ਸਰ ਅਤਰ ਸਿੰਘ ਭਦੌੜ

ਭਾਰਤਪੀਡੀਆ ਤੋਂ
Jump to navigation Jump to search

ਸਰ ਅਤਰ ਸਿੰਘ ਭਦੌੜ (1833-1896) ਇੱਕ ਪੰਜਾਬੀ ਵਿਦਵਾਨ ਸੀ।

ਅਤਰ ਸਿੰਘ ਦਾ ਜਨਮ ਫੂਲਕੇ ਘਰਾਣੇ ਦੇ ਖੜਕ ਸਿੰਘ [1]ਦੇ ਘਰ ਹੋਇਆ। ਸ਼ੁਰੂ ਤੋਂ ਹੀ ਉਸ ਨੂੰ ਸਿੱਖਣ ਦਾ ਸ਼ੌਕ ਸੀ ਅਤੇ ਉਸ ਨੇ ਹਿੰਦੀ, ਉਰਦੂ, ਸੰਸਕ੍ਰਿਤ, ਫ਼ਾਰਸੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕੀਤੀ। ਸੰਸਕ੍ਰਿਤ ਦੇ ਅਧਿਐਨ ਲਈ ਉਹ ਵਾਰਾਣਸੀ ਗਿਆ। [2]ਸੰਸਕ੍ਰਿਤ ਵਿੱਦਿਆ ਵਿੱਚ ਉਨ੍ਹਾਂ ਦੀ ਨਿਪੁੰਨਤਾ ਲਈ ਉਸ ਨੂੰ ਬ੍ਰਿਟਿਸ਼ ਨੇ ਮਹਮਹੋਪਾਧਿਆਏ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਉਹ ਅਰਬੀ-ਫ਼ਾਰਸੀ ਵਿੱਦਿਆ ਦੀ ਦੁਨੀਆ ਵਿੱਚ ਵੀ ਬਰਾਬਰ ਤਾਕ ਸੀ ਜਿਸ ਲਈ ਉਸਨੇ ਸ਼ਮਸ ਉਲ-ਉਲੇਮਾ ਦਾ ਖਿਤਾਬ ਹਾਸਲ ਕੀਤਾ ਸੀ। 1858 ਵਿੱਚ ਪਰਿਵਾਰ ਦੀ ਜਾਇਦਾਦ ਦਾ ਮਾਲਕ ਬਣਨ ਤੋਂ ਬਾਅਦ, ਅਤਰ ਸਿੰਘ ਨੇ ਆਪਣੇ ਲਈ ਇੱਕ ਲਾਇਬਰੇਰੀ ਅਤੇ ਭਦੌੜ ਵਿਖੇ ਬੱਚਿਆਂ ਲਈ ਇੱਕ ਸਕੂਲ ਦੀ ਸਥਾਪਨਾ ਕੀਤੀ।[3]ਸੰਸਕ੍ਰਿਤ, ਗੁਰਮੁਖੀ ਤੇ ਫ਼ਾਰਸੀ ਵਿੱਚ ਉਸ ਕੋਲ ਬਹੁਤ ਕਿਤਾਬਾਂ ਤੇ ਹੱਥ ਲਿਖਤਾਂ ਦੀ ਇੱਕ ਲਾਇਬ੍ਰੇਰੀ ਸੀ।ਉਸ ਨੇ ਆਪਣੇ ਸਕੂਲ ਵਿੱਚ ਇਨ੍ਹਾਂ ਭਾਸ਼ਾਵਾਂ ਦੀ ਪੜ੍ਹਾਈ ਦਾ ਬੰਦੋਬਸਤ ਵੀ ਕੀਤਾ।

1864 ਈ. ਵਿੱਚ ਲਹੌਰ ਵਿੱਚ ਹੋਏ ਵਾਇਸਰਾਏ ਦੇ ਦਰਬਾਰ ਵਿੱਚ ਪੇਸ਼ ਕੀਤੇ ਦਸਤਾਵੇਜ਼ ਜੋ 1840 ਵਿੱਚ ਪੰਜਾਬ ਨੂੰ ਅੰਗੇਜ਼ੀ ਰਾਜ ਵਿੱਚ ਸ਼ਾਮਲ ਕਰਨ ਸਮੇਂ ਤਿਆਰ ਕੀਤਾ ਸੀ ਮੁਤਾਬਕ ਉਸ ਨੂੰ ਪਟਿਆਲ਼ੇ ਦੇ ਮਹਾਰਾਜੇ ਮਹਿੰਦਰ ਸਿੰਘ ਦੇ ਮਨਸਬਦਾਰ ਵੱਜੋਂ ਭਦੌੜ ਦੇ ਜਗੀਰਦਾਰ ਜ਼ੈਲਦਾਰ ਵੱਜੌਂ ਕੁਰਸੀ ਹਾਸਲ ਸੀ।[4]

1880ਵੇਂ ਦਹਾਕੇ ਦੌਰਾਨ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਕਾਇਮ ਕਰਨ ਵਿੱਚ ਉਸ ਦਾ ਮਹੱਤਵਪੂਰਨ ਯੋਗਦਾਨ ਸੀ।ਬਤੌਰ ਪ੍ਰਧਾਨ ਖਾਲਸਾ ਦੀਵਾਨ ਲਹੌਰ ਉਸ ਨੇ 16 ਫ਼ਰਵਰੀ 1887 ਨੂੰ ਲਾਰਡ ਅਟੀਚਸਨ ਗਵਰਨਰ ਪੰਜਾਬ ਨੂੰ ਸਿੱਖਾਂ ਲਈ ਵਿਦਿਅਕ ਪ੍ਰਣਾਲੀ ਵਿਕਸਤ ਕਰਨ ਦੀ ਅਪੀਲ ਕੀਤੀ। ਨਵੰਬਰ 1888 ਦੇ ਵਾਇਸਰਾਏ ਦੇ ਵਿਦਾਇਗੀ ਐਡਰੈਸ ਵੇਲੇ ਖਾਲਸਾ ਦੀਵਾਨ ਲਹੌਰ ਵੱਲੌਂ ਸਿਖਾਂ ਦਾ ਕਾਲਜ ਕਾਇਮ ਕਰਨ ਦੀ ਇੱਛਾ ਸ਼ਕਤੀ ਜ਼ਾਹਰ ਕੀਤੀ ਗਈ।1892 ਤੋਂ ਕਾਇਮ ਹੋਈ , ਉਹ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਮੀਤ ਪ੍ਰਧਾਨ ਵੀ ਥਾਪਿਆ ਗਿਆ।[5]

ਉਸ ਨੇ ‘ਤਵਾਰੀਖ਼ ਸਿਧੂ ਬਰਾੜ’ ਇੱਕ ਖੋਜ ਭਰੀ ਪੁਸਤਕ ਲਿਖੀ।ਜਨਵਰੀ 1876 ਵਿੱਚ ਉਸ ਦੀ ਆਪਣੀ ਲਿਖੀ ਪੁਸਤਕ ਦਾ ਆਪ ਕੀਤਾ ਅਨੁਵਾਦ “ਦ ਟਰੈਵਲਜ਼ ਆਫ਼ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ” ਇੰਡੀਅਨ ਪਬਲਿਕ ਓਪੀਨੀਅਨ ਪ੍ਰੈਸ ਬਾਈ ਰੁਕੁਨਉਦਦੀਨ ਲਹੌਰ ਨੇ ਛਾਪਿਆ।[6]

ਹਵਾਲੇ

ਫਰਮਾ:ਹਵਾਲੇ