More actions
ਬਾਬਾ ਜੈ ਸਿੰਘ ਖਲਕੱਟ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਨ ਗੁਰਸਿੱਖ ਗੁਰੂ ਪਿਆਰੇ ਕਰਨੀ ਅਤੇ ਕਥਨੀ ਦੇ ਸੂਰੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਧਰਮ ਖਾਤਰ ਸ਼ਹੀਦ ਕਰਵਾ ਦਿੱਤਾ ਤੇ ਆਪਣੇ ਧਰਮ ਤੇ ਕਿਸੇ ਪ੍ਰਕਾਰ ਦੀ ਆਂਚ ਨਹੀਂ ਆਉਣ ਦਿੱਤੀ। ਆਪ ਦਾ ਜਨਮ ਜ਼ਿਲ੍ਹਾ ਪਟਿਆਲੇ ਦੇ ਬਾਰਨ ਪਿੰਡ ਜਿਸ ਦਾ ਪੁਰਾਣਾਂ ਨਾਂ ਮੁਗਲ ਮਾਜਰਾ ਸੀ ਵਿਖੇ ਹੋਇਆ। ਆਪ ਚਮਾਰ ਕੌਮ ਦੇ ਮਹਾਨ ਸ਼ਹੀਦ ਸਨ[1]
ਗੁਰੂ ਘਰ ਦਾ ਸਿੱਖ
ਬਾਬਾ ਜੈ ਸਿੰਘ ਜੀ ਸ਼ਹੀਦ ਦੇ ਪਿਤਾ ਜੀ ਨੇ ਦਸ਼ਮੇਸ਼ ਜੀ ਮਹਾਰਾਜ ਦੇ ਪਵਿੱਤਰ ਕਰ ਕਮਲਾਂ ਦੁਆਰਾ ਅੰਮ੍ਰਿਤਪਾਨ ਕੀਤਾ ਸੀ। ਪਿੰਡ ਮੁਗਲਮਾਜਰਾ ਦੇ ਵਸਨੀਕ ਸਨ, ਆਪ ਸੱਚੀ ਸੁੱਚੀ ਕਿਰਤ ਕਰਕੇ ਆਪਣੀ ਉਪਜੀਵਿਕਾ ਕਮਾ ਕੇ ਆਪਣੇ ਪਰਿਵਾਰ ਦਾ ਨਿਰਵਾਹ ਕਰਦੇ ਸਨ।ਆਪ ਦੀ ਸੁਪਤਨੀ ਧੰਨ ਕੌਰ ਵੀ ਗੁਰਸਿੱਖੀ ਦੀ ਰੰਗਣ ਵਿੱਚ ਰੰਗੀ ਹੋਈ ਸੀ, ਜਿਸ ਦੀ ਕੁੱਖੋਂ ਆਪ ਜੀ ਦੇ ਦੋ ਪੁੱਤਰਾਂ (ਕੜਾਕਾ ਸਿੰਘ ਤੇ ਭਾਈ ਖੜਕ ਸਿੰਘ ਜੀ) ਨੇ ਜਨਮ ਲਿਆ।[2]
ਮੁਗਲ ਅਤੇ ਸਿੱਖ
ਅਹਿਮਦ ਸ਼ਾਹ ਅਬਦਾਲੀ ਦਿੱਲੀ ਤਖ਼ਤ ਤੇ ਕਬਜ਼ਾ ਕਰਨ ਲਈ ਗਿੱਲਜਿਆਂ ਦੀ ਫੌਜ਼ ਇਕੱਠੀ ਕਰਕੇ ਸੰਨ 1753 ਨੂੰ ਭਾਰਤ ਤੇ ਦੂਜਾ ਹਮਲਾ ਕੀਤਾ।ਪਹਿਲਾਂ ਲਾਹੌਰ ਤੇ ਫੇਰ ਸਰਹੰਦ ਤੇ ਆ ਕਬਜ਼ਾ ਕੀਤਾ।ਆਪਣੇ ਫੌਜੀ ਜਰਨੈਲ ਅਬਦੁਲਸਮਦ ਖਾਂ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕੀਤਾ ਜੋ ਬੜਾ ਕੱਟੜ ਮੁਸਲਮਾਨ ਸੀ।ਚੇਤ ਸੁਦੀ ਦਸਵੀਂ ਸੰਨ 1753 ਨੂੰ ਅਬਦੁਸਸਮਦ ਖਾਂ ਸਰਹੰਦ ਤੋਂ ਆਪਣੇ ਕੋਤਵਾਲ ਨਜ਼ਾਮੁਦੀਨ ਨੂੰ ਨਾਲ ਲੈ ਕੇ ਪੂਰੀ ਸ਼ਾਨੋ ਸ਼ੌਕਤ ਲਾਉ ਲਸ਼ਕਰ ਸਮੇਤ ਪਿੰਡ ਮੁਗਲਮਾਜਰਾ ਪੁੱਜਿਆ।