ਵੈਦਿਕ ਕਾਲ

ਭਾਰਤਪੀਡੀਆ ਤੋਂ
Jump to navigation Jump to search
ਮੁੱਢਲਾ ਵੈਦਿਕ ਕਾਲ .

ਵੈਦਿਕ ਕਾਲ (ਜਾਂ ਵੈਦਿਕ ਯੁੱਗ), ਇਤਹਾਸ ਵਿੱਚ ਇੱਕ ਦੌਰ ਸੀ ਜਿਸਦੇ ਦੌਰਾਨ ਹਿੰਦੂ ਸਭਿਅਤਾ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ, ਵੇਦਾਂ ਦੀ ਰਚਨਾ ਹੋਈ ਸੀ। ਇਸ ਕਾਲ ਦਾ ਸਮੇਂ ਦੀ ਮਿਆਦ ਅਨਿਸ਼ਚਿਤ ਹੈ। ਭਾਸ਼ਾਈ ਪ੍ਰਮਾਣ ਦੱਸਦੇ ਹਨ ਕਿ ਵੇਦਾਂ ਵਿੱਚੋਂ ਸਭ ਤੋਂ ਪੁਰਾਣੇ ਵੇਦ ਰਿਗਵੇਦ ਦੀ ਰਚਨਾ, ਮੋਟੇ ਤੌਰ ਉੱਤੇ 1700 ਈਪੂ ਅਤੇ 1100 ਈਪੂ ਦੇ ਦੌਰਾਨ ਹੋਈ ਸੀ ਅਤੇ ਇਸ ਕਾਲ ਨੂੰ ਮੁੱਢਲਾ ਵੈਦਿਕ ਕਾਲ ਕਿਹਾ ਜਾਂਦਾ ਹੈ।[1] ਵੈਦਿਕ ਕਾਲ ਦਾ ਅੰਤ ਆਮ ਤੌਰ ਤੇ ਲਗਪਗ 500 ਈਪੂ ਅਤੇ 150 ਈਪੂ ਦੇ ਦੌਰਾਨ ਹੋਣ ਦਾ ਅਨੁਮਾਨ ਹੈ।

ਦੇਸ਼ਕਾਲ

ਵੈਦਿਕ ਦੌਰ ਵਿੱਚ ਆਰੀਆ ਸਪਤ ਸਿੰਧੂ ਦੇ ਇਲਾਕੇ ਵਿੱਚ ਰਹਿੰਦੇ ਸੀ। ਇਹ ਇਲਾਕਾ ਉਸ ਵਕਤ ਪੰਜਾਬ ਅਤੇ ਹਰਿਆਣਾ ਦੇ ਹਿਸਿਆਂ ਤੱਕ ਫੈਲਿਆ ਹੋਇਆ ਸੀ। ਰਿਗਵੇਦ ਵਿੱਚ 40 ਨਹਿਰਾਂ, ਹਿਮਾਲਿਆ (ਹਿਮਵਤ) ਤਿਰਕੂਤਾ ਪਹਾੜ, ਮੋਜੋਤ (ਹਿੰਦੂ ਕਸ਼ ਪਹਾੜ) ਦਾ ਜ਼ਿਕਰ ਹੈ, ਗੰਗਾ ਦਰਿਆ ਦਾ ਇੱਕ ਵਾਰ, ਜਮਨਾ ਦਾ ਤਿੰਨ ਵਾਰ ਜ਼ਿਕਰ ਹੈ। ਵਿੰਧੀਆ ਪਰਬਤਮਾਲਾ ਦਾ ਜ਼ਿਕਰ ਨਹੀਂ ਮਿਲਦਾ। ਰਾਵੀ ਦਰਿਆ ਦੇ ਕਿਨਾਰੇ ਤੇ 'ਦਾਸ਼ਰਾਜਨ ਜੰਗ' (ਸਦਾਸ ਅਤੇ ਦਵੋਦਾਸ) ਦੇ ਦਰਮਿਆਨ ਹੋਇਆ ਸੀ। ਰਿਗਵੇਦ ਦੇ ਕਾਲ ਨਿਰਧਾਰਣ ਵਿੱਚ ਵਿਦਵਾਨ ਸਹਿਮਤ ਨਹੀਂ ਹਨ। ਸਭ ਤੋਂ ਪਹਿਲਾਂ ਮੈਕਸ ਮੂਲਰ ਨੇ ਵੇਦਾਂ ਦੇ ਕਾਲ ਨਿਰਧਾਰਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਬੋਧੀ ਧਰਮ (550 ਈਪੂ) ਤੋਂ ਪਿੱਛੇ ਵੱਲ ਚਲਦੇ ਹੋਏ ਵੈਦਿਕ ਸਾਹਿਤ ਦੇ ਤਿੰਨ ਗ੍ਰੰਥਾਂ ਦੀ ਰਚਨਾ ਨੂੰ ਮਨਮਾਨੇ ਢੰਗ ਵਲੋਂ 200-200 ਸਾਲਾਂ ਦਾ ਸਮਾਂ ਦਿੱਤਾ ਅਤੇ ਇਸ ਤਰ੍ਹਾਂ ਰਿਗਵੇਦ ਦੇ ਰਚਨਾ ਕਾਲ ਨੂੰ 1200 ਈਸਾ ਪੂਰਵ ਦੇ ਕਰੀਬ ਮੰਨ ਲਿਆ।

