ਹੀਬਾ ਨਵਾਬ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox model ਹੀਬਾ ਨਵਾਬ (ਜਨਮ 14 ਨਵੰਬਰ 1996) ਇੱਕ ਭਾਰਤੀ ਅਭਿਨੇਤਰੀ ਹਨ।[1] ਉਹ ਸਟਾਰ ਪਲੱਸ ਦੇ 'ਤੇਰੇ ਸ਼ਹਿਰ ਮੇਂ ' ਨਾਟਕ ਵਿੱਚ ਅਮਾਯਾ ਦੀ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਹਨ। ਵਰਤਮਾਨ ਵਿੱਚ, ਉਹ 'ਜੀਜਾਜੀ ਛੱਤ ਪਰ ਹੈਂ ' ਨਾਮਕ ਸਬ ਟੀਵੀ ਦੇ ਸਿਟਕਾਮ ਸ਼ੋਅ ਵਿੱਚ ਇਲਾਇਚੀ ਬੰਸਲ ਦੀ ਭੂਮਿਕਾ ਨਿਭਾ ਰਹੇ ਹਨ।

ਸ਼ੁਰੂਆਤੀ ਜੀਵਨ

ਨਵਾਬ 14 ਨਵੰਬਰ 1996 ਨੂੰ ਬਰੇਲੀ, ਉੱਤਰ ਪ੍ਰਦੇਸ਼, ਭਾਰਤ ਵਿੱਚ ਡਾ. ਨਵਾਬ ਫ਼ਿਰੋਜ਼ ਅਲੀ ਅਤੇ ਰੁਸ਼ਨਾ ਨਵਾਬ ਦੇ ਘਰ ਪੈਦਾ ਹੋਏ ਸਨ। ਨਵਾਬ ਨੂੰ ਆਪਣੇ ਬਚਪਨ ਤੋਂ ਹੀ ਅਭਿਨੈ ਕਰਨਾ ਪਸੰਦ ਸੀ ਅਤੇ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਉਹ ਹਿੱਸਾ ਲਿਆ ਕਰਦੇ ਸਨ। ਉਹਨਾ ਨੇ ਬਰੇਸ਼ ਕੋਨਰਾਡ ਸਕੂਲ, ਜੋ ਕਿ ਵਿੱਚ ਬਰੇਲੀ ਕੈਂਟ ਵਿੱਚ ਹੈ, ਤੋਂ ਪੜ੍ਹਾਈ ਪੂਰੀ ਕੀਤੀ।

ਮੀਡੀਆ

2018 ਵਿੱਚ, ਉਹਨਾਂ ਦਾ ਨਾਂ ਟਾਈਮਜ਼ ਆਫ ਇੰਡੀਆ ਦੀ ਭਾਰਤੀ ਟੀਵੀ ਤੇ 20 ਸਭ ਤੋਂ ਵੱਧ ਮੰਗ ਵਾਲੀਆਂ ਮਹਿਲਾਵਾਂ ਦੀ ਸੂਚੀ ਵਿੱਚ ਸੂਚੀਬੱਧ ਕੀਤਾ ਗਿਆ ਸੀ।[2]

