ਲੱਕੀ ਧਾਲੀਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਲੱਕੀ ਧਾਲੀਵਾਲ (ਤੇਜਿੰਦਰ ਸਿੰਘ, ਜਨਮ 3 ਜੂਨ 1983) ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ। ਉਸ ਨੇ ਆਪਣਾ ਫਿਲਮੀ ਕਰੀਅਰ ਰੁਪਿੰਦਰ ਗਾਂਧੀ - ਦਾ ਗੈਂਗਸਟਰ ..? (2015) ਨਾਲ ਸ਼ੁਰੂ ਕੀਤਾ। ਲੱਕੀ ਨੂੰ ਰੁਪਿੰਦਰ ਗਾਂਧੀ ਦੀ ਫਿਲਮ ਲੜੀ ਵਿੱਚ "ਜੀਤਾ" ਅਤੇ ਡਾਕੂਆ ਦਾ ਮੁੰਡਾ ਵਿੱਚ ਜੰਗਲੀ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

ਲੱਕੀ ਧਾਲੀਵਾਲ ਦਾ ਜਨਮ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ ਸੀ। ਉਸਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ, ਖੇੜੀ ਤੋਂ ਕੀਤੀ। ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਐਮ ਏ ਥੀਏਟਰ ਕੀਤੀ।

ਕਰੀਅਰ

ਲੱਕੀ ਧਾਲੀਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਵਿੱਚ ਮਾਡਲ ਦੇ ਤੌਰ 'ਤੇ ਕੀਤੀ ਪਰ ਉਸਨੂੰ ਪਹਿਚਾਨ ਫਿਲਮ ਰੁਪਿੰਦਰ ਗਾਂਧੀ - ਦਾ ਗੈਂਗਸਟਰ ..? (2015) ਨਾਲ ਮਿਲੀ।[1]

ਫ਼ਿਲਮੋਗਰਾਫੀ

ਸਾਲ ਫਿਲਮ ਰੋਲ
2015 ਰੁਪਿੰਦਰ ਗਾਂਧੀ - ਦਾ ਗੈਂਗਸਟਰ ..? ਜੀਤਾ
2017 ਰੁਪਿੰਦਰ ਗਾਂਧੀ 2: ਦਾ ਰੋਬਿਨਹੁੱਡ ਜੀਤਾ
2018 ਡਾਕੂਆਂ ਦਾ ਮੁੰਡਾ ਜੰਗਲੀ
2019 ਕਾਕਾ ਜੀ ਜੀਤਾ
ਮੁੰਡਾ ਫਰੀਦਕੋਟੀਆ ਦਿਲਸ਼ਾਨ
ਮਿੱਟੀ:ਵਰਾਸਤ ਬੱਬਰਾਂ ਦੀ ਜੰਗੀ
ਬਲੈਕੀਆ ਸਵਰਨ ਭਾਉ
ਮਿੰਦੋ ਤਹਿਸੀਲਦਾਰਨੀ ਰਾਮਵੀਰ
ਉੱਨੀ ਇੱਕੀ ਸਰਪੰਚ

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

  1. "LUCKY DHALIWAL BIOGRAPHY". E TIMES.