ਸ਼ਮਸ਼ਪੁਰ ਬਲਾਕ ਸਮਰਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਸ਼ਮਸ਼ਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ।[1] ਸ਼ਮਸ਼ਪੁਰ ਸਮਰਾਲੇ ਤੋਂ ਬੀਜਾ ਰੋਡ ਤੇ ਸਮਰਾਲੇ ਵੱਲੋਂ ਚੰਡੀਗੜ੍ਹ -ਲੁਧਿਆਣਾ ਮਾਰਗ ਤੋਂ ੩ ਕਿਲੋਮੀਟਰ ਦੀ ਦੂਰੀ ਤੇ ਅਤੇ ਬੀਜੇ ਵੱਲੋਂ ਸ਼ੇਰ ਸਾਹ ਸੂਰੀ ਰਾਸ਼ਟਰੀ ਮਾਰਗ ੧ ਤੋਂ ੭ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਇੱਕ ਸੰਘਣੀ ਵਸੋਂ ਵਾਲਾ ਪਿੰਡ ਹੈ ਜਿੱਥੋਂ ਦੀ ਆਬਾਦੀ ਲਗਭਗ ੪੫੦੦ ਦੇ ਕਰੀਬ ਹੈ। ਇਸ ਪਿੰਡ ਵਿੱਚ ੪ ਪੱਤੀਆਂ ਹਨ ਤੇ ੨੦੦੦ ਵੋਟਰ ਹਨ। ਇਸ ਪਿੰਡ ਦੇ ਪੱਛਮ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਮਿਡਲ ਸਕੂਲ ਸਥਿਤ ਹੈ। ਪਿੰਡ ਵਿੱਚ ੪ ਗੁਰੂਦੁਆਰਾ ਸਾਹਿਬ ਹਨ, ਪੂਰਬ ਵੱਲ ਪਿੰਡ ਦੇ ਬਾਹਰ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ ਤੇ ਪਿੰਡ ਦੇ ਵਿਹੜੇ ਵਾਲੇ ਪਾਸੇ ਮਸਜਿਦ ਵੀ ਮੌਜੂਦ ਹੈ। ਇਕੋ ਨਾਮ ਦੇ ਕਈ ਪਿੰਡ ਹੋਣ ਤੇ ਇਸਨੂੰ "ਸ਼ਮਸ਼ਪੁਰ ਦੀਵਾਲੇ" ਵਾਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ|

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