ਇਤਿਹਾਸ

ਆਮ ਤੌਰ ਤੇ ਮੁਢਲੇ ਵੈਦਿਕ ਕਾਲ ਦਾ ਸਮਾਂ 2000 ਸਾਲ ਈਪੂ ਹੈ। ਸਿੰਧ ਘਾਟੀ ਸਭਿਅਤਾ ਦੇ ਅੰਤ ਤੋਂ ਬਾਅਦ ਜੋ ਕਿ 1900 ਈਪੂ ਵਿੱਚ ਹੋਇਆ ਜਿਸ ਤੋਂ ਬਾਅਦ ਭਾਰਤੀ-ਆਰਯ ਲੋਕਾਂ ਨੇ ਭਾਰਤ ਦੇ ਉੱਤਰੀ-ਪਛਿਮੀ ਇਲਾਕੇ ਵਿੱਚ ਪ੍ਰਵਾਸ ਕੀਤਾ। ਆਪਣੇ ਨਾਲ- ਨਾਲ ਆਰਯ ਲੋਕ ਘੋੜੇ ਅਤੇ ਲੋਹਾ ਲੈਕੇ ਆਏ ਜਿਸਤੋਂ ਕਿ ਸਿੰਧ ਘਾਟੀ ਸਭਿਅਤਾ ਦੇ ਲੋਕ ਅੰਜਾਨ ਸਨ। ਆਰਯ ਲੋਕਾਂ ਦੇ ਬਾਰੇ ਸਭ ਤੋਂ ਜਿਆਦਾ ਰਿਗਵੇਦ ਸਮਹਿਤਾ ਤੋਂ ਪਤਾ ਚਲਦਾ ਹੈ ਜਿਸ ਨੂੰ ਕੀ 1500-1200 ਈਪੂ ਵਿੱਚ ਲਿਖਿਆ ਗਿਆ ਸੀ। ਆਰਯ ਲੋਕ ਆਪਨੇ ਨਾਲ ਨਾਲ ਆਪਣੇ ਰਸਮੋਂ ਰਿਵਾਜ ਅਤੇ ਸਭਿਆਚਾਰ ਨੂੰ ਲੈਕੇ ਆਏ। ਆਰਯ ਲੋਕ ਕਬੀਲੇ ਵਿੱਚ ਰਹਿੰਦੇ ਸਨ ਜਦਕਿ ਸਿੰਧ ਘਾਟੀ ਸਭਿਅਤਾ ਵਿੱਚ ਸਾਨੂੰ ਤਿਨ ਮੰਜਲੀ ਮਕਾਨ ਵੀ ਮਿਲੇ ਹਨ।

ਨਾਮ

ਵੈਦਿਕ ਸਭਿਅਤਾ ਦਾ ਨਾਮ ਅਜਿਹਾ ਇਸ ਲਈ ਪਿਆ ਕਿ ਵੇਦ ਉਸ ਕਾਲ ਦੀ ਜਾਣਕਾਰੀ ਦਾ ਪ੍ਰਮੁੱਖ ਸਰੋਤ ਹਨ। ਵੇਦ ਚਾਰ ਹਨ:- ਰਿਗਵੇਦ, ਸਾਮਵੇਦ, ਅਥਰਵ ਵੇਦ ਅਤੇ ਯਜੁਰਵੇਦ। ਇਹਨਾਂ ਵਿਚੋਂ ਰਿਗਵੇਦ ਦੀ ਰਚਨਾ ਸਭ ਤੋਂ ਪਹਿਲਾਂ ਹੋਈ ਸੀ। ਰਿਗਵੇਦ ਵਿੱਚ ਹੀ ਗਾਇਤਰੀ ਮੰਤਰ ਹੈ ਜੋ ਸਵਿਤਰੀ ਨੂੰ ਸਮਰਪਤ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. Oberlies (1998:155) gives an estimate of 1100 BCE for the youngest hymns in book 10. Estimates for a terminus post quem of the earliest hymns are more uncertain. Oberlies (p. 158) based on 'cumulative evidence' sets wide range of 1700–1100