ਕੰਮ-ਕਾਰ

ਨਵਾਬ ਨੇ ਇੱਕ ਬਾਲ ਕਲਾਕਾਰ ਦੇ ਤੌਰ 'ਸੱਤਫੇਰੇ ', 'ਲੋ ਹੋ ਗਈ ਪੂਜਾ ਇਸ ਘਰ ਕੀ ', ਅਤੇ 'ਸਸ਼ਸ਼... ਫਿਰ ਕੋਈ ਹੈ ', ਵਰਗੇ ਕਾਰੀਕ੍ਰਮਾਂ ਤੋਂ ਆਪਣੇ ਕਾਰੋਬਾਰੀ ਜੀਵਨ ਦੀ ਸ਼ੁਰੂਆਤ ਕੀਤੀ।[3] 2013 ਵਿੱਚ, ਉਹਨਾਂ ਨੇ ਚੈਨਲ ਵੀ ਦੇ ਕ੍ਰੇਜ਼ੀ ਸਟੂਪਿਡ ਇਸ਼ਕ ਵਿੱਚ ਅਨੁਸ਼ਕਾ ਅਟਵਾਲ ਦੀ ਭੂਮਿਕਾ ਨਿਭਾਈ। 2015 ਵਿੱਚ, ਉਸਨੇ ਸਟਾਰ ਪਲੱਸ ਦੇ ਤੇਰੇ ਸ਼ਹਿਰ ਮੇਂ ਵਿੱਚ ਅਮਾਯਾ ਦੀ ਭੂਮਿਕਾ ਨਿਭਾਈ। ਉਸਨਾਂ ਨੇ ਸ਼ੋਅ ਲਈ ਧੀਰੇ ਧੀਰੇ ਦਾ ਪ੍ਰਸਾਰਿਤ ਸੰਸਕਰਣ ਵੀ ਗਾਇਆ।[4] ਉਹ 'ਮੇਰੀ ਸਾਸੁ ਮਾਂ ' ਅਤੇ 'ਭਾਗ ਬਕੂਲ ਭਾਗ 'ਦਾ ਹਿੱਸਾ ਵੀ ਬਣੇ। ਵਰਤਮਾਨ 'ਚ ਉਹ ਸਬ ਟੀਵੀ ਦੇ ਜੀਜਾਜੀ ਛੱਤ ਪਰ ਹੈਂ ਵਿੱਚ ਇਲਾਇਚੀ ਦੀ ਭੂਮਿਕਾ ਨਿਭਾ ਰਹੇ ਹਨ।[5]

ਟੈਲੀਵਿਜ਼ਨ

ਸਾਲ ਟਾਈਟਲ ਭੂਮਿਕਾ ਚੈਨਲ ਨੋਟਸ
2008 ਸਸ਼ਸ਼ . . ਫਿਰ ਕੋਈ ਹੈ ਸਟਾਰ ਵਨ ਬਾਲ ਕਲਾਕਾਰ
ਸਾਤ ਫੇਰੇ: ਸਲੋਨੀ ਕਾ ਸਫਰ ਸ਼ਵੇਤਾ ਸਿੰਘ ਜ਼ੀਟੀ ਵੀ
2009 ਲੋ ਹੋ ਗਈ ਪੂਜਾ ਇਸ ਘਰ ਕੀ ਸਬ ਟੀਵੀ
2013 ਕ੍ਰੇਜ਼ੀ ਸਟੂਪਿਡ ਇਸ਼ਕ ਅਨੁਸ਼ਕਾ 'ਪੰਪੀ' ਅਟਵਾਲ ਚੈਨਲ ਵੀ
2015 ਤੇਰੇ ਸ਼ੇਰ ਮੇਨ ਅਮਾਯਾ ਮਾਥੁਰ ਸਟਾਰ ਪਲੱਸ
2016 ਮੇਰੀ ਸਾਸੁ ਮਾਂ ਪਰੀ ਸਿਨਹਾ ਜ਼ੀਟੀ ਵੀ
2017 ਭਾਗ ਬਕੂਲ ਭਾਗ ਸ਼ੀਨਾ ਕਲਰਜ਼ ਟੀ.ਵੀ.
2018 ਜੀਜਾਜੀ ਛੱਤ ਪਰ ਹੈਂ ਇਲਾਇਚੀ ਬੰਸਲ ਸਬ ਟੀਵੀ

ਸਨਮਾਨ

ਸਾਲ ਸਨਮਾਨ ਸ਼੍ਰੇਣੀ ਦਿਖਾਉ
2015 ਸਟਾਰ ਪਰਿਵਾਰ ਅਵਾਰਡ ਸਭ ਤੋਂ ਵੱਧ ਸਟਾਈਲਿਸ਼ ਸਦੱਸ (ਔਰਤ) ਤੇਰੇ ਸ਼ਹਿਰ ਮੇਂ
2018 ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਅਵਾਰਡ ਪਰਦੇ ਤੇ ਸਭ ਤੋਂ ਵਧੀਆ ਰੁਮਾਂਟਕ ਜੋੜਾ ਜੀਜਾਜੀ ਛੱਤ ਪਰ ਹੈਂ
2019 ਇੰਡਿਯਨ ਟੈਲੀ ਅਵਾਰਡ ਹਾਸੇ ਵਾਲੇ ਰੋਲ ਵਿੱਚ ਬੇਹਤਰੀਨ ਅਦਾਕਾਰਾ

ਹਵਾਲੇ

ਬਾਹਰੀ ਲਿੰਕ