ੳ
Jump to navigation
Jump to search
ਊੜਾ ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਹੈ।[1] ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ: ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।
ਇਹ ਸਭ ਨਾਲੋਂ ਜ਼ਿਆਦਾ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ। ਇਸ ਦੇ ਤਿੰਨ ਰੂਪ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਵਾਚਕ ਮੰਨੇ ਜਾਂਦੇ ਹਨ। ਇਸ ਦੇ ਤਿੰਨ ਰੂਪ ਮਾਤ, ਪਤਾਲ ਅਤੇ ਸਵਰਗ ਲੋਕ ਦੇ ਪ੍ਰਤੀਕ ਹਨ।[1]
ਇਤਿਹਾਸ
ਊੜੇ ਆਪਣੀ ਬਣਾਵਟ ਦੇ ਕਾਰਨ ਦੇਵਨਾਗਰੀ ਲਿਪੀ ਦੇ ਅੱਖਰ उ ਨਾਲ ਕਾਫੀ ਮੇਲ ਖਾਂਦਾ ਹੈ ਅਤੇ ਆਧੁਨਿਕ ਊੜੇ ਨੂੰ ਇਸੇ ਦਾ ਹੀ ਸੁਧਰਿਆ ਹੋਇਆ ਰੂਪ ਕਿਹਾ ਜਾਂਦਾ ਹੈ।