ਕੁਲਦੀਪ ਸਿੰਘ ਧੀਰ
ਫਰਮਾ:Infobox writer ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ।[1] ਉਹ ਪੰਜਾਬੀ ਅਖਬਾਰਾਂ ਚ ਅਕਸਰ ਛਪਦੇ ਗਿਆਨ ਵਿਗਿਆਨ ਦੇ ਲੇਖਾਂ ਲਈ ਜਾਣਿਆ ਜਾਂਦਾ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਸੇਵਾ-ਮੁਕਤ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ ਸੀ।
ਜੀਵਨ
ਕੁਲਦੀਪ ਸਿੰਘ ਧੀਰ ਦਾ ਜਨਮ ਜ਼ਿਲ੍ਹਾ ਗੁਜਰਾਤ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿੱਚ ਮੰਡੀ ਬਹਾ-ਉਦ-ਦੀਨ ਵਿਖੇ 15 ਨਵੰਬਰ 1943 ਨੂੰ ਕੁਲਵੰਤ ਕੌਰ ਅਤੇ ਪਰੇਮ ਸਿੰਘ ਦੇ ਘਰ ਹੋਇਆ ਸੀ। ਉਸ ਦੇ ਪਿਤਾ ਜੀ ਉਰਦੂ, ਫ਼ਾਰਸੀ ਤੇ ਪੰਜਾਬੀ ਦੇ ਵਿਦਵਾਨ ਸਨ।
ਰਚਨਾਵਾਂ
- ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
 - ਨਵੀਆਂ ਧਰਤੀਆਂ ਨਵੇਂ ਆਕਾਸ਼ (1996)
 - ਵਿਗਿਆਨ ਦੇ ਅੰਗ ਸੰਗ (2013)[2]
 - ਸਿੱਖ ਰਾਜ ਦੇ ਵੀਰ ਨਾਇਕ
 - ਦਰਿਆਵਾਂ ਦੀ ਦੋਸਤੀ
 - ਵਿਗਿਆਨ ਦੀ ਦੁਨੀਆਂ
 - ਗੁਰਬਾਣੀ
 - ਜੋਤ ਅਤੇ ਜੁਗਤ
 - ਗਿਆਨ ਸਰੋਵਰ
 - ਕੰਪਿਊਟਰ
 - ਕਹਾਣੀ ਐਟਮ ਬੰਬ ਦੀ
 - ਜਹਾਜ਼ ਰਾਕਟ ਅਤੇ ਉਪਗ੍ਰਹਿ
 - ਤਾਰਿਆ ਵੇ ਤੇਰੀ ਲੋਅ
 - ਧਰਤ ਅੰਬਰ ਦੀਆਂ ਬਾਤਾਂ[3]
 - ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
 - ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)
 
ਸਨਮਾਨ
- ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ (ਭਾਸ਼ਾ ਵਿਭਾਗ, ਪੰਜਾਬ)[1]
 
ਹਵਾਲੇ
- ↑ 1.0 1.1 ਸਤੀਸ਼ ਕੁਮਾਰ ਵਰਮਾ, ਡਾ. ਬਲਵਿੰਦਰ ਕੌਰ ਬਰਾੜ, ਡਾ. ਰਾਜਿੰਦਰ ਪਾਲ ਸਿੰਘ (2011). ਵਾਤਾਵਰਣ-ਚੇਤਨਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 80. ISBN 81-7360-929-1 Check 
|isbn=value: checksum (help). - ↑ [1]
 - ↑ A mechanical engineer turned literary genius