ਹਾਕੂ ਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਹਾਕੂ ਵਾਲਾ ਮੰਡੀ ਡੱਬਵਾਲੀ- ਅਬੋਹਰ ਰੋਡ ਉਪਰ ਪਿੰਡ ਵਸਿਆ ਹੋਇਆ ਹੈ। ਇਸ ਪਿੰਡ ਦੀ ਮੋੜ੍ਹੀ ਬਾਬਾ ਹਾਕੂ ਸਿੰਘ ਨੇ ਲਗਭਗ 200 ਸਾਲ ਪਹਿਲਾਂ ਪਿੰਡ ਕੋਟਲੀ ਸਾਬੋ ਕੀ ਤੋਂ ਆ ਕੇ ਗੱਡੀ ਸੀ। ਹਾਕੂ ਵਾਲਾ ਇਕੋ ਸ਼ਖ਼ਸ ਦੀ ਮਾਲਕੀ ਦਾ ਪਿੰਡ ਹੈ। ਪਿੰਡ ਦੀ ਕੁੱਲ ਆਬਾਦੀ 2600 ਦੇ ਲਗਪਗ ਹੈ।

ਹਾਕੂ ਵਾਲਾ, ਫੱਤਾ ਕੇਰਾ ਉੱਚੀਆਂ ਜ਼ਮੀਨਾਂ,
ਪਾਣੀ ਘੱਟ ਲਗਦਾ, ਲਗਾਉਂਦੇ ਲੋਕ ਬੇਰੀਆਂ। ਬਾਬੂ ਰਜਬ ਅਲੀ

ਸਹੂਲਤਾਂ

ਪਿੰਡ ਨੂੰ ਚਾਰ ਪੱਤੀਆਂ ਬਾਬਾ ਹਾਕੂ ਸਿੰਘ ਦੇ ਸਪੁੱਤਰਾਂ ਦੇ ਨਾਂ ‘ਤੇ ਪੱਤੀ ਵਸਾਵਾ ਸਿੰਘ, ਹਜ਼ਾਰਾ ਸਿੰਘ, ਸੁੰਦਰ ਸਿੰਘ ਅਤੇ ਬਾਬਾ ਰਾਮ ਸਿੰਘ ਵਜੋਂ ਵੰਡਿਆ ਹੋਇਆ ਹੈ। ਸੰਨ 1958-59 ਵਿੱਚ ਸਕੂਲ ਨੂੰ ਪ੍ਰਾਇਮਰੀ ਤੋਂ ਮਿਡਲ, 1970 ਵਿੱਚ ਹਾਈ ਅਤੇ 2001-02 ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ। ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ, ਬਾਬਾ ਰਾਮ ਦੇਵ ਦਾ ਮੰਦਰ, ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਹਨ।

ਸਤਿਕਾਰ ਯੋਗ

ਕੈਪਟਨ ਸੋਹਣ ਸਿੰਘ ਦੂਸਰੇ ਵਿਸ਼ਵ ਯੁੱਧ, ਗਿਆਨੀ ਕਰਤਾਰ ਸਿੰਘ, ਆਤਮਾ ਸਿੰਘ, ਜੀਤ ਸਿੰਘ ਵੀ ਦੂਸਰੇ ਵਿਸ਼ਵ ਯੁੱਧ ਦੇ ਨਾਇਕ ਵਜੋਂ ਵਿਚਰੇ ਸਨ। ਡਾ. ਕਰਤਾਰ ਸਿੰਘ ਲਖੇਸਰ, ਡਾ. ਬਚਿੱਤਰ ਸਿੰਘ ਐਮ. ਡੀ. ਬੱਚਿਆਂ ਦੇ ਮਾਹਿਰ, ਬਾਬਾ ਜਮੀਤ ਸਿੰਘ ਨੇ ਤੋੜੇਦਾਰ ਬੰਦੂਕ ਨਾਲ ਡਾਕਾ ਮਾਰਨ ਆਏ ਡਾਕੂ ਨੂੰ ਮਾਰ ਮੁਕਾਇਆ ਸੀ। ਉਸ ਨੂੰ ਬਰਤਾਨਵੀ ਸਰਕਾਰ ਨੇ ਤਾਮਰ-ਪੱਤਰ ਨਾਲ ਸਨਮਾਨਤ ਕੀਤਾ।

ਹਵਾਲੇ