗਾ

ਨਾਟਕ ਅਤੇ ਨੁੱਕੜ ਨਾਟਕ

  • ਜੂਠ
  • ਮਾਤਲੋਕ
  • ਘਸਿਆ ਹੋਇਆ ਆਦਮੀ
  • ਤੈ ਕੀ ਦਰਦ ਨਾ ਆਇਆ
  • ਮੈਕਬੇਥ
  • ਛਿਪਣ ਤੋਂ ਪਹਿਲਾਂ
  • ਬਾਗਾਂ ਦਾ ਰਾਖਾ
  • ਕਿਰਤੀ
  • ਬਾਲ ਭਗਵਾਨ
  • ਪੁੜਾਂ ਵਿਚਾਲੇ
  • ਜਦੋਂ ਬੋਹਲ ਰੋਂਦੇ ਨੇ
  • ਮੋਦਣ ਅਮਲੀ
  • ਆਜੋ ਦੇਯੀਏ ਹੋਕਾ
  • ਵੇਹੜੇ ਆਲ਼ਿਆਂ ਦਾ ਪਾਲਾ
  • ਮਾਤਾ ਧਰਤ ਮਹੱਤ

ਓਪੇਰੇ

  • ਸ਼ਹੀਦ ਊਧਮ ਸਿੰਘ
  • ਕਾਮਰੇਡ ਬਅੰਤ ਅਲੀ ਸ਼ੇਰ
  • ਲਾਲ ਫਰੇਰਾ(ਮਈ ਦਿਵਸ)

ਬੱਚਿਆਂ ਦੇ ਨਾਟਕ

  • ਕਾਂ ਤੇ ਚਿੜੀ
  • ਸ਼ੇਰ ਤੇ ਖਰਗੋਸ਼
  • ਆਜੜੀ ਤੇ ਬਘਿਆੜ
  • ਰੋਬੋਟ ਤੇ ਤਿਤਲੀ
  • ਸ਼ੇਰ ਤੇ ਚੂਹਾ
  • ਇੱਕ ਬਾਂਦਰ ਦੋ ਬਿੱਲੀਆਂ
  • ਰਾਜਾ ਵਾਣਵੱਟ
  • ਜੱਬਲ ਰਾਜਾ
  • ਕਹਾਣੀ ਗੋਪੀ ਦੀ
  • ਨਾ ਸ਼ੁਕਰਾ ਇਨਸਾਨ

ਫ਼ਿਲਮਾਂ

  • ਅੰਨ੍ਹੇ ਘੋੜੇ ਦਾ ਦਾਨ
  • ਆਤੂ ਖੋਜੀ
  • ਤੱਖੀ
  • ਪੁਲਿਸ ਇਨ ਪੌਲੀਵੂਡ

ਬਾਹਰਲੇ ਲਿੰਕ

ਹਵਾਲੇ