ਸਤੌਜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਸਤੌਜ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਸੁਨਾਮ ਤੋਂ 21 ਕਿਲੋਮੀਟਰ, ਬੁਢਲਾਡਾ ਤੋਂ 18, ਭੀਖੀ ਤੋਂ 13 ਅਤੇ ਚੀਮਾ ਮੰਡੀ ਤੋਂ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਪਿੰਡ ਸਰਹਿੰਦ ਚੋਅ ਉਤੇ ਵਸਿਆ ਹੋਇਆ ਹੈ। ਸਾਂਤ ਨੂੰ ਰਾਜੇ ਕੌਰਵਾਂ ਪਾਂਡਵਾਂ ਦੇ ਗੁਰੂ ਸਾਂਤ ਨੇ ਸੁਨਾਮ, ਸਰਹਿੰਦ, ਸਤੌਜ, ਦਲੇਵਾ ਪਿੰਡ ਵਸਾਏ ਸਨ। ਇਥੇ ਸੱਤ ਹੌਜ ਜਾਂ ਤਲਾਅ ਬਣੇ ਹੋਏ ਸਨ, ਜਿਨ੍ਹਾਂ ’ਚ ਇਸ ਨਦੀ ਵਿੱਚੋਂ ਪਾਣੀ ਜਮ੍ਹਾਂ ਕੀਤਾ ਜਾਂਦਾ ਸੀ। ਹੁਣ ਵੀ ਇਹ ਤਲਾਅ ਪਿੰਡ ਵਿੱਚ ਮੌਜੂਦ ਹੈ। ਇਸ ਤਲਾਅ ਦੀਆਂ ਇੱਟਾਂ ਲਾਹੌਰੀ ਇੱਟਾਂ ਅਤੇ ਮੌਜੂਦਾ ਇੱਟਾਂ ਨਾਲੋਂ ਕਿਤੇ ਵੱਡੀਆਂ ਹਨ। ਇਨ੍ਹਾਂ ਇੱਟਾਂ ਉਤੇ ਭਾਸ਼ਾ ਲਿਖੀ ਹੋਈ ਹੈ

ਸਨਮਾਨਯੋਗ ਲੋਕ

ਆਜ਼ਾਦੀ ਸੰਗਰਾਮੀਏ ਹਜ਼ੂਰਾ ਸਿੰਘ, ਕਮੇਡੀਅਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰੀ ਨਾਵਲਕਾਰ ਪਰਗਟ ਸਿੰਘ ਸਤੌਜ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਮਾਨ ਗੀਤਕਾਰ ਇਸ ਪਿੰਡ ਦੇ ਜਮਪਲ ਹਨ।

ਸਹੁਲਤਾਂ

ਪਿੰਡ ਵਿੱਚ ਪ੍ਰਾਇਮਰੀ ਸਕੂਲ, ਮਿਡਲ ਸਕੂਲ, ਪਸ਼ੂਆਂ ਵਾਲੀ ਡਿਸਪੈਂਸਰੀ ਹੈ। ਬਾਬਾ ਅਮਰ ਸਿੰਘ ਲਾਇਬਰੇਰੀ ਧਰਮਸ਼ਾਲਾ 'ਚ ਚਲਾਈ ਜਾ ਰਹੀ ਹੈ। ਪਿੰਡ ਵਿੱਚ ਤਿੰਨ ਗੁਰਦੁਆਰੇ, ਦੋ ਡੇਰੇ ਅਤੇ ਇੱਕ ਮਜ਼ਾਰ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਸੰਗਰੂਰ ਜ਼ਿਲ੍ਹਾ