ਸ਼ਿਵ ਪ੍ਰਸਾਦ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਸ਼ਿਵ ਪ੍ਰਸਾਦ ਸਿੰਘ (1928–1998) ਇੱਕ ਭਾਰਤੀ ਲੇਖਕ, ਯੂਨੀਵਰਸਿਟੀ ਦਾ ਪ੍ਰੋਫੈਸਰ ਅਤੇ ਹਿੰਦੀ ਭਾਸ਼ਾ ਦਾ ਵਿਦਵਾਨ ਸੀ। ਉਹ ਹਿੰਦੀ ਵਿੱਚ ਨਾਵਲ, ਛੋਟੀਆਂ ਕਹਾਣੀਆਂ ਅਤੇ ਆਲੋਚਨਾ ਲਿਖਣ ਲਈ ਮਸ਼ਹੂਰ ਹੈ। ਉਹ ਪਹਿਲਾਂ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਹਿੰਦੀ ਸਾਹਿਤ ਦਾ ਪ੍ਰੋਫੈਸਰ ਸੀ। 1990 ਵਿੱਚ ਉਸ ਨੂੰ ਉਸਦੇ ਨਾਵਲ ਨੀਲਾ ਚਾਂਦ ਲਈ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।

ਜੀਵਨੀ

ਸ਼ਿਵ ਪ੍ਰਸਾਦ ਸਿੰਘ ਦਾ ਜਨਮ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸਦੀ ਸਕੂਲ ਦੀ ਪੜ੍ਹਾਈ ਉਦੇ ਪ੍ਰਤਾਪ ਕਾਲਜ, ਵਾਰਾਣਸੀ ਵਿਖੇ ਹੋਈ। ਉਸਨੇ ਆਪਣੀ ਪੜ੍ਹਾਈ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਜਾਰੀ ਰੱਖੀ ਜਿੱਥੋਂ ਉਸਨੇ ਬੀ.ਏ., ਐਮ.ਏ ਅਤੇ ਪੀ.ਐਚ.ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ 1953 ਵਿੱਚ ਕੀਤੀ ਅਤੇ 1988 ਵਿੱਚ ਇੱਕ ਪ੍ਰੋਫੈਸਰ ਵਜੋਂ ਰਿਟਾਇਰ ਹੋਇਆ।[1]

ਵਿਰਾਸਤ

1990 ਵਿੱਚ ਪ੍ਰਕਾਸ਼ਤ ਨੀਲਾ ਚਾਂਦ ਉਸਦੀ ਸਭ ਤੋਂ ਮਹੱਤਵਪੂਰਨ ਰਚਨਾ ਮੰਨੀ ਜਾਂਦੀ ਹੈ। ਇਸਨੇ ਬਹੁਤ ਸਾਰੇ ਵੱਕਾਰੀ ਪੁਰਸਕਾਰ ਜਿੱਤੇ, ਜਿਵੇਂ ਕਿ 1990 ਵਿੱਚ ਕੇਂਦਰ ਸਾਹਿਤ ਅਕਾਦਮੀ ਪੁਰਸਕਾਰ, ਸ਼ਾਰਦਾ ਸਨਮਾਨ, ਵਿਆਸ ਸੰਮਾਨ, ਆਦਿ। ਇਹ ਉਸਦੀ ਕਾਸ਼ੀ ਤਿਕੋਣੀ ਦਾ ਦੂਜਾ ਭਾਗ ਹੈ ਜੋ ਲਾਰੈਂਸ ਦੁਰੈਲ ਦੀ ਅਲੇਗਜ਼ੈਂਡਰੀਆ ਕੋਆਰਟ ਤੋਂ ਪ੍ਰੇਰਿਤ ਸੀ। ਵੈਸ਼ਵਾਨਾਰ ਅਤੇ ਗਲੀ ਆਗੇ ਮੁੜਤੀ ਹੈ ਉਸੇ ਲੜੀ ਦਾ ਕ੍ਰਮਵਾਰ ਪਹਿਲਾ ਅਤੇ ਤੀਜਾ ਹਿੱਸਾ ਹਨ।[2] ਕਲਚਰਲ ਲੈਂਡਸਕੇਪਜ਼ ਐਂਡ ਲਾਈਫਵਰਲਡ: ਲਿਟਰੇਰੀ ਇਮੇਜਜ ਆਫ਼ ਬਨਾਰਸ ਵਿਚ ਰਾਣਾ ਪੀ ਬੀ ਸਿੰਘ ਕਹਿੰਦਾ ਹੈ ਕਿ ਨੀਲਾ ਚਾਂਦ "ਸਭਿਆਚਾਰ ਨਾਲ ਭੂਦ੍ਰਿਸ਼ ਦੀ ਇਕਜੁੱਟਤਾ ਨੂੰ ਉਜਾਗਰ ਕਰਦਾ ਹੈ।"[3] ਲੜੀ ਦਾ ਤੀਜਾ ਨਾਵਲ, ਗਲੀ ਆਗੇ ਮੁੜਤੀ ਹੈ, ਜਿਹੜਾ 1967 ਵਿੱਚ ਪ੍ਰਕਾਸ਼ਤ ਹੋਇਆ ਸੀ, ਨੇ ਹਿੰਦੀ ਵਿੱਚ ਸ਼ਹਿਰੀ-ਕਥਾ ਲੇਖਕਾਂ ਵਿੱਚ ਸਿੰਘ ਨੂੰ ਮੋਹਰਲੀ ਸਫ਼ ਵਿੱਚ ਲਿਆ ਰੱਖਿਆ। ਉਹ ਪਹਿਲਾਂ ਹੀ ਆਪਣੀ ਨਿੱਕੀ ਕਹਾਣੀ ਦਾਦੀ ਮਾਂ ਵਿੱਚ ਤਕਨੀਕੀ ਪ੍ਰਯੋਗ ਲਈ ਚਰਚਾ ਵਿੱਚ ਆ ਗਿਆ ਸੀ। ਉਸਦੇ ਨਾਵਲ ਨੇ ਆਪਣੀ ਸਥਿਤੀ ਅਤੇ ਆਵਾਜ਼ ਨੂੰ ਹੋਰ ਮਜ਼ਬੂਤ ਬਣਾਇਆ। ਇਹ ਨਾਵਲ ਸਪਸ਼ਟ ਤੌਰ 'ਤੇ ਆਧੁਨਿਕ ਹੈ, ਅਤੇ ਇਸਦਾ ਮੁੱਖ ਪਾਤਰ ਆਨੰਦ ਇੱਕ "ਅਵਾਰਾ " ਹੈ ਜੋ ਲੇਖਕ ਦਾ ਬਦਲਵਾਂ ਹਉਮੈ ਵੀ ਹੈ। ਇਹ ਨਾਵਲ ਵਾਰਾਨਸੀ ਸ਼ਹਿਰ ਦੇ ਵੱਖ ਵੱਖ ਸਮੇਂ ਅਤੇ ਰੰਗਾਂ ਨੂੰ ਪਿਆਰ ਅਤੇ ਵਿਸਥਾਰ ਨਾਲ ਪੇਸ਼ ਕਰਦਾ ਹੈ।[4]

ਸਾਹਿਤਕ ਕੰਮ

  • ਵੈਸ਼ਵਾਨਾਰ (2004)
  • ਉੱਤਰਯੋਗੀ ਸ਼੍ਰੀ ਅਰਵਿੰਦ (2008)
  • ਨੀਲਾ ਚਾਂਦ (2010)
  • ਗਲੀ ਆਗੇ ਮੁੜਤੀ ਹੈ (2010)
  • ਦਾਦੀ ਮਾਂ (2011)
  • ਅਲਗ ਅਲਗ ਵੈਤਰਨੀ (2015)

ਹਵਾਲੇ

ਫਰਮਾ:ਹਵਾਲੇ

  1. "Shiv Prasaad Singh". bharatdiscovery.org. Bharat Kosh. Retrieved 10 June 2017.
  2. ਫਰਮਾ:Cite book
  3. ਫਰਮਾ:Cite book
  4. ਫਰਮਾ:Cite journal