ਹਿੰਦੁਸਤਾਨੀ ਭਾਸ਼ਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language

ਹਿੰਦੁਸਤਾਨੀ ਭਾਸ਼ਾ (ਨਸਤਲਿਕ: ہندوستانی, ਦੇਵਨਾਗਰੀ: हिन्दुस्तानी) ਹਿੰਦੀ ਅਤੇ ਉਰਦੂ ਦਾ ਰਲਗੱਡ ਰੂਪ ਹੈ। ਇਹ ਹਿੰਦੀ ਅਤੇ ਉਰਦੂ, ਦੋਨਾਂ ਭਾਸ਼ਾਵਾਂ ਦੀ ਬੋਲ-ਚਾਲ ਦੀ ਭਾਸ਼ਾ ਹੈ।[1] ਇਸ ਵਿੱਚ ਸੰਸਕ੍ਰਿਤ ਦੇ ਤਤਸਮ ਸ਼ਬਦ ਅਤੇ ਅਰਬੀ - ਫਾਰਸੀ ਦੇ ਉਧਾਰ ਲਏ ਗਏ ਸ਼ਬਦ, ਦੋਨੋਂ ਘੱਟ ਹੁੰਦੇ ਹਨ। ਇਹੀ ਹਿੰਦੀ ਦਾ ਉਹ ਰੂਪ ਹੈ ਜੋ ਭਾਰਤ ਦੀ ਜਨਤਾ ਰੋਜਮੱਰਾ ਦੀ ਜਿੰਦਗੀ ਵਿੱਚ ਵਰਤਦੀ ਹੈ, ਅਤੇ ਹਿੰਦੀ ਸਿਨੇਮਾ ਇਸੇ ਉੱਤੇ ਆਧਾਰਿਤ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਹਿੰਦ-ਆਰੀਆਈ ਸ਼ਾਖਾ ਵਿੱਚ ਆਉਂਦੀ ਹੈ। ਇਹ ਦੇਵਨਾਗਰੀ ਜਾਂ ਫ਼ਾਰਸੀ - ਅਰਬੀ, ਕਿਸੇ ਵੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