ਵਾਰਿਸ ਲੁਧਿਆਣਵੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਵਾਰਿਸ ਲੁਧਿਆਣਵੀ ਪੰਜਾਬ ਦਾ ਇੱਕ ਨਾਮਵਰ ਫਿਲਮੀ ਗੀਤਕਾਰ ਸੀ। ਉਹਨਾਂ ਦਾ ਗੀਤ 'ਦੇਸਾਂ ਦਾ ਰਾਜਾ,ਬਾਬਲ ਦਾ ਪਿਆਰਾ,ਅੰਮੜੀ ਦੀ ਅੱਖ ਦਾ ਤਾਰਾ,ਕਿ ਵੀਰ ਮੇਰਾ ਘੋੜੀ ਚੜ੍ਹਿਆ'ਪੰਜਾਬ ਵਿੱਚ ਤਕਰੀਬਨ ਹਰ ਵਿਆਹ ਸਮੇਂ ਗਾਈ ਜਾਣ ਵਾਲੀ ਇਸ ਘੋੜੀ ਨੂੰ ਆਮ ਤੌਰ ਤੇ ਲੋਕ ਗੀਤ ਸਮਝਿਆ ਜਾਂਦਾ ਹੈ, ਜਦੋਂ ਕਿ ਇਹ ਫ਼ਿਲਮ 'ਕਰਤਾਰ ਸਿੰਘ' ਲਈ ਲਿਖਿਆ ਗਿਆ ਗੀਤ ਹੈ।

ਜੀਵਨ

ਇਹ ਸੀ ਵਾਰਿਸ ਲੁਧਿਆਣਵੀ, ਜਿਸ ਦਾ ਅਸਲ ਨਾਮ ਚੌਧਰੀ ਮੁਹੰਮਦ ਇਸਮਾਈਲ ਸੀ। ਵਾਰਿਸ ਦਾ ਜਨਮ 11 ਅਪਰੈਲ 1928 ਨੂੰ ਲੁਧਿਆਣਾ ਵਿਖੇ ਹੋਇਆ। 1947 ਵਿੱਚ ਹਿਜਰਤ ਕਰਕੇ ਲਾਹੌਰ ਆਉਣਾ ਪਿਆ। ਪਹਿਲਾਂ 'ਆਜਿਜ਼' ਤਖ਼ੱਲਸ ਰੱਖਿਆ ਹੋਇਆ ਸੀ। ਉਸਤਾਦ ਦਾਮਨ ਦਾ ਸ਼ਾਗਿਰਦ ਹੋ ਕੇ 'ਵਾਰਿਸ ਲੁਧਿਆਣਵੀ' ਲਿਖਣਾ ਸ਼ੁਰੂ ਕਰ ਦਿੱਤਾ। ਵਾਰਿਸ ਲੁਧਿਆਣਵੀ ਨੇ ਬੇਸ਼ੁਮਾਰ ਫ਼ਿਲਮਾਂ ਦੇ ਗੀਤ ਅਤੇ ਡਾਇਲਾਗ ਲਿਖੇ। ਵਾਰਿਸ ਲੁਧਿਆਣਵੀ ਨੇ 5 ਸਤੰਬਰ 1992 ਨੂੰ ਲਾਹੌਰ ਵਿੱਚ ਵਫ਼ਾਤ ਪਾਈ।

ਵਾਰਿਸ ਲੁਧਿਆਣਵੀ ਦੇ ਕੁਝ ਪ੍ਰਸਿੱਧ ਗੀਤ (ਫਿਲਮ)

  • 'ਇਕ ਕੁੜੀ ਦੀ ਚੀਜ਼ ਗਵਾਚੀ ਭਲਕੇ ਚੇਤਾ ਆਵੇਗਾ (ਸ਼ਹਿਰੀ ਬਾਬੂ)
  • ਦਿਲਾ ਠਹਿਰ ਜ਼ਰਾ ਯਾਰ ਦਾ ਨਜ਼ਾਰਾ ਲੈਣ ਦੇ (ਮੁਖੜਾ)
  • ਡੋਰੇ ਖਿੱਚ ਕੇ ਨਾ ਕਜਲਾ ਪਾਈਏ (ਮੁਖੜਾ)
  • ਮੇਰਾ ਦਿਲ ਚੰਨਾ ਕੱਚ ਦਾ ਖਿਡੌਣਾ (ਮੁਖੜਾ)
  • ਛੰਮ ਛੰਮ ਪੈਲਾਂ ਪਾਵਾਂ (ਯਾਰ ਬੇਲੀ)
  • ਚੰਨ ਚੰਨ ਦੇ ਸਾਹਮਣੇ ਆ ਗਿਆ (ਪਗੜੀ ਸੰਭਾਲ ਜੱਟਾ)
  • ਡਾਢਾ ਭੈੜਾ ਇਸ਼ਕੇ ਦਾ ਰੋਗ (ਰੰਨ ਮੁਰੀਦ)
  • ਗੋਰੀ ਗੋਰੀ ਚਾਨਣੀ ਦੀ ਠੰਢੀ ਠੰਢੀ ਛਾਂ ਨੀ (ਕਰਤਾਰ ਸਿੰਘ)
  • ਰੱਬਾ ਏਹਦੇ ਨਾਲੋਂ ਮੌਤ ਸੁਖਾਲੀ ਵਿਛੋੜਾ ਮੁੱਕੇ ਸੱਜਣਾਂ ਦਾ (ਪਗੜੀ ਸੰਭਾਲ ਜੱਟਾ)
  • ਛੁਪ ਜਾਓ ਤਾਰਿਓ ਪਾ ਦਿਓ ਹਨੇਰ ਵੇ (ਲੰਗੋਟੀਆ)
  • ਵੇ ਸਭ ਤੋਂ ਸੋਹਣਿਆਂ, ਹਾਏ ਵੇ ਮਨਮੋਹਣਿਆਂ (ਰੰਗੀਲਾ)
  • ਸਾਨੂੰ ਵੀ ਲੈ ਚੱਲ ਨਾਲ ਵੇ ਬਾਊ ਸੋਹਣੀ ਗੱਡੀ ਵਾਲਿਆ (ਚੰਨ ਪੁੱਤਰ)
  • ਧੀਆਂ ਦਿੱਤੀਆਂ ਤੇ ਕਿਉਂ ਨਾ ਦਿੱਤਾ ਮਾਲ ਮਾਲਕਾ (ਬਾਬਲ ਦਾ ਵਿਹੜਾ)
  • ਦਿਲਾਂ ਦੀਆਂ ਮੇਲੀਆਂ ਨੇ ਚੰਨ ਜਿਹੀਆਂ ਸੂਤਰਾਂ (ਮਿੱਟੀ ਦੀਆਂ ਮੂਰਤਾਂ)
  • ਪਹਿਲੀ ਵਾਰੀ ਅੱਜ ਉਹਨਾ ਅੱਖੀਆਂ ਨੇ ਤੱਕਿਆ
  • ਏਹੋ ਜਿਹਾ ਤੱਕਿਆ ਕਿ ਹਾਏ ਮਾਰ ਸੁੱਟਿਆ

(ਠਾਹ)

  • ਆ ਸੀਨੇ ਨਾਲ ਲੱਗ ਜਾ ਠਾਹ ਕਰਕੇ (ਠਾਹ)
  • ਝਾਂਜਰੀਆਂ ਪਹਿਨਾ ਦਿਓ, ਬਿੰਦੀਆ ਵੀ ਚਮਕਾ ਦਿਓ (ਸ਼ੇਰ ਖ਼ਾਨ)
  • ਘੁੰਡ ਕੱਢ ਕੇ ਮੈਂ ਪੈਲਾਂ ਪਾਵਾਂ, ਲੁਕਾਂਦੀ ਫਿਰਾਂ ਅੰਗ ਅੰਗ ਨੂੰ (ਜੰਞ)
  • ਲੋਕੋ ਵੇ ਲੋਕੋ, ਏਸ ਮੁੰਡੇ ਨੂੰ ਰੋਕੋ (ਦੋ ਰੰਗੀਲੇ)
  • ਅਸੀਂ ਕੀ ਕੀ ਭੇਸ ਵਟਾਏ ਯਾਰ ਤੇਰੇ ਮਿਲਣੇ ਨੂੰ (ਠਾਹ)
  • ਨੀ ਚੰਬੇ ਦੀਏ ਬੰਦ ਕਲੀਏ, ਤੈਨੂੰ ਕਿਹੜੇ ਵੇਲੇ ਰੱਬ ਨੇ ਬਣਾਇਆ (ਪਹਿਲਾ ਵਾਰ)

ਹਵਾਲੇ

ਫਰਮਾ:ਹਵਾਲੇ