ਸਮਿਤਾ ਪਾਟਿਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਸਮਿਤਾ ਪਾਟਿਲ (17 ਅਕਤੂਬਰ 1955-13 ਦਸੰਬਰ 1986) ਹਿੰਦੀ ਫਿਲਮਾਂ ਦੀ ਇੱਕ ਅਦਾਕਾਰਾ ਸੀ। ਭਾਰਤੀ ਸੰਦਰਭ ਵਿੱਚ ਸਮਿਤਾ ਪਾਟਿਲ ਇੱਕ ਸਰਗਰਮ ਨਾਰੀਵਾਦੀ ਹੋਣ ਦੇ ਇਲਾਵਾ ਮੁੰਬਈ ਦੇ ਇਸਤਰੀ ਕੇਂਦਰ ਦੀ ਮੈਂਬਰ ਵੀ ਸੀ। ਉਹ ਔਰਤਾਂ ਦੇ ਮੁੱਦਿਆਂ ਉੱਤੇ ਪੂਰੀ ਤਰ੍ਹਾਂ ਵਚਨਬੱਧ ਸੀ ਅਤੇ ਇਸਦੇ ਨਾਲ ਹੀ ਉਸ ਨੇ ਉਨ੍ਹਾਂ ਫਿਲਮਾਂ ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ ਜੋ ਪਰੰਪਰਾਗਤ ਭਾਰਤੀ ਸਮਾਜ ਵਿੱਚ ਸ਼ਹਿਰੀ ਮਧਵਰਗ ਦੀਆਂ ਔਰਤਾਂ ਦੀ ਤਰੱਕੀ ਉਨ੍ਹਾਂ ਦੀ ਕਾਮੁਕਤਾ ਅਤੇ ਸਮਾਜਕ ਤਬਦੀਲੀ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੇ ਸੁਪਨਿਆਂ ਦੀ ਅਭਿਵਿਅਕਤੀ ਕਰ ਸਕਣ।

ਜੀਵਨ

ਸਮਿਤਾ ਪਾਟਿਲ ਦਾ ਜਨਮ 17 ਅਕਤੂਬਰ ਨੂੰ ਪੁਣੇ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਮ ਸ਼ਿਵਾਜੀ ਰਾਵ ਪਾਟਿਲ ਸੀ। ਉਹ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਸਨ। ਸਮਿਤਾ ਪਾਟਿਲ ਦੀ ਮਾਂ ਵਿਦਿਆ ਤਾਈ ਪਾਟਿਲ ਇੱਕ ਸਮਾਜਿਕ ਕਾਰਕੁਨ ਸੀ। ਸਮਿਤਾ ਦੀ ਮੁਢਲੀ ਪੜ੍ਹਾਈ ਮਰਾਠੀ ਮਾਧਿਅਮ ਵਾਲੇ ਸਕੂਲ ਵਿੱਚ ਹੋਈ। ਬੋਲਦੀਆਂ ਅੱਖਾਂ ਵਾਲੀ ਸਮਿਤਾ ਨੇ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਟੀਵੀ ਉੱਪਰ ਖਬਰਾਂ ਪੜਨ ਦਾ ਵੀ ਕੰਮ ਕੀਤਾ। ਉਹ ਥੋੜ੍ਹੀ ਵਿਦਰੋਹੀ ਸੁਰ ਰੱਖਦੀ ਸੀ। ਮੁੰਬਈ ਦੇ ਇੱਕ ਮਹਿਲਾ ਕੇਂਦਰ ਦੀ ਮੈਂਬਰ ਹੋਣ ਦੇ ਨਾਲ ਉਹ ਸਮਾਜਿਕ ਗਤੀਵਿਧੀਆ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਸੀ। ਉਸ ਦਾ ਵਿਆਹ ਰਾਜ ਬੱਬਰ ਨਾਲ ਹੋਇਆ ਜੋ ਕਿ ਪਹਿਲਾਂ ਹੀ ਵਿਆਹਿਆ ਹੋਇਆ ਸੀ। ਰਾਜ ਬੱਬਰ ਨੇ ਸਮਿਤਾ ਨਾਲ ਵਿਆਹ ਕਰਵਾਉਣ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਬੱਬਰ ਨੂੰ ਛੱਡ ਦਿੱਤਾ ਸੀ।

ਫਿਲਮਾਂ

ਸਮਿਤਾ ਨੇ ਰਿਸ, ਅਰਥ, ਭੂਮਿਕਾ, ਮੰਡੀ ਅਤੇ ਨਿਸ਼ਾਂਤ ਵਰਗੀਆਂ ਕਈ ਯਾਦਗਾਰੀ ਫ਼ਿਲਮਾਂ ਕੀਤੀਆਂ। ਉਸਨੇ ਜ਼ਿਆਦਾਤਰ ਫ਼ਿਲਮਾਂ ਵਿੱਚ ਅਜਿਹੀਆਂ ਭੂਮਿਕਾਵਾਂ ਨਿਭਾਈਆਂ ਜਿਨ੍ਹਾਂ ਵਿੱਚ ਉਹ ਪਰੰਪਰਾਗਤ ਤੇ ਪ੍ਰਾਚੀਨ ਭਾਰਤੀ ਸਮਾਜ ਵਿੱਚ ਸ਼ਹਿਰੀ ਮੱਧਵਰਗ ਦੀਆਂ ਔਰਤਾਂ ਦੀ ਤਰੱਕੀ ਅਤੇ ਸਮਾਜਿਕ ਪਰਿਵਰਤਨਸ਼ੀਲਤਾ ਨੂੰ ਦਰਸਾਉਂਦੀ ਸੀ। ਸਮਿਤਾ ਪਾਟਿਲ ਨੇ ਜਿੱਥੇ ਫ਼ਿਲਮ ਵਾਰਿਸ ਵਿੱਚ ਯਾਦਗਾਰ ਭੂਮਿਕਾ ਨਿਭਾਈ, ਉੱਥੇ ਹੀ ਉਸ ਨੇ ਗਲੀਆਂ ਦਾ ਬਾਦਸ਼ਾਹ, ਹਮ ਫਰਿਸ਼ਤੇ ਨਹੀਂ, ਆਕਰਸ਼ਨ, ਠਿਕਾਨਾ, ਰਾਹੀ, ਡਾਂਸ ਡਾਂਸ, ਸੂਤਰਧਾਰ, ਆਵਾਮ, ਨਜ਼ਰਾਨਾ, ਅਹਿਸਾਨ, ਇਨਸਾਨੀਅਤ ਕੇ ਦੁਸ਼ਮਣ, ਆਪ ਕੇ ਸਾਥ, ਕਾਂਚ ਕੀ ਦੀਵਾਰ, ਅੰਮ੍ਰਿਤ, ਅਨੋਖਾ ਰਿਸ਼ਤਾ, ਤੀਸਰਾ ਕਿਨਾਰਾ, ਅੰਗਾਰੇ, ਦਹਿਲੀਜ਼, ਦਿਲਵਾਲਾ, ਪੇਟ ਪਿਆਰ ਔਰ ਪਾਪ, ਕਸਮ ਪੈਦਾ ਕਰਨੇ ਵਾਲੇ ਕੀ, ਫਰਿਸ਼ਤਾ, ਸ਼ਰਾਬੀ, ਮੰਡੀ, ਅਰਥ, ਸਿਤਮ, ਬਾਜ਼ਾਰ, ਭੀਗੀ ਪਲਕੇਂ, ਦਰਦ ਦਾ ਰਿਸ਼ਤਾ, ਨਮਕ ਹਲਾਲ, ਅਲਬਰਟ ਪਿੰਟੋ ਕੋ ਗੁੱਸਾ ਕਿਊਂ ਆਤਾ ਹੈ, ਭੂਮਿਕਾ, ਮੰਥਨ, ਨਿਸ਼ਾਂਤ ਅਤੇ ਘੁੰਗਰੂ ਆਦਿ ਫ਼ਿਲਮਾਂ ਵਿੱਚ ਵੀ ਸ਼ਾਨਦਾਰ ਅਦਾਕਾਰੀ ਕੀਤੀ।

ਮੌਤ

ਸਮਿਤਾ ਨੂੰ ਭਾਰਤ ਸਰਕਾਰ ਵਲੋਂ 1985 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਸ ਨੂੰ ਕਈ ਰਾਸ਼ਟਰੀ ਫ਼ਿਲਮ ਪੁਰਸਕਾਰ ਵੀ ਮਿਲੇ। ਸਮਿਤਾ ਸਿਰਫ਼ 31 ਸਾਲ ਦੀ ਉਮਰ ਵਿੱਚ ਹੀ 13 ਦਸੰਬਰ 1986 ਨੂੰ ਆਪਣੇ ਪੁੱਤ ਨੂੰ ਜਨਮ ਦੇਣ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।

ਹਵਾਲੇ

ਫਰਮਾ:ਹਵਾਲੇ