ਵਿਭੂਤੀ ਨਰਾਇਣ ਰਾਏ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਵਿਭੂਤੀ ਨਰਾਇਣ ਰਾਏ (ਜਨਮ 28 ਨਵੰਬਰ 1951) ਭਾਰਤ ਦਾ ਇੱਕ ਪੁਲਿਸ ਅਧਿਕਾਰੀ ਅਤੇ ਲੇਖਕ ਹੈ। ਉਸ ਨੇ 1971 ਵਿੱਚ ਇਲਾਹਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮਏ ਕੀਤੀ ਅਤੇ ਉੱਤਰ ਪ੍ਰਦੇਸ਼ ਕੇਡਰ ਦੇ ਇੱਕ ਭਾਗ ਦੇ ਤੌਰ 1975 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪੁਲਿਸ ਦੇ ਇੱਕ ਸੁਪਰਡੰਟ ਤੌਰ ਤੇ ਬਹੁਤ ਸਾਰੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸੇਵਾ ਕੀਤੀ।

ਸ਼ਹਰ ਮੇਂ ਕਰਫਿਊ

ਰਾਏ ਨੇ 1988 ਵਿੱਚ ਆਪਣਾ ਹਿੰਦੀ ਨਾਵਲ ਸ਼ਹਰ ਮੇਂ ਕਰਫਿਊ ਪ੍ਰਕਾਸ਼ਿਤ ਕੀਤਾ।[1] ਇਸ ਦਾ ਥੀਮ ਇਲਾਹਾਬਾਦ ਦੇ ਸ਼ਹਿਰ ਵਿੱਚ, ਇੱਕ 1980 ਹਿੰਦੂ-ਮੁਸਲਿਮ ਦੰਗਾ ਸੀ, ਅਤੇ ਹਿੰਦੂ ਦਬਦਬੇ ਵਾਲੀ ਪੁਲਿਸ ਫੋਰਸ ਦੇ ਧਾਰਮਿਕ ਪੱਖਪਾਤ ਬਾਰੇ ਰਾਏ ਨੇ ਖੁੱਲ੍ਹ ਕੇ ਲਿਖਿਆ ਕਿ ਕਿਵੇਂ ਸੂਬਾਈ ਪ੍ਰਸ਼ਾਸਨ ਨੇ ਮੁਸਲਿਮ ਨਾਗਰਿਕਾਂ ਨੂੰ ਦੁਸ਼ਮਣ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਬੇਰਹਿਮੀ ਅਤੇ ਕਤਲ ਦੇ ਆਸਾਨ ਨਿਸ਼ਾਨੇ ਬਣਨ ਦਾ ਮਾਹੌਲ ਸਿਰਜਿਆ।[1]

ਰਚਨਾਵਾਂ

ਨਾਵਲ

  • ਘਰ
  • ਸ਼ਹਰ ਮੇਂ ਕਰਫਿਊ
  • ਪ੍ਰੇਮ ਕੀ ਭੂਤਕਥਾ
  • ਕਿੱਸਾ ਲੋਕਤੰਤਰ

ਵਿਅੰਗ ਸੰਗ੍ਰਹਿ

  • ਏਕ ਛਾਤ੍ਰ ਨੇਤਾ ਕਾ ਰੋਜਨਾਮਚਾ

ਚਿੰਤਨ

  • ਕਥਾ ਸਾਹਿਤ੍ਯ ਕੇ ਸਾ ਬਰਸ
  • ਰਣਭੂਮੀ ਮੇਂ ਭਾਸ਼ਾ

ਸੰਸਮਰਣ

  • ਹਾਸ਼ਿਮਪੁਰਾ: ਉੱਤਰ ਪ੍ਰਦੇਸ਼ ਪੁਲਿਸ ਕੇ ਇਤਿਹਾਸ ਕਾ ਏਕ ਕਾਲਾ ਅਧਿਆਏ

ਹਵਾਲੇ

ਫਰਮਾ:ਹਵਾਲੇ