ਹਰਭਜਨ ਲਾਖਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Indian politician ਹਰਭਜਨ ਲਾਖਾ ਇੱਕ ਭਾਰਤੀ ਸਿਆਸਤਦਾਨ ਹੈ। ਉਹ ਪੰਜਾਬ ਦੇ ਫਿਲੌਰ ਹਲਕੇ ਤੋਂ ਭਾਰਤ ਦੀ ਸੰਸਦ ਦੇ ਹੇਠਲੇ ਸਦਨ,ਲੋਕ ਸਭਾ ਲਈ, ਬਹੁਜਨ ਸਮਾਜ ਪਾਰਟੀ ਦੇ ਮੈਂਬਰ ਵਜੋਂ ਚੁਣਿਆ ਗਿਆ ਸੀ।[1][2][3][4]

ਜ਼ਿੰਦਗੀ

ਹਰਭਜਨ ਸਿੰਘ ਦਾ ਜਨਮ 1941 ਵਿੱਚ ਪਿੰਡ ਕਰਨਾਣਾ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਉਸਨੇ ਅੱਠਵੀਂ ਤੱਕ ਪੜ੍ਹਾਈ ਗੁਣਾਚੌਰ ਅਤੇ ਦਸਵੀਂ ਬੰਗਾ ਤੋਂ ਕੀਤੀ। 1961 ਵਿੱਚ ਉਹ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋ ਗਿਆ। ਸਾਲ 1968 ਵਿੱਚ ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਇਨ ਏਅਰ ਕਰਾਫਟ ਵਿੱਚ ਡਿਗਰੀ ਹਾਸਲ ਕੀਤੀ। ਹਵਾਈ ਸੈਨਾ ਵਿੱਚ 15 ਸਾਲ ਦੀ ਸੇਵਾ ਕਰਨ ਉਪਰੰਤ 1976 ਉਸ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਫਦਰਜੰਗ ਏਅਰਪੋਰਟ ਤੇ ਇਲੈਕਟਰੀਕਲ ਇੰਜਨੀਅਰ ਦੀ ਨੌਕਰੀ ਜੁਆਇਨ ਕਰ ਲਈ। 1978 ਵਿੱਚ ਇਸ ਨੌਕਰੀ ਤੋਂ ਵੀ ਅਸਤੀਫਾ ਦੇਕੇ ਉਸਨੇ ਕਾਂਸ਼ੀ ਰਾਮ ਨਾਲ ਮਿਲ ਕੇ ਬਹੁਜਨ ਸਮਾਜ ਪਾਰਟੀ ਦੀ ਉਸਾਰੀ ਕੀਤੀ। ਉਹ 1989 ਅਤੇ 1996 ਵਿੱਚ ਦੋ ਵਾਰ ਮੈਂਬਰ ਪਾਰਲੀਮੈਂਟ ਰਿਹਾ।

ਹਵਾਲੇ 

ਫਰਮਾ:ਹਵਾਲੇ

  1. ਫਰਮਾ:Cite book
  2. ਫਰਮਾ:Cite book
  3. ਫਰਮਾ:Cite book
  4. "PHILLAUR Parliamentary Constituency". Election Commission of India. Retrieved 31 October 2017.