ਇੱਥੇ ਆ ਕੇ ਹੁਕਮ ਦਿੱਤਾ ਕਿ ਕੋਈ ਜੇਕਰ ਸਿੰਘ ਮਿਲਦਾ ਹੈ ਉਸ ਨੂੰ ਮੇਰੇ ਪਾਸ ਲਿਆਉ। ਜੈ ਸਿੰਘ ਜੀ ਉਸ ਵੇਲੇ ਖੂਹ ਤੇ ਇਸ਼ਨਾਨ ਕਰਦੇ ਨੂੰ ਸਿਪਾਹੀਆਂ ਨੇ ਪਕੜ ਕੇ ਅਬਦੁੱਲ ਸਮਦ ਖਾਨ ਦੇ ਸਾਹਮਣੇ ਪੇਸ਼ ਕੀਤਾ। ਉਸ ਨੇ ਗੁੱਸੇ ਨਾਲ ਆਖਿਆ ਕਿ ਉਸ ਨੇ ਸਲਾਮ ਕਿਉਂ ਨਹੀਂ ਬੁਲਾਈ ਤੇ ਗੁੱਸੇ ਵਿੱਚ ਆ ਗਿਆ ਤੇ ਜੈ ਸਿੰਘ ਨੂੰ ਬੋਝਾ ਚੁੱਕ ਕੇ ਪਟਿਆਲੇ ਲਿਜਾਣ ਦਾ ਹੁਕਮ ਕੀਤਾ। ਬੋਝੇ ਵਿੱਚ ਹੁੱਕਾ ਹੋਣ ਕਰਕੇ ਮਨਾਂ ਕੀਤ। ਅਬਦੁੱਸਸਮਦ ਖਾਂ ਨੇ ਕਿਹਾ ਕਿ ਜੇਕਰ ਤੂੰ ਮੇਰੀਆਂ ਗੱਲਾਂ ਮੰਨਣ ਤੋਂ ਇਨਕਾਰ ਕਰੇਗਾ ਤਾਂ ਸ਼ਮਸਪੰਤ ਮੁਹੰਮਦ ਤਰਵੇਜ਼ ਵਾਂਗੂੰ ਪੁੱਠਾ ਕਰਕੇ ਖੱਲ ਉਤਾਰ ਕੇ ਭੈੜੀ ਮੌਤੇ ਮਾਰਿਆ ਜਾਵੇਗਾ। ਝੱਟ ਸੂਬੇਦਾਰ ਨੇ ਮੁਗਲਮਾਜਰਾ ਪਿੰਡ ਵਿੱਚੋਂ ਦੋ ਕਸਾਈ ਮੰਗਵਾਏ ਤੇ ਹੁਕਮ ਦਿੱਤਾ ਕਿ ਇਸ ਸਿੰਘ ਨੂੰ ਜੋੜੇ ਪਿੱਪਲ ਤੇ ਬੋਹੜ ਦੇ ਨਾਲ ਪੁੱਠਾ ਟੰਗ ਕੇ ਇਸ ਦੀ ਅੰਗੂਠੇ ਤੋਂ ਲੈ ਕੇ ਸਾਰੇ ਸਰੀਰ ਦੀ ਖੱਲ ਉਤਾਰ ਦਿਉ। ਤੁਸਾਂ ਨੂੰ ਮੂੰਹ ਮੰਗੀ ਰਕਮ ਦਿੱਤੀ ਜਾਵੇਗੀ ਤੇ ਚੇਤ ਸੁਦੀ ਦਸਵੀਂ ਸੰਮਤ 1810 ਨੂੰ ਪੁੱਠੀ ਖੱਲ ਲੁਹਾ ਕੇ ਸ਼ਹੀਦੀ ਜਾਮ ਪੀ ਗਏ।
ਪਰਿਵਾਰ ਤੇ ਜ਼ੁਲਮ
ਬਾਬਾ ਜੀ ਜੀ ਸੁਪਤਨੀ, ਦੋਹਾਂ ਪੁੱਤਰਾਂ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ। ਸਾਰਾ ਪਰਿਵਾਰ ਮੌਤ ਦੇ ਘਾਟ ਉਤਾਰ ਦਿੱਤਾ ਕੇ ਲਾਸ਼ਾਂ ਲਹੂ ਭਿੱਜੀਆਂ ਛੱਡ ਕੇ ਸੂਬੇਦਾਰ ਅਬਦੁੱਸ ਸਮਦ ਖਾਂ ਅੱਗੇ ਚਲਾ ਗਿਆ। ਸਮੇਂ ਦੇ ਗੇੜ ਨਾਲ ਜਦੋਂ ਸਿੰਘ ਸਰਦਾਰਾਂ ਨੂੰ ਇਸ ਸ਼ਹੀਦੀ ਦੀ ਪਰਿਵਾਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੁਗਲ ਮਾਜਰਾ ਪਿੰਡ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ।