ਰਾਣੀ ਤੱਤ
ਰਾਣੀ ਤੱਤ (ਸੋਹਿਲੇ ਧੂੜ ਮਿੱਟੀ ਕੇ) (ਅੰਗਰੇਜ਼ੀ ਵਿੱਚ:'Rani Tatt') ਇਕ ਪੰਜਾਬੀ ਕਿਤਾਬ ਹੈ, ਜੋ ਕਿ ਹਰਮਨ ਦੁਆਰਾ ਲਿਖੀ ਗਈ ਹੈ।[1] ਲੇਖਕ ਨੂੰ ਇਸ ਕਿਤਾਬ ਲਈ 22 ਜੂਨ 2017 ਨੂੰ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਵੀ ਮਿਲਿਆ ਹੈ।
ਕਿਤਾਬ ਬਾਰੇ ਜਾਣਕਾਰੀ
ਰਾਣੀ ਤੱਤ ਕਿਤਾਬ ਹਰਮਨ ਦੁਆਰਾ ਲਿਖੀ ਗਈ ਪਹਿਲੀ ਕਿਤਾਬ ਹੈ, ਜੋ ਕਿ 19 ਅਗਸਤ, 2015 ਨੂੰ ਰਿਲੀਜ਼ ਕੀਤੀ ਗਈ ਸੀ। ਇਸ ਵਿੱਚ ਲੇਖਕ ਨੇ ਕੁਦਰਤ, ਪੰਜਾਬ ਦੇ ਜੀਵਨ, ਜਿੰਦਗੀ ਦੀ ਜੱਦੋਜਹਿਦ ਅਤੇ ਪੁਰਾਤਨ ਜੀਵਨ ਬਾਰੇ ਲਿਖਿਆ ਹੈ। ਇਸ ਕਿਤਾਬ ਨੂੰ ਦੋ ਭਾਗਾਂ ਵੰਡਿਆ ਗਿਆ ਹੈ। ਪਹਿਲਾ ਭਾਗ ਕਵਿਤਾ ਅਤੇ ਦੂਸਰਾ ਭਾਗ ਵਾਰਤਕ ਹੈ। ਇਸ ਕਿਤਾਬ ਦੇ ਸ਼ੁਰੂ ਵਿੱਚ ਲੇਖਕ ਨੇ 'ਸੋਭਾ ਸਗਣ' ਲਡ਼ੀ ਅੰਕਿਤ ਕੀਤੀ ਹੈ, ਜਿਸ ਵਿੱਚ ਕਿ ਇਸ ਕਿਤਾਬ ਬਾਰੇ ਲੇਖਕ ਦੇ ਆਪਣੇ ਵਿਚਾਰ ਹਨ। ਇਸ ਕਿਤਾਬ ਵਿੱਚ ਲੇਖਕ ਨੇ ਜ਼ਿਆਦਾਤਰ ਪੁਰਾਤਨ ਸ਼ਬਦਾਵਲੀ ਵਰਤੀ ਹੈ। ਜ਼ਿਆਦਾਤਰ ਪੰਜਾਬੀ ਕਿਤਾਬਾਂ ਬਾਰੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸਦੀਆਂ 500 ਕਾਪੀਆਂ ਹੀ ਵਿਕਣਗੀਆਂ ਪਰੰਤੂ ਰਾਣੀ ਤੱਤ, ਦਸ ਦਿਨ ਵਿੱਚ ਹੀ ਇਹ ਅੰਕਡ਼ਾ ਪਾਰ ਕਰ ਗਈ ਸੀ। ਹੁਣ ਤੱਕ ਇਸ ਕਿਤਾਬ ਦੀਆਂ 20,000 ਕਾਪੀਆਂ ਛਪ ਚੁੱਕੀਆਂ ਹਨ। ਇਸ ਕਿਤਾਬ ਦੀ ਵਿਕਰੀ ਭਾਰਤ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਬਹੁਗਿਣਤੀ ਵਿੱਚ ਹੋਈ ਹੈ। ਇਸਨੂੰ ਕਲਰਜ਼ ਆਫ਼ ਪੰਜਾਬ ਪਬਲਿਸ਼ਰਜ਼ ਨੇ ਛਾਪਿਆ ਹੈ। [2]
ਸੰਖੇਪ ਵਿੱਚ ਲੇਖਕ ਬਾਰੇ
ਹਰਮਨ, ਜਿਸਦਾ ਕਿ ਪੂਰਾ ਨਾਮ ਹਰਮਨਜੀਤ ਸਿੰਘ ਹੈ, ਇਸ ਕਿਤਾਬ ਦਾ ਲੇਖਕ ਹੈ। ਹਰਮਨ ਦਾ ਜਨਮ 27 ਜੂਨ, 1991 ਨੂੰ ਉਸਦੇ ਆਪਣੇ ਪਿੰਡ ਖਿਆਲਾ ਕਲਾਂ ਵਿੱਚ ਹੋਇਆ ਸੀ ਅਤੇ ਇਹ ਪਿੰਡ ਪੰਜਾਬ ਦੇ ਜਿਲ੍ਹਾ ਮਾਨਸਾ ਵਿੱਚ ਪੈਂਦਾ ਹੈ। 10ਵੀਂ ਤੱਕ ਹਰਮਨ ਬਾਬਾ ਜੋਗੀ ਪੀਰ ਪਬਲਿਕ ਸਕੂਲ, ਰੱਲਾ ਵਿੱਚ ਪਡ਼੍ਹਿਆ ਹੈ ਅਤੇ 12ਵੀਂ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਸਨੇ 2 ਸਾਲ ਮਾਡਰਨ ਇੰਸਟੀਚਿਊਟ ਆਫ਼ ਐਜੂਕੇਸ਼ਨ, ਬੀਰ ਕਲਾਂ (ਸੰਗਰੂਰ) ਵਿੱਚ ਈਟੀਟੀ ਦਾ ਕੋਰਸ ਕੀਤਾ ਹੈ। ਉਸਨੇ ਆਪਣੀ ਗ੍ਰੈਜੂਏਸ਼ਨ ਗੁਰੂ ਨਾਨਕ ਕਾਲਜ ਬੁਢਲਾਢਾ ਤੋਂ ਬੈਚਲਰ ਆਫ਼ ਆਰਟਸ (ਅੰਗਰੇਜ਼ੀ ਸਾਹਿਤ ਨਾਲ) ਦੀ ਡਿਗਰੀ ਨਾਲ ਕੀਤੀ ਹੈ।[3]
ਹਵਾਲੇ
- ↑ http://www.goodreads.com/book/show/30046673-rani-tatt
- ↑ http://ranitatt.com/
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-06-11. Retrieved 2016-07-14.