ਹਜ਼ਾਰੀ ਪ੍ਰਸਾਦ ਦਿਵੇਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਹਜ਼ਾਰੀ ਪ੍ਰਸਾਦ ਦਿਵੇਦੀ (19 ਅਗਸਤ 1907ਫਰਮਾ:Spaced ndash 19 ਮਈ 1979) ਇੱਕ ਹਿੰਦੀ ਨਿਬੰਧਕਾਰ, ਉੱਤਮ ਸਮਾਲੋਚਕ ਅਤੇ ਨਾਵਲਕਾਰ ਸਨ।

ਮੁੱਢਲਾ ਜੀਵਨ

ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦਾ ਜਨਮ 19 ਅਗਸਤ 1907 ਵਿੱਚ ਯੂ.ਪੀ. ਦੇ ਬਲੀਆ ਜ਼ਿਲ੍ਹੇ ਦੇ ਦੁਬੇ-ਕਾ-ਛਪਰਾ ਨਾਮਕ ਪਿੰਡ ਵਿੱਚ ਹੋਇਆ ਸੀ।[1] ਉਨ੍ਹਾਂ ਦਾ ਪਰਵਾਰ ਜੋਤਿਸ਼ ਵਿੱਦਿਆ ਲਈ ਪ੍ਰਸਿੱਧ ਸੀ। ਉਨ੍ਹਾਂ ਦੇ ਪਿਤਾ ਪੰਡਿਤ ਅਨਮੋਲ ਦਿਵੇਦੀ ਸੰਸਕ੍ਰਿਤ ਦੇ ਗੂੜ੍ਹ ਪੰਡਤ ਸਨ। ਦਿਵੇਦੀ ਜੀ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਹੀ ਹੋਈ ਅਤੇ ਉਥੋਂ ਹੀ ਉਨ੍ਹਾਂ ਨੇ ਮਿਡਿਲ ਦੀ ਪਰੀਖਿਆ ਪਾਸ ਕੀਤੀ, ਇਸ ਦੇ ਬਾਅਦ ਉਨ੍ਹਾਂ ਨੇ ਇੰਟਰ ਦੀ ਪਰੀਖਿਆ ਅਤੇ ਜੋਤਿਸ਼ ਵਿਸ਼ਾ ਲੈ ਕੇ ਆਚਾਰੀਆ ਦੀ ਪਰੀਖਿਆ ਪਾਸ ਕੀਤੀ। ਸਿੱਖਿਆ ਪ੍ਰਾਪਤੀ ਦੇ ਬਾਦ ਆਪ ਜੀ ਸ਼ਾਂਤੀ ਨਿਕੇਤਨ ਚਲੇ ਗਏ ਅਤੇ ਕਈ ਸਾਲਾਂ ਤੱਕ ਉੱਥੇ ਹਿੰਦੀ ਵਿਭਾਗ ਵਿੱਚ ਕਾਰਜ ਕਰਦੇ ਰਹੇ। ਸ਼ਾਂਤੀ-ਨਿਕੇਤਨ ਵਿੱਚ ਰਬਿੰਦਰਨਾਥ ਠਾਕੁਰ ਅਤੇ ਆਚਾਰੀਆ ਕਸ਼ਿਤੀਮੋਹਨ ਸੇਨ ਦੇ ਪ੍ਰਭਾਵ ਹੇਠ ਸਾਹਿਤ ਦਾ ਗੰਭੀਰ ਅਧਿਐਨ ਅਤੇ ਲਿਖਣਾ ਅਰੰਭ ਕੀਤਾ।

ਹਵਾਲੇ

ਫਰਮਾ:ਹਵਾਲੇ