ਵੋਲਗਾ ਸੇ ਗੰਗਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਵੋਲਗਾ ਸੇ ਗੰਗਾ (वोल्गा से गंगा) ਵਿਦਵਾਨ ਲੇਖਕ, ਮਹਾਪੰਡਿਤ ਰਾਹੁਲ ਸਾਂਕ੍ਰਿਤਆਇਨ ਦੀਆਂ 20 ਕਹਾਣੀਆਂ ਦਾ ਸੰਗ੍ਰਹਿ ਹੈ। ਹਿੰਦੀ ਯਾਤਰਾ ਸਾਹਿਤ ਦੇ ਪਿਤਾਮਾ ਕਹੇ ਜਾਂਦੇ ਹਨ, ਭਾਰਤ ਦੇ ਸਭ ਤੋਂ ਵਧ ਘੁੰਮਣ ਫਿਰਨ ਵਾਲੇ ਵਿਦਵਾਨ ਲੇਖਕ ਸਨ, ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਚਾਲੀ ਸਾਲ ਘਰੋਂ ਬਾਹਰ ਸਫਰ ਕਰਦਿਆਂ ਬਤੀਤ ਕੀਤੇ।[1] ਅਤੇ ਰੂਸ, ਕੋਰੀਆ, ਜਪਾਨ, ਚੀਨ ਅਤੇ ਹੋਰ ਬੜੇ ਦੇਸ਼ਾਂ ਵਿੱਚ ਘੁੰਮਿਆ। ਉਸਨੇ ਇਨ੍ਹਾਂ ਦੇਸ਼ਾਂ ਦੀਆਂ ਬੋਲੀਆਂ ਵੀ ਸਿੱਖ ਲਈਆਂ ਅਤੇ ਸਭਿਆਚਾਰਕ ਅਧਿਐਨਾਂ ਦਾ ਉਸਤਾਦ ਬਣ ਗਿਆ ਸੀ। ਵੋਲਗਾ ਸੇ ਗੰਗਾ ਅੱਠ ਹਜ਼ਾਰ ਸਾਲਾਂ ਅਤੇ ਦਸ ਹਜ਼ਾਰ ਕਿਲੋਮੀਟਰ ਦੇ ਦਾਇਰੇ ਵਿੱਚ ਫੈਲੀਆਂ ਹੋਈਆਂ ਹਨ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਇਹ ਕਹਾਣੀਆਂ ਭਾਰੋਪੀ ਮਨੁੱਖਾਂ ਦੀ ਸਭਿਅਤਾ ਦੇ ਵਿਕਾਸ ਦੀ ਪੂਰੀ ਕੜੀ ਨੂੰ ਸਾਹਮਣੇ ਰੱਖਣ ਦੇ ਸਮਰੱਥ ਹਨ। 6000 ਈ ਪੂ ਤੋਂ 1942 ਈ ਤੱਕ ਦੇ ਕਾਲਖੰਡ ਵਿੱਚ ਮਨੁੱਖੀ ਸਮਾਜ ਦੇ ਇਤਿਹਾਸਿਕ, ਆਰਥਕ ਅਤੇ ਰਾਜਨੀਤਕ ਅਧਿਐਨ ਨੂੰ ਰਾਹੁਲ ਸਾਂਕ੍ਰਿਤਾਇਨ ਨੇ ਇਸ ਕਹਾਣੀ-ਸੰਗ੍ਰਿਹ ਵਿੱਚ ਬੰਨ੍ਹਣ ਦਾ ਯਤਨ ਕੀਤਾ ਹੈ। ਉਹ ਆਪਣੀ ਇਸ ਕਿਤਾਬ ਬਾਰੇ ਲਿਖਦੇ ਹਨ ਕਿ-

“ਲੇਖਕ ਦੀ ਇੱਕ ਇੱਕ ਕਹਾਣੀ ਦੇ ਪਿੱਛੇ ਉਸ ਯੁੱਗ ਦੇ ਸੰਬੰਧ ਦੀ ਉਹ ਭਾਰੀ ਸਾਮਗਰੀ ਹੈ, ਜੋ ਦੁਨੀਆ ਦੀਆਂ ਕਿੰਨੀਆਂ ਹੀ ਭਾਸ਼ਾਵਾਂ, ਤੁਲਨਾਤਮਕ ਭਾਸ਼ਾ ਵਿਗਿਆਨ, ਮਿੱਟੀ, ਪੱਥਰ, ਤਾਂਬੇ, ਪਿੱਤਲ, ਲੋਹੇ ਉੱਤੇ ਸੰਕੇਤਕ ਜਾਂ ਲਿਖਤੀ ਸਾਹਿਤ ਅਤੇ ਅਲਿਖਿਤ ਗੀਤਾਂ, ਕਹਾਣੀਆਂ, ਰੀਤੀ-ਰਿਵਾਜਾਂ, ਟੋਟਕੇ-ਟੂਣਿਆਂ ਵਿੱਚ ਮਿਲਦੀ ਹੈ।”

[2]

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite book
  2. Lua error in package.lua at line 80: module 'Module:Citation/CS1/Suggestions' not found.