ਜਿੱਥੇ ਬਾਬਾ ਜੈ ਸਿੰਘ ਤੇ ਉਸ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਦੀ ਸਮਾਧੀ ਲਾਗੇ ਹੀ ਬਾਰਨ ਨਾਮੀ ਨਵਾਂ ਪਿੰਡ ਵਸਿਆ ਹੋਇਆ ਹੈ। ਇਸ ਪਵਿੱਤਰ ਅਸਥਾਨ ਤੇ ਹਰ ਸਾਲ ਚੇਤ ਸੁਦੀ ਦਸਵੀਂ ਨੂੰ ਬੜਾ ਭਾਰੀ ਜੋੜ ਮੇਲਾ ਹੁੰਦਾ ਹੈ।
ਚਿੱਤਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਨਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦਾ ਚਿੱਤਰ ਸੁਸ਼ੋਭਿਤ ਕੀਤੇ ਗਏ।
ਜਿਹਨਾਂ ਦੀ ਪੁੱਠੀ ਖੱਲ ਲਾਹੀ ਗਈ
ਸੰਸਾਰ ਦਾ ਇਤਿਹਾਸ ਖੋਜਣ ਤੋਂ ਪਤਾ ਚਲਦਾ ਹੈ ਕਿ ਸੰਸਾਰ ਵਿੱਚ ਅਜਿਹੇ ਚਾਰ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਇਸ ਸਮਾਜ ਦੇ ਜਨੂੰਨੀ ਹਾਕਮਾਂ ਨੇ ਖੱਲ ਉਤਾਰ ਕੇ ਸ਼ਹੀਦ ਕਰ ਦਿੱਤਾ।
- ਸ਼ਮਸ ਤਰਬੇਜ਼ ਜਿਨ੍ਹਾਂ ਦਾ ਨਾਂ ਮਖਦੂਮ ਸ਼ਾਹ ਸ਼ਮਸਦੀਨ ਸੀ ਜੋ ਗਜ਼ਨੀ ਦੇ ਇਲਾਕੇ ਦੇ ਸ਼ਬਜ਼ਬਾਰ ਦੇ ਵਸਨੀਕ ਸਨ। ਮੁਲਤਾਨ ਵਿੱਚ ਮਜ਼ਹਬੀ ਜਨੂੰਨੀ ਮੌਲਾਨਿਆਂ ਨੇ ਇਸ ਸੰਤ ਦੀ ਮੌਕੇ ਦੇ ਹਾਕਮ ਪਾਸ ਸ਼ਿਕਾਇਤ ਕਰ ਦਿੱਤੀ। ਹੁਕਮ ਅਨੁਸਾਰ ਮੁਲਤਾਨ ਵਿੱਚ ਹੀ ਇਸ ਦੀ ਖੱਲ੍ਹ ਉਤਰਾਈ ਗਈ। ਇਸ ਦੀ ਸੰਪਰਦਾਏ ਦੇ ਹਿੰਦੂ ਮੁਸਲਮਾਨ ਸ਼ਮਸੀ ਮਚਾਉਂਦੇ ਹਨ।
- ਸ਼ਮਸਦੀਨ ਮੁਹੰਮਦ ਜੋ ਤਰਬੇਜ਼ ਦਾ ਰਹਿਣ ਵਾਲਾ ਇੱਕ ਖੁਦਾ ਪ੍ਰਸਤ ਸੰਤ ਸੀ ਜਿਸ ਦੀ ਕਰਾਮਾਤੀ ਸ਼ਕਤੀ ਹੀ ਇਸ ਦੀ ਸ਼ਹੀਦੀ ਦਾ ਕਾਰਨ ਬਣੀ। [3]
- ਸ਼ਹੀਦ ਭਾਈ ਗੁਲਜ਼ਾਰ ਸਿੰਘ ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਹੋਰ ਸਿੰਘਾਂ ਦੇ ਨਾਲ ਹਾੜ ਸੁਦੀ ਪੰਚਮੀ ਸਤਾਰਾਂ ਸੌ ਇਕਾਨਵੇਂ ਨੂੰ ਪੂਰੀ ਖੱਲ੍ਹ ਉਤਾਰ ਕੇ ਸ਼ਹੀਦ ਕੀਤਾ ਗਿਆ।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">