ਸਿਧਾਰਥ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ

ਸਿਧਾਰਥ (ਅੰਗਰੇਜ਼ੀ: Siddhartha) ਹਰਮਨ ਹੈੱਸ ਰਚਿਤ ਨਾਵਲ ਹੈ। ਇਸ ਵਿੱਚ ਬੁੱਧ ਕਾਲ ਦੇ ਦੌਰਾਨ ਹਿੰਦ ਉਪ-ਮਹਾਦੀਪ ਦੇ ਸਿਧਾਰਥ ਨਾਮ ਦੇ ਇੱਕ ਮੁੰਡੇ ਦੀ ਆਤਮਕ ਯਾਤਰਾ ਦਾ ਵਰਣਨ ਕੀਤਾ ਗਿਆ ਹੈ।

ਇਹ ਕਿਤਾਬ ਹੈੱਸ ਦਾ ਨੌਵਾਂ ਨਾਵਲ ਹੈ। ਇਹ ਜਰਮਨ ਭਾਸ਼ਾ ਵਿੱਚ ਲਿਖਿਆ ਗਿਆ ਸੀ। ਇਹ ਸਰਲ ਲੇਕਿਨ ਪ੍ਰਭਾਵਪੂਰਨ ਅਤੇ ਕਾਵਿਆਤਮਕ ਸ਼ੈਲੀ ਵਿੱਚ ਹੈ। ਇਸਨੂੰ 1951 ਵਿੱਚ ਅਮਰੀਕਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਹ 1960 ਦੇ ਦਹਾਕੇ ਵਿੱਚ ਪ੍ਰਭਾਵੀ ਬਣ ਗਿਆ। ਹੈੱਸ ਨੇ ਸਿਧਾਰਥ ਆਪਣੀ ਪਤਨੀ ਮੇਨਰ ਫ਼ਰਾ ਨੀਨੋਂ ਜੇਵਿਡਮੈਟ (Meiner Frau Ninon gewidmet) ਅਤੇ ਬਾਅਦ ਵਿੱਚ “ਮਾਈ ਡੀਅਰ ਫਰੈਂਡ” ਨੂੰ ਯਾਨੀ ਰੋਮਾਂ ਰੋਲਾਂ[1] ਨੂੰ ਅਤੇ ਵਿਲਹੇਮ ਗੁੰਦੇਰ (Wilhelm Gundert) ਨੂੰ ਸਮਰਪਤ ਕੀਤਾ।

ਸਿਧਾਰਥ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ ਸਿੱਧ (ਸਿੱਧ ਜਾਂ ਪੂਰਾ ਕਰਨਾ) + ਅਰਥ (ਯਾਨੀ ਮਤਲਬ, ਜਾਂ ਦੌਲਤ) ਤੋਂ ਮਿਲ ਕੇ ਬਣਿਆ ਹੈ। ਇਨ੍ਹਾਂ ਦੋਨਾਂ ਸ਼ਬਦਾਂ ਦਾ ਸੰਯੋਜਿਤ ਮਤਲਬ ਹੈ “ਜਿਸਨੂੰ (ਅਸਤਿਤਵ ਦਾ) ਅਰਥ ਮਿਲ ਗਿਆ ਹੋਵੇ” ਜਾਂ “ਜਿਸਨੇ ਆਪਣਾ ਲਕਸ਼ ਪ੍ਰਾਪਤ ਕਰ ਲਿਆ ਹੋਵੇ”। ਮਹਾਤਮਾ ਬੁੱਧ ਦਾ ਬਚਪਨ ਦਾ ਨਾਮ ਰਾਜ ਕੁਮਾਰ ਸਿੱਧਾਰਥ ਗੌਤਮ ਸੀ। ਇਸ ਕਿਤਾਬ ਵਿੱਚ, ਬੁੱਧ ਨੂੰ “ਗੌਤਮ” ਕਿਹਾ ਗਿਆ ਹੈ।

ਪਲਾਟ

ਇਹ ਨਾਵਲ ਇੱਕ ਬ੍ਰਾਹਮਣ ਪਰਿਵਾਰ ਦੇ ਲੜਕੇ ਸਿੱਧਾਰਥ ਤੋਂ ਸ਼ੁਰੂ ਹੁੰਦਾ ਹੈ। ਉਹ ਇਸ ਨਾਵਲ ਦਾ ਮੁੱਖ ਪਾਤਰ ਹੈ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਰੋਕਦਾ ਹੈ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਮਨਾ ਲੈਂਦਾ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਜੀਵਨ ਦੇ ਪੂਰਨ ਅਰਥਾਂ ਦੀ ਖੋਜ ਲਈ ਨਿਕਲ ਪੈਂਦਾ ਹੈ।

ਭਾਰਤ ਦੀ ਇੱਕ ਨਦੀ ਕਿਨਾਰੇ ਪਿੰਡ ਵਿਚ, ਸਿਧਾਰਥ ਦਾ ਪਾਲਣ ਪੋਸ਼ਣ ਉਸਦੇ ਬ੍ਰਾਹਮਣ ਬਾਪ ਨੇ ਕੀਤਾ ਸੀ। ਸਿਧਾਰਥ ਦਾ ਸਭ ਤੋਂ ਚੰਗਾ ਮਿੱਤਰ ਗੋਵਿੰਦਾ ਉਸ ਦੇ ਨਾਲ਼ ਰਹਿੰਦਾ ਹੈ, ਅਤੇ ਦੋਵੇਂ ਕਈ ਵਾਰ ਇਕੱਠੇ ਰੁੱਖਾਂ ਦੇ ਹੇਠਾਂ ਸਿਮਰਨ ਕਰਦੇ ਹਨ ਅਤੇ ਓਮ ਸ਼ਬਦ ਦਾ ਜਾਪ ਕਰਦੇ ਹਨ। ਜਿਉਂ ਜਿਉਂ ਸਿਧਾਰਥ ਵੱਡਾ ਹੁੰਦਾ ਜਾਂਦਾ ਹੈ, ਉਹ ਪਿੰਡ ਦੇ ਬਜ਼ੁਰਗਾਂ ਨਾਲ ਖੁੱਲ੍ਹੇਆਮ ਵਿਸ਼ਵ ਅਤੇ ਜੀਵਨ ਦੇ ਅਰਥਾਂ ਬਾਰੇ ਬਹਿਸ ਕਰਦਾ ਹੈ, ਤਾਂ ਉਸ ਦੇ ਜਗਿਆਸੂ ਮਨ ਦੀ ਪ੍ਰਸੰਸਾ ਹੁੰਦੀ ਹੈ। ਉਸਦਾ ਪਿਤਾ ਉਸ ਨੂੰ ਆਪਣੇ ਵਰਗਾ ਵਿਦਵਾਨ ਬ੍ਰਾਹਮਣ ਬਣਾਉਣਾ ਚਾਹੁੰਦਾ ਹੈ, ਕਿ ਉਹ ਲੋਕਾਂ ਨੂੰ ਬ੍ਰਹਿਮੰਡ ਦੀਆਂ ਚਾਲਾਂ ਬਾਰੇ ਸਿਖਾਵੇ, ਜਦ ਕਿ ਉਸਦੀ ਮਾਂ ਨੂੰ ਮਾਣ ਹੈ ਕਿ ਉਸਨੇ ਏਨਾ ਸੁੰਦਰ ਮਨੁੱਖ ਇਸ ਦੁਨੀਆਂ ਵਿਚ ਲਿਆਂਦਾ ਹੈ। ਜਦੋਂ ਉਹ ਗਲੀ ਵਿੱਚ ਦੀ ਲੰਘਦਾ ਹੈ ਤਾਂ ਪਿੰਡ ਦੀਆਂ ਕੁੜੀਆਂ ਦੇ ਦਿਲ ਵੀ ਉਸ ਦੇ ਸੁਡੌਲ ਜਿਸਮ ਨੂੰ ਵੇਖ ਬਹੁਤ ਖੁਸ਼ ਹੁੰਦੀਆਂ ਹਨ। ਗੋਵਿੰਦਾ ਵੀ ਸਿਧਾਰਥ ਦੇ ਸਰੀਰ, ਮਨ ਅਤੇ ਆਤਮਾ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ। ਉਹ ਜਾਣਦਾ ਹੈ ਕਿ ਸਿੱਧਾਰਥ ਕੋਈ ਮਾਮੂਲੀ ਬਾਹਮਣ ਨਹੀਂ ਹੈ, ਮਹਾਨ ਆਦਮੀ ਬਣੇਗਾ। ਗੋਵਿੰਦਾ ਆਸ ਕਰਦਾ ਹੈ ਕਿ ਉਹ ਉਸ ਦੇ ਨੇੜੇ ਰਹੇਗਾ, ਇਸ ਤਰ੍ਹਾਂ ਪਰਛਾਵੇਂ ਵਾਂਗ ਖ਼ੁਦ ਵੀ ਮਹਾਨ ਹੋ ਜਾਵੇਗਾ। ਸੁਤੰਤਰ ਹੋਣ ਅਤੇ ਆਪਣੀ ਕਿਸਮਤ ਬਣਾਉਣ ਦੀ ਬਜਾਏ, ਗੋਵਿੰਦਾ ਕਿਸੇ ਹੋਰ ਨਾਲ਼ ਆਪਣੀ ਹੋਣੀ ਸਾਂਝੀ ਕਰਨਾ ਚਾਹੁੰਦਾ ਹੈ।

ਪਾਤਰ

  • ਸਿੱਧਾਰਥ: ਮੁੱਖ ਪਾਤਰ
  • ਗੋਬਿੰਦ: ਸਿੱਧਾਰਥ ਦਾ ਦੋਸਤ
  • ਸਿੱਧਾਰਥ ਦਾ ਪਿਤਾ : ਸਿੱਧਾਰਥ ਦੀ ਉਤਸੁਕਤਾ ਸੰਤੁਸ਼ਟ ਕਰਨ ਤੋਂ ਅਸਮਰਥ ਇੱਕ ਬ੍ਰਾਹਮਣ।
  • ਸਮਾਨੇ: ਯਾਤਰੀ ਸਨਿਆਸੀ ਜਿਹੜੇ ਸਿੱਧਾਰਥ ਨੂੰ ਦੱਸਦੇ ਹਨ ਕਿ ਤਿਆਗ ਗਿਆਂ ਦਾ ਮਾਰਗ ਹੈ।
  • ਗੌਤਮ: ਬੁੱਧ, ਜਿਸਦੀਆਂ ਸਿੱਖਿਆਵਾਂ ਨੂੰ ਸਿੱਧਾਰਥ ਨੇ ਰੱਦ ਕਰ ਦਿੱਤਾ ਹੈ ਅਤੇ ਉਸਦੇ ਆਤਮ ਅਨੁਭਵ ਅਤੇ ਆਤਮ ਗਿਆਨ ਦਾ ਉਹ ਪੂਰੀ ਤਰ੍ਹਾਂ ਕਾਇਲ ਹੈ।
  • ਕਮਲਾ: ਸਿੱਧਾਰਥ ਦੇ ਬੱਚੇ, ਛੋਟੇ ਸਿੱਧਾਰਥ ਦੀ ਮਾਂ
  • ਕਮਾਸਵਾਮੀ: ਸਿੱਧਾਰਥ ਨੂੰ ਵਪਾਰ ਦੀ ਸਿੱਖਿਆ ਦੇਣ ਵਾਲਾ ਇੱਕ ਵਪਾਰੀ
  • ਵਾਸੁਦੇਵ: ਇੱਕ ਪ੍ਰ੍ਬੁੱਧ ਮਲਾਹ ਅਤੇ ਸਿੱਧਾਰਥ ਦਾ ਰੂਹਾਨੀ ਰਹਿਨੁਮਾ।
  • ਛੋਟਾ ਸਿੱਧਾਰਥ: ਸਿੱਧਾਰਥ ਅਤੇ ਕਮਲਾ ਦਾ ਪੁੱਤਰ। ਕੁਝ ਸਮਾਂ ਸਿੱਧਾਰਥ ਨਾਲ ਰਹਿੰਦਾ ਹੈ ਅਤੇ ਫਿਰ ਭੱਜ ਜਾਂਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