ਸਰਕਾਰੀ ਕਾਲਜ ਡੇਰਾ ਬਸੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਸਰਕਾਰੀ ਕਾਲਜ ਡੇਰਾ ਬਸੀ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਉਪਰ ਡੇਰਾਬਸੀ ਵਿਖੇ 700 ਮੀਟਰ ਦੀ ਦੂਰੀ ’ਤੇ ਸਥਿਤ ਕਾਲਜ ਦੀ ਸ਼ੁਰੂਆਤ 15 ਜਨਵਰੀ 1975 ਨੂੰ ਸਕੂਲ ਵਿਖੇ ਹੋਈ। 7 ਫਰਵਰੀ 1984 ਨੂੰ ਕਾਲਜ ਵਾਲੀ ਇਮਾਰਤ ਵਿੱਚ ਤਬਦੀਲ ਹੋਇਆ। ਇਹ ਕਾਲਜ 15 ਏਕੜ ਜ਼ਮੀਨ ਵਿੱਚ ਸਥਿਤ ਹੈ। ਇਹ ਜ਼ਮੀਨ ਜੰਗਲਾਤ ਵਿਭਾਗ ਨੇ ਦਿੱਤੀ ਸੀ। ਇਸ ਸੰਸਥਾ ਨੂੰ ਐਨ.ਏ.ਏ.ਸੀ. ਵੱਲੋਂ ਬੀ+ਗਰੇਡ ਨਾਲ ਸਨਮਾਨਤ ਹੈ।

ਕੋਰਸ

ਇਸ ਕਾਲਜ ਵਿੱਚ ਆਰਟਸ, ਕਾਮਰਸ ਅਤੇ ਸਾਇੰਸ ਵਿਸ਼ੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਸਹੂਲਤਾਂ

ਕਾਲਜ ਦੇ ਵਿਦਿਆਰਥੀਆਂ ਲਈ ਪੀਣ ਦਾ ਸਾਫ਼ ਪਾਣੀ, ਖੇਡ ਸਟੇਡੀਅਮ, ਸਾਇੰਸ ਲੈਬ, ਕੰਪਿਊਟਰ ਲੈਬ ਅਤੇ ਸ਼ਾਨਦਾਰ ਲਾਇਬਰੇਰੀ ਸ਼ਾਮਲ ਹਨ। ਕਾਲਜ ਵਿੱਚ ਵਾਲੀਬਾਲ, ਬੈਡਮਿੰਟਨ, ਕ੍ਰਿਕਟ ਖੇਡਣ ਲਈ ਮੈਦਾਨ ਹਨ।

ਸਾਹਿਤ ਸਰਗਮੀਆਂ

ਕਾਲਜ ਦਾ ਮੈਗਜ਼ੀਨ ਵਿਦਿਆ ਪ੍ਰਦੀਪ’ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਉਭਾਰਨ ਦੀ ਭੂਮਿਕਾ ਅਦਾ ਕਰ ਰਿਹਾ ਹੈ। ਕਾਲਜ ਵਿਖੇ ਵੱਖ-ਵੱਖ ਮੌਕਿਆਂ ’ਤੇ ਵਿਦਿਅਕ ਅਤੇ ਸਭਿਆਚਾਰਕ ਮੁਕਾਬਲੇ ਕਰਵਾਏ ਜਾਂਦੇ ਹਨ। ਕਾਲਜ ਦੇ ਵਿਦਿਆਰਥੀ ਯੂਥ ਵੈਲਫੇਅਰ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