ਹਰਭਜਨ ਹਲਵਾਰਵੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਹਰਭਜਨ ਹਲਵਾਰਵੀ (1943–2003) ਪੰਜਾਬੀ ਕਵੀ ਸੀ ਅਤੇ ਉਸਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹਿਣ ਨਾਤੇ ਅਤੇ ਨਿਰੰਤਰ ਮੌਲਿਕ ਲੇਖਣੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[1]

ਜੀਵਨੀ

ਹਰਭਜਨ ਦਾ ਜਨਮ 1943 ਨੂੰ ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਬਰਤਾਨਵੀ ਪੰਜਾਬ ਵਿੱਚ ਹੋਇਆ। ਉਸ ਦਾ ਪਿਤਾ ਗਿਆਨੀ ਅਰਜਨ ਸਿੰਘ ਵੰਡ ਤੋਂ ਪਹਿਲਾਂ ਹੜੱਪਾ, ਜ਼ਿਲ੍ਹਾ ਮਿੰਟਗੁਮਰੀ (ਹੁਣ ਪਾਕਿਸਤਾਨ) ਵਿੱਚ ਦੁਕਾਨ ਕਰਦਾ ਸੀ। ਉਹ੍ ਗਣਿਤ ਅਤੇ ਪੰਜਾਬੀ ਸਾਹਿਤ ਵਿੱਚ ਪੋਸਟ-ਗ੍ਰੈਜੂਏਟ ਸੀ ਅਤੇ ਹਿੰਦੀ ਅਤੇ ਅੰਗਰੇਜ਼ੀ ਵੀ ਜਾਣਦਾ ਸੀ। 1977 ਵਿੱਚ ਉਹ ਸਹਾਇਕ ਸੰਪਾਦਕ ਦੇ ਤੌਰ ਤੇ ਪੰਜਾਬੀ ਟ੍ਰਿਬਿਊਨ ਵਿੱਚ ਕਰਮਚਾਰੀ ਬਣਿਆ; ਫਿਰ ਉਹ ਉਸੇ ਹੀ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਅਤੇ ਇਸ ਦੇ ਅਖੀਰ ਸੰਪਾਦਕ ਬਣ ਗਿਆ ਅਤੇ 1997 ਤੱਕ ਰਿਹਾ। ਫਿਰ ਦੁਬਾਰਾ 2000 ਤੋਂ 2002 ਤੱਕ ਉੱਥੇ ਹੀ ਸੰਪਾਦਕ ਵਜੋਂ ਕੰਮ ਕੀਤਾ।

ਰਚਨਾਵਾਂ

ਕਾਵਿ-ਸੰਗ੍ਰਹਿ

  • ਪੌਣ ਉਦਾਸ ਹੈ (1981)
  • ਪਿਘਲੇ ਹੋਏ ਪਲ (1985)
  • ਪੰਖ ਵਿਹੂਣਾ (1991)
  • ਪੁਲਾਂ ਤੋਂ ਪਾਰ (2000)
  • ਪਹਿਲੇ ਪੰਨੇ (2004)

ਸਫ਼ਰਨਾਮੇ

  • ਚੀਨ ਵਿੱਚ ਕੁਝ ਦਿਨ (1986)
  • ਯਾਦਾਂ ਮਿੱਤਰ ਦੇਸ਼ਾਂ ਦੀਆਂ (1991)
  • ਮਹਾਂਨਗਰ ਤੋਂ ਪਾਰ ਦੀ ਰਚਨਾ (2003)

[2]

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਲੇਖਕ